ਪੰਜਾਬ 'ਚ ਮੰਗਲਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਇਹ ਇਲਾਕੇ ਹੋਣਗੇ ਪ੍ਰਭਾਵਿਤ
Monday, Mar 23, 2026 - 06:16 PM (IST)
ਜਲੰਧਰ- ਪੰਜਾਬ ਦੇ ਕੁਝ ਇਲਾਕਿਆਂ ਵਿਚ ਭਲਕੇ ਯਾਨੀ ਕਿ ਮੰਗਲਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ।
ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨ ਲਈ ਮੌਸਮ ਨੂੰ ਲੈ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਟਾਂਡਾ ਉੜਮੁੜ (ਮੋਮੀ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਧੀਨ ਚਲਦੇ 132 ਕੇ. ਵੀ. ਸਬ-ਡਵੀਜ਼ਨ ਟਾਂਡਾ ਦੇ 66 ਕੇ. ਵੀ. ਸਬ-ਸਟੇਸ਼ਨ ਕਲਿਆਣਪੁਰ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਸਬ-ਸਟੇਸ਼ਨ ਤੋਂ ਵੱਖ-ਵੱਖ ਫੀਡਰਾਂ ਦੀ ਬਿਜਲੀ ਸਪਲਾਈ ਅੱਜ 24 ਮਾਰਚ ਨੂੰ ਬੰਦ ਰਹੇਗੀ । ਇਸ ਸਬੰਧੀ ਜਾਣਕਾਰੀ ਦਿੰਦੇ ਸਹਾਇਕ ਕਾਰਜਕਾਰੀ ਸ਼ਹਿਰੀ ਸਬ-ਡਵੀਜ਼ਨ ਟਾਂਡਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ 11 ਕੇ. ਵੀ. ਕਲਿਆਣਪੁਰ, ਗਿੱਦੜ ਪਿੰਡੀ, ਮੋਕਲਾਂ, ਜਹੂਰਾ ਛੰਭ ਦੀ ਬਿਜਲੀ ਸਪਲਾਈ ਅੱਜ 24 ਮਾਰਚ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਪਿੰਡ ਗਿੱਦੜ ਪਿੰਡੀ, ਜਹੂਰਾ, ਰਾਏਪੁਰ, ਕਲਿਆਣਪੁਰ, ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਹ ਵੀ ਪੜ੍ਹੋ- ਪੰਜਾਬ: ਖ਼ਤਰੇ 'ਚ ਤਿੰਨ ਦਰਜਨ ਤੋਂ ਵੱਧ ਪਿੰਡ, 10 ਮਹੀਨੇ ਪਹਿਲਾਂ ਬਣਿਆ ਕਰੋੜਾਂ ਦਾ ਪੁਲ ਹੁਣ...
ਔੜ/ਚੱਕਦਾਨਾ (ਛਿੰਜੀ ਲੜੋਆ)-ਬਿਜਲੀ ਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ 66 ਕੇ. ਵੀ. ਸਬ-ਸਟੇਸ਼ਨ ਔੜ ਤੋਂ ਚੱਲਦੇ ਔੜ ਕੈਟਾਗਰੀ-1 ਫੀਡਰ ਦੀ ਸਪਲਾਈ 24 ਮਾਰਚ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਔੜ, ਗੜੁੱਪੜ, ਬਲੌਣੀ ਦੇ ਘਰਾਂ ਅਤੇ ਦੁਕਾਨਾਂ ਦੀ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਪਾਵਰਕਾਮ ਉਪ-ਮੰਡਲ ਦਫ਼ਤਰ ਔੜ ਦੇ ਐੱਸ. ਡੀ. ਓ. ਪ੍ਰਵੇਸ਼ ਕੁਮਾਰ ਤਨੇਜਾ ਨੇ ਦਿੱਤੀ।
ਇਹ ਵੀ ਪੜ੍ਹੋ- ਭੁੱਲਰ ਦੀ ਗ੍ਰਿਫ਼ਤਾਰੀ ਮਗਰੋਂ DM ਰੰਧਾਵਾ ਦੀ ਪਤਨੀ ਦਾ ਵੱਡਾ ਬਿਆਨ, CBI ਜਾਂਚ ਦੀ ਮੰਗ
ਸ੍ਰੀ ਹਰਗੋਬਿੰਦਪੁਰ ਸਾਹਿਬ(ਬੱਬੂ)- ਮਿਤੀ 25-03-2026 ਦਿਨ ਬੁੱਧਵਾਰ ਨੂੰ 66 ਕੇ ਵੀ ਸਬ ਸਟੇਸ਼ਨ ਭਰਥ ਅਤੇ ਮਿਤੀ 27-03-2026 ਦਿਨ ਸ਼ੁਕਰਵਾਰ ਨੂੰ 66 ਕੇ ਵੀ ਸਬ ਸਟੇਸ਼ਨ ਰਜੋਆ ਵਿਖੇ ਜ਼ਰੂਰੀ ਮੁਰੰਮਤ ਦਾ ਕੰਮ ਲੱਗਣ ਕਰਕੇ ਚਲਦੇ ਸਾਰੇ ਘਰਾਂ ਵਾਲੇ ਅਤੇ ਮੋਟਰਾਂ ਵਾਲੇ ਫੀਡਰਾ ਦੀ ਸਪਲਾਈ ਸਵੇਰ 09-00 ਵਜੇ ਤੋਂ ਸ਼ਾਮ 05-00 ਵਜੇ ਤੱਕ ਬੰਦ ਰਹੇਗੀ l ਇਸ ਸੰਬੰਧੀ ਜਾਣਕਾਰੀ ਉਪ ਮੰਡਲ ਅਫ਼ਸਰ ਸਬ ਡਵੀਜ਼ਨ ਸ਼੍ਰੀ ਹਰ ਗੋਬਿੰਦ ਪੁਰ ਸਾਹਿਬ ਸ਼੍ ਸਤਨਾਮ ਸਿੰਘ ਸੈਣੀ ਵੱਲੋਂ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
