UK ਚੋਣਾਂ : ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ, ਸੰਸਦ ''ਚ ਪਹੁੰਚੇ 10 ਸਿੱਖ ਸੰਸਦ ਮੈਂਬਰ

07/05/2024 5:37:56 PM

ਇੰਟਰਨੈਸ਼ਨਲ ਡੈਸਕ- ਯੂ.ਕੇ ਦੀਆਂ ਸੰਸਦੀ ਚੋਣਾਂ ਵਿੱਚ ਲੇਬਰ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਲੇਬਰ ਪਾਰਟੀ ਦੇ ਉਮੀਦਵਾਰ ਕੀਰ ਸਟਾਰਮਰ ਪ੍ਰਧਾਨ ਮੰਤਰੀ ਬਣ ਗਏ ਹਨ। ਮੀਡੀਆ ਰਿਪੋਪਟਾਂ ਮੁਤਾਬਕ ਸਿੱਖ ਭਾਈਚਾਰੇ ਦੇ 10 ਮੈਂਬਰ -ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ - ਸੰਸਦ ਲਈ ਚੁਣੇ ਗਏ ਹਨ। ਸਾਰੇ 10 ਨਵੇਂ ਚੁਣੇ ਗਏ ਸਿੱਖ ਸੰਸਦ ਮੈਂਬਰਾਂ ਵਿੱਚ ਪੰਜ ਔਰਤਾਂ ਅਤੇ ਪੰਜ ਪੁਰਸ਼ ਸ਼ਾਮਲ ਹਨ, ਜੋ ਲੇਬਰ ਪਾਰਟੀ ਨਾਲ ਸਬੰਧਤ ਹਨ।

10 ਵਿੱਚੋਂ ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਹਨ, ਜੋ ਸਿੱਖ ਅਤੇ ਹੋਰ ਮੁੱਦਿਆਂ 'ਤੇ ਯੂ.ਕੇ ਦੀ ਸੰਸਦ ਵਿੱਚ ਆਵਾਜ਼ ਉਠਾਉਂਦੇ ਰਹੇ ਹਨ। ਇਹ ਦੋਵੇਂ ਲਗਾਤਾਰ ਤੀਜੀ ਵਾਰ ਚੁਣੇ ਗਏ ਹਨ, ਬਾਕੀ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ। ਆਪਣੀ ਜਿੱਤ ਤੋਂ ਬਾਅਦ ਢੇਸੀ ਨੇ X 'ਤੇ ਪੋਸਟ ਕੀਤਾ, "#Slough ਦੇ ਚੰਗੇ ਲੋਕਾਂ ਦੁਆਰਾ ਉਨ੍ਹਾਂ ਦਾ ਐਮ.ਪੀ ਵਜੋਂ ਦੁਬਾਰਾ ਚੁਣੇ ਜਾਣਾ ਬਹੁਤ ਸਨਮਾਨ ਦੀ ਗੱਲ ਹੈ। ਉਹਨਾਂ ਨੇ @UKLabour ਸਰਕਾਰ ਦੇ ਅਧੀਨ ਬਦਲਾਅ, ਏਕਤਾ ਅਤੇ ਤਰੱਕੀ ਲਈ ਵੋਟ ਦਿੱਤਾ - ਜੋ ਕਿ ਮੈਂ ਉਨ੍ਹਾਂ ਨੂੰ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰਾਂਗਾ। ਉਨ੍ਹਾਂ ਸਾਰਿਆਂ ਲਈ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੇ ਯਤਨਾਂ ਅਤੇ ਟੀਮ ਵਰਕ ਨੇ ਇਹ ਸੰਭਵ ਕੀਤਾ ਹੈ।”

ਪ੍ਰੀਤ ਕੌਰ ਗਿੱਲ ਨੇ ਵੀ ਐਕਸ 'ਤੇ ਲਿਖਿਆ,“ਬਰਮਿੰਘਮ ਐਜਬੈਸਟਨ ਲਈ ਐਮ.ਪੀ ਵਜੋਂ ਦੁਬਾਰਾ ਚੁਣੇ ਜਾਣਾ ਇੱਕ ਸਨਮਾਨ ਅਤੇ ਖੁਸ਼ਕਿਸਮਤੀ ਹੈ। ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਕੀਤਾ। ਮੈਂ ਉਨ੍ਹਾਂ ਲੋਕਾਂ ਅਤੇ ਜਗ੍ਹਾ ਦੀ ਸੇਵਾ ਕਰਨਾ ਜਾਰੀ ਰੱਖਾਂਗੀ ਅਤੇ  ਜਿਨ੍ਹਾਂ ਨਾਲ ਮੈਂ ਪਿਆਰ ਕਰਦੀ ਹਾਂ।”

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਦੀਆਂ ਆਮ ਚੋਣਾਂ 'ਚ ਵੱਡੀ ਗਿਣਤੀ 'ਚ ਚੁਣੇ ਗਏ ਭਾਰਤੀ ਮੂਲ ਦੇ ਸੰਸਦ ਮੈਂਬਰ 

ਕਿਰਿਥ ਐਂਟਵਿਸਟਲ, ਜਿਸ ਨੂੰ ਕਿਰਿਥ ਆਹਲੂਵਾਲੀ ਦੇ ਨਾਮ ਨਾਲ  ਵੀ ਜਾਣਿਆ ਜਾਂਦਾ ਹੈ, 16,000 ਤੋਂ ਵੱਧ ਵੋਟਾਂ ਨਾਲ ਬੋਲਟਨ ਨਾਰਥ ਈਸਟ ਲਈ ਪਹਿਲੀ ਮਹਿਲਾ ਸੰਸਦ ਮੈਂਬਰ ਬਣੀ। ਸੋਨੀਆ ਕੁਮਾਰ ਡਡਲੇ ਸੰਸਦੀ ਸੀਟ ਤੋਂ ਪਹਿਲੀ ਮਹਿਲਾ ਸੰਸਦ ਮੈਂਬਰ ਵੀ ਹੈ। ਇਸੇ ਤਰ੍ਹਾਂ ਹਰਪ੍ਰੀਤ ਕੌਰ ਉੱਪਲ ਹਡਰਸਫੀਲਡ ਸੰਸਦੀ ਸੀਟ ਜਿੱਤ ਕੇ ਪਹਿਲੀ ਵਾਰ ਸੰਸਦ ਵਿੱਚ ਦਾਖ਼ਲ ਹੋਵੇਗੀ। ਲੇਬਰ ਪਾਰਟੀ ਦੀ ਸਤਵੀਰ ਕੌਰ ਨੇ ਸਾਊਥੈਂਪਟਨ ਟੈਸਟ ਸੀਟ ਤੋਂ 15,945 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਵੁਲਵਰਹੈਂਪਟਨ ਵੈਸਟ ਸੰਸਦੀ ਸੀਟ ਤੋਂ ਵਰਿੰਦਰ ਜੱਸ 8,000 ਵੋਟਾਂ ਨਾਲ ਜਿੱਤ ਕੇ ਪਹਿਲੀ ਵਾਰ ਸੰਸਦ ਵਿੱਚ ਦਾਖ਼ਲ ਹੋਏ। ਡਾਕਟਰ ਜੀਵਨ ਸੰਧਰ ਅਤੇ ਜਸ ਅਠਵਾਲ ਕ੍ਰਮਵਾਰ ਲੌਫਬਰੋ ਅਤੇ ਇਲਫੋਰਡ ਸਾਊਥ ਪਾਰਲੀਮੈਂਟ ਸੀਟਾਂ ਤੋਂ ਜਿੱਤੇ ਹਨ। ਗੁਰਿੰਦਰ ਸਿੰਘ ਜੋਸਨ ਨੇ ਸਮੈਥਵਿਕ ਨੂੰ ਜਿੱਤ ਕੇ ਪਹਿਲੀ ਵਾਰ ਐਮ.ਪੀ. ਬਣੇ। ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਵਿਰੋਧੀ ਧਿਰ ਵਿੱਚ ਰਹਿਣ ਤੋਂ ਬਾਅਦ ਬ੍ਰਿਟੇਨ ਦੀ ਲੇਬਰ ਪਾਰਟੀ ਇੱਕ ਖੜੋਤ ਵਾਲੀ ਆਰਥਿਕਤਾ ਅਤੇ ਨਿਰਾਸ਼ ਰਾਸ਼ਟਰ ਵਿਚਕਾਰ ਸੱਤਾ ਵਿੱਚ ਆਈ ਹੈ। ਹੁਣ ਤੱਕ ਲੇਬਰ ਨੇ 650 ਸੀਟਾਂ ਵਾਲੇ ਹਾਊਸ ਆਫ ਕਾਮਨਜ਼ ਵਿੱਚ 410 ਅਤੇ ਕੰਜ਼ਰਵੇਟਿਵਾਂ ਨੇ 118 ਸੀਟਾਂ ਜਿੱਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News