ਆਪਣੇ ਹੀ ਟਰੈਕਟਰ ਹੇਠਾਂ ਆਉਣ ਨਾਲ ਵਿਅਕਤੀ ਦੀ ਹੋਈ ਮੌਤ

Thursday, Apr 02, 2026 - 02:52 PM (IST)

ਆਪਣੇ ਹੀ ਟਰੈਕਟਰ ਹੇਠਾਂ ਆਉਣ ਨਾਲ ਵਿਅਕਤੀ ਦੀ ਹੋਈ ਮੌਤ

ਜਲੰਧਰ (ਮਹੇਸ਼)-ਪਿੰਡ ਜੰਡੂਸਿੰਘਾ ’ਚ ਆਪਣੇ ਹੀ ਟਰੈਕਟਰ ਦੇ ਹੇਠਾਂ ਆਉਣ ਨਾਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਸ਼ਮੀਰੀ ਲਾਲ ਨਿਵਾਸੀ ਮੁਹੱਲਾ ਬੇਗਮਪੁਰਾ ਆਦਮਪੁਰ ਵਜੋਂ ਹੋਈ ਹੈ। ਕਸ਼ਮੀਰੀ ਲਾਲ ਸੋਨਾਲੀਕਾ ਫੈਕਟਰੀ ’ਚ ਕੰਪਨੀ ਵੱਲੋਂ ਦਿੱਤੇ ਗਏ ਟਰੈਕਟਰਾਂ ਦੀ ਸਪਲਾਈ ਦਾ ਕੰਮ ਠੇਕੇਦਾਰ ਬ੍ਰਿਜੇਸ਼ ਕੁਮਾਰ ਨਿਵਾਸੀ ਨਸਰਾਲਾ ਕਾਲੋਨੀ ਥਾਣਾ ਬੁੱਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਕੋਲ ਕਰਦਾ ਸੀ।

ਇਹ ਵੀ ਪੜ੍ਹੋ:  Punjab: ਮੈਂ ਚੰਗਾ ਪੁੱਤ ਨਹੀਂ ਬਣ ਸਕਿਆ...,ਵ੍ਹਟਸਐਪ 'ਤੇ ਮਾਂ ਨੂੰ ਭੇਜੀ ਵੀਡੀਓ ਨੇ ਖੋਲ੍ਹੇ ਵੱਡੇ ਰਾਜ਼

PunjabKesari

ਕਸ਼ਮੀਰੀ ਲਾਲ 31 ਮਾਰਚ ਨੂੰ ਆਪਣੀ ਨਾਈਟ ਡਿਊਟੀ ਦੌਰਾਨ ਕੰਪਨੀ ਦੇ ਨਵੇਂ ਟਰੈਕਟਰ ਦੀ ਡਿਲੀਵਰੀ ਸ੍ਰੀ ਮੁਕਤਸਰ ਸਾਹਿਬ ਦੇਣ ਲਈ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਜੰਡੂਸਿੰਘਾ ’ਚ ਨੰਦਾ ਫਾਰਮ ਦੇ ਸਾਹਮਣੇ ਜਨਤਾ ਸਰਕਾਰੀ ਸਕੂਲ ਦੇ ਨੇੜੇ ਪਹੁੰਚਿਆ ਤਾਂ ਉਸ ਦਾ ਟਰੈਕਟਰ ਬੇਕਾਬੂ ਹੋ ਕੇ ਇਕ ਖਾਲ੍ਹੀ ਪਲਾਟ ’ਚ ਪਲਟ ਗਿਆ ਅਤੇ ਉਸੇ ਦੇ ਹੇਠਾਂ ਆਉਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ’ਚ ਨਵਾਂ ਟਰੈਕਟਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਚੌਕੀ ਜੰਡੂਸਿੰਘਾ ਦੇ ਇੰਚਾਰਜ ਕੁਲਦੀਪ ਕੁਮਾਰ ਮਹਿਤਾ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਕਸ਼ਮੀਰੀ ਲਾਲ ਦੇ ਬੇਟੇ ਦੀਪਕ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਟਰੈਕਟਰ ਚਾਲਕ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ: ਨਵਾਂਸ਼ਹਿਰ ਜ਼ਿਲ੍ਹੇ 'ਚ LPG,ਪੈਟਰੋਲ-ਡੀਜ਼ਲ ਨੂੰ ਲੈ ਕੇ DC ਵੱਲੋਂ ਨਵੇਂ ਹੁਕਮ ਜਾਰੀ, ਜੇ ਕੀਤਾ ਇਹ ਕੰਮ ਤਾਂ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News