ਇਸ ਸਾਲ ਭਾਰਤ ''ਚ 4 ਨਵੇਂ ਮਾਡਲ ਉਤਾਰੇਗੀ ਸੁਪਰਬਾਈਕ ਕੰਪਨੀ ਡੁਕਾਟੀ

04/01/2018 2:06:34 PM

ਜਲੰਧਰ- ਇਟਲੀ ਦੀ ਸੁਪਰਬਾਈਕ ਕੰਪਨੀ ਡੁਕਾਟੀ ਦੀ ਇਸ ਸਾਲ ਦੇਸ਼ 'ਚ ਚਾਰ ਮਾਡਲ ਪੇਸ਼ ਕਰ ਦੀ ਯੋਜਨਾ ਹੈ। ਇਸ ਰਾਹੀਂ ਕੰਪਨੀ ਦੇਸ਼ 'ਚ ਆਪਣੇ ਪ੍ਰਾਡਕਟ ਪੋਰਟਫੋਲੀਓ ਮਜਬੂਤ ਕਰਨਾ ਚਾਹੁੰਦੀ ਹੈ। ਕੰਪਨੀ ਦੀ ਇਕ ਸਾਲ ਨਵੇਂ ਮਾਡਲ ਪੇਸ਼ ਕਰਕੇ ਨਵੇਂ ਸੈਕਸ਼ਨ 'ਚ ਦਾਖਲ ਹੋਣ ਦੀ ਯੋਜਨਾ ਹੈ। ਮੌਜੂਦਾ ਸਮੇਂ 'ਚ ਕੰਪਨੀ 7 ਕੈਟਾਗਿਰੀ 'ਚ 7.2 ਲੱਖ ਰੁਪਏ ਤੋਂ 1.2 ਕਰੋੜ ਰੁਪਏ ਤਕ ਦੀਆਂ ਮੋਟਰਸਾਈਕਲਸ ਦੀ ਵਿਕਰੀ ਕਰਦੀ ਹੈ। ਡੁਕਾਟੀ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਸਰਗੀ ਕਾਨੋਵਾਸ ਨੇ ਕਿਹਾ ਕਿ ਇਹ ਸਾਲ ਸਾਡੇ ਲਈ ਖਾਸ ਹੋਣ ਜਾ ਰਿਹਾ ਹੈ। ਇਸ ਸਾਲ ਸਾਡੀ 4 ਮਾਡਲ ਪੇਸ਼ ਕਰਨ ਦੀ ਯੋਜਨਾ ਹੈ। ਇਹ ਨਵੇਂ ਸੈਗਮੈਂਟ 'ਚ ਸਾਡੇ ਪ੍ਰਵੇਸ਼ ਨੂੰ ਬਜਬੂਤ ਬਣਾਏਗਾ। 
ਨਵੀਂ ਪੇਸ਼ਕਸ਼ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕੰਪਨੀ Ducati Panigale V4, Ducati Monster 821, Ducati Multistrada 1260 ਅਤੇ Ducati Scrambler 1100 ਨੂੰ ਪੇਸ਼ ਕਰਨ ਦੀ ਯੋਜਨਾ ਹੈ। ਕਾਨੋਵਾਸ ਨੇ ਕਿਹਾ ਕਿ ਨਵੇਂ ਮਾਡਲਸ ਇੰਡੀਅਨ ਪ੍ਰੀਮੀਅਮ ਬਾਈਕ ਸੈਗਮੈਂਟ 'ਚ ਕੰਪਨੀ ਦੀ ਸਥਿਤੀ ਨੂੰ ਬਜਬੂਤ ਬਣਾਉਣ 'ਚ ਮਦਦ ਕਰਨਗੇ। 
ਭਾਰਤੀ ਬਾਜ਼ਾਰ 'ਚ ਤਿੰਨ ਸਾਲ ਪੂਰੇ ਕਰ ਚੁੱਕੀ ਕੰਪਨੀ ਦੀ ਇੱਛਾ ਭਾਰਤ 'ਚ ਦੋ ਹੋਰ ਡੀਲਰਸ਼ਿਪ ਖੋਲ੍ਹਣ ਦੀ ਹੈ। ਕੰਪਨੀ ਦੀ ਡੀਲਰਸ਼ਿਪ ਮੌਜੂਦਾ ਸਮੇਂ 'ਚ ਦਿੱਲੀ-ਐੱਨ.ਸੀ.ਆਰ., ਮੁੰਬਈ, ਪੁਣੇ, ਅਹਿਮਦਾਬਾਦ, ਬੈਂਗਲੁਰੂ, ਕੋਚੀ ਅਤੇ ਕੋਲਕਾਤਾ 'ਚ ਹੈ। ਹੁਣ ਉਸ ਦੀ ਯੋਜਨਾ ਚੇਨਈ ਅਤੇ ਹੈਦਰਾਬਾਦ 'ਚ ਵੀ ਡੀਲਰਸ਼ਿਪ ਖੋਲ੍ਹਣ ਦੀ ਹੈ।


Related News