ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਸਵੇਰ ਤੋਂ ਹੀ ਲੱਗ ਜਾਵੇਗਾ POWER CUT!, ਲੰਬਾ ਸਮਾਂ ਕਰਨਾ ਪਵੇਗਾ ਇੰਤਜ਼ਾਰ
Sunday, Mar 29, 2026 - 05:48 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸੋਮਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਦਿਨ ਅਹਿਮ
ਟਾਂਡਾ ਉੜਮੁੜ(ਪੰਡਿਤ)- 66 ਕੇ. ਵੀ. ਸਬ-ਸਟੇਸ਼ਨ ਕੰਧਾਲਾ ਜੱਟਾਂ ਤੋਂ ਵਧੀਕ ਸਹਾਇਕ ਇੰਜੀਨੀਅਰ ਤਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਿਤੀ 30 ਮਾਰਚ ਨੂੰ ਨਵੇਂ ਲਿੱਤਰਾਂ ਫੀਡਰ ਨਿਰਮਾਣ ਲਈ ਕਲੋਏ ਯੂ. ਪੀ. ਐੱਸ. ਫੀਡਰ ਬੰਦ ਰਹੇਗਾ। ਇਸ ਦੌਰਾਨ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਉਨ੍ਹਾਂ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ।
ਇਹ ਵੀ ਪੜ੍ਹੋ- ਪੰਜਾਬ: ਪਿਆਕੜਾਂ ਲਈ ਵੱਡੀ ਖੁਸ਼ਖਬਰੀ, ਟੁੱਟੇ ਸ਼ਰਾਬ ਦੇ ਰੇਟ
ਔੜ/ਚੱਕਦਾਨਾ(ਛਿੰਜੀ ਲੜੋਆ)- ਬਿਜਲੀ ਵਿਭਾਗ ਵਲੋਂ ਜ਼ਰੂਰੀ ਮੁਰੰਮਤ ਕੰਮਾਂ ਕਾਰਨ 30 ਮਾਰਚ ਨੂੰ 66 ਕੇ.ਵੀ. ਸਬ-ਸਟੇਸ਼ਨ ਔੜ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਅਸਥਾਈ ਤੌਰ ’ਤੇ ਬੰਦ ਰਹੇਗੀ। ਜਾਣਕਾਰੀ ਦਿੰਦਿਆਂ ਐੱਸ.ਡੀ.ਓ. ਪ੍ਰਵੇਸ਼ ਕੁਮਾਰ ਤਨੇਜਾ ਨੇ ਦੱਸਿਆ ਕਿ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਘਰਾਂ ਅਤੇ ਖੇਤੀਬਾੜੀ ਮੋਟਰਾਂ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਿੰਡ ਔੜ, ਖੋਜਾ, ਮੱਲਪੁਰ, ਮਹਿਰਮਪੁਰ, ਸਕੋਹਪੁਰ, ਬਲੌਣੀ, ਗੜੁੱਪੜ, ਗੜ੍ਹਪਧਾਣਾ, ਚੱਕਦਾਨਾ, ਗੜ੍ਹੀ ਅਜੀਤ ਸਿੰਘ, ਬੱਜੋਂ, ਮੱਲਾਬੇਦੀਆਂ, ਲੜੋਆ, ਪਰਾਗਪੁਰ, ਮਹਿਮੂਦਪੁਰ, ਮੀਰਪੁਰ ਲੱਖਾ, ਹੇੜੀਆਂ, ਰਾਏਪੁਰ ਡੱਬਾ, ਲਾਲੋ ਮਜਾਰਾ, ਕਮਾਮ, ਸੋਡੀਆਂ, ਸਾਹਲੋਂ, ਬੁਹਾਰਾ, ਬਜੀਦਪੁਰ, ਗੜ੍ਹੀ ਭਾਰਟੀ, ਮਾਹਲ ਖੁਰਦ, ਸੈਦਪੁਰ, ਤਾਜਪੁਰ, ਮਾਈਦਿਤਾ, ਬਹਾਦਰਪੁਰ, ਬੇਗੋਵਾਲ, ਦੁਧਾਲਾ, ਬੁਰਜ ਟਹਿਲਦਾਸ, ਖੜਕੂਵਾਲ, ਜੁਲਾਹਮਾਜਰਾ, ਖੁਰਦਾਂ, ਨੰਗਲ ਜੱਟਾਂ, ਪੰਦਰਾਵਾਲ, ਗਰਚਾ, ਫਾਂਬੜਾ ਅਤੇ ਝੁੰਗੀਆਂ ਆਦਿ ਪਿੰਡਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਹੋਣ ਵਾਲੀ ਅਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਪਹਿਲਾਂ ਤੋਂ ਜ਼ਰੂਰੀ ਪ੍ਰਬੰਧ ਕਰ ਲੈਣ।
ਇਹ ਵੀ ਪੜ੍ਹੋ- ਲਾਲਜੀਤ ਭੁੱਲਰ ਅੰਮ੍ਰਿਤਸਰ ਅਦਾਲਤ 'ਚ ਪੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e.
