ਤੂੜੀ ਨਾਲ ਲੱਦੀ ਪਿੱਕਅੱਪ ਗੱਡੀ ਨਹਿਰ 'ਚ ਡਿੱਗੀ, ਪਾਣੀ 'ਚ ਰੁੜ੍ਹ ਗਈਆਂ ਗੰਢਾਂ, ਚਾਲਕ ਤੇ ਸਾਥੀਆਂ ਦੀ ਮਸਾਂ ਬਚੀ ਜਾਨ
Friday, Jul 05, 2024 - 10:19 PM (IST)
ਕੋਟਫ਼ਤੂਹੀ (ਬਹਾਦਰ ਖਾਨ)- ਨਜ਼ਦੀਕੀ ਪਿੰਡ ਐਮਾ ਜੱਟਾਂ ਦੇ ਪੁਲ ਤੋ ਥੋੜ੍ਹਾ ਅੱਗੇ ਪਾਣੀ ਨਾਲ ਭਰੀ ਹੋਈ ਬਿਸਤ ਦੁਆਬ ਨਹਿਰ ਵਿਚ ਇਕ ਤੂੜੀ ਨਾਲ ਲੱਦੀ ਹੋਈ ਟਾਟਾ 407 ਪਿੱਕਅੱਪ ਗੱਡੀ ਸਮੇਤ ਚਾਲਕ ਅਤੇ ਉਸ ਦੇ ਦੋ ਹੋਰ ਸਾਥੀਆਂ ਦੇ ਨਹਿਰ ਵਿਚ ਡਿੱਗਣ ਦਾ ਸਮਾਚਾਰ ਮਿਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਡਾ ਕੋਟ ਫਤੂਹੀ ਵੱਲੋ ਹਿਮਾਚਲ ਦੀ ਟਾਟਾ 407 ਪਿੱਕ ਗੱਡੀ ਜੋ ਤੂੜੀ ਨਾਲ ਭਰੀ ਹੋਈ ਸੀ ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ ਰਾਹੀ ਗੜ੍ਹਸ਼ੰਕਰ ਵੱਲ ਨੂੰ ਜਾ ਰਹੀ ਸੀ। ਜਦੋਂ ਇਹ ਗੱਡੀ ਐਮਾ ਜੱਟਾਂ ਦੇ ਕਰੀਬ ਬਿਸਤ ਦੋਆਬ ਨਹਿਰ ਦੇ ਪੁਲ ਤੋਂ ਥੋੜ੍ਹਾ ਅੱਗੇ ਪਹੁੰਚੀ ਤਾਂ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਦੇ ਹੋਏ ਮੀਂਹ ਪੈਣ ਕਾਰਨ ਅਤੇ ਨਹਿਰ ਦੇ ਕਿਨਾਰੇ ਹੋਣ ਕਰ ਕੇ ਇਹ ਗੱਡੀ ਪਾਣੀ ਨਾਲ ਭਰੀ ਹੋਈ ਬਿਸਤ ਦੋਆਬ ਨਹਿਰ ਵਿਚ ਜਾ ਡਿੱਗੀ।
ਇਹ ਵੀ ਪੜ੍ਹੋ- ਨਿਵੇਕਲੀ ਪਹਿਲ : ਹੁਣ ਸਰਕਾਰੀ ਸਕੂਲ ਖ਼ਰੀਦਣਗੇ ਜੇਲ੍ਹਾਂ 'ਚ ਬੰਦ ਕੈਦੀਆਂ ਵੱਲੋਂ ਬਣਾਇਆ ਗਿਆ ਫਰਨੀਚਰ
ਗੱਡੀ ਨਹਿਰ 'ਚ ਡਿੱਗਣ ਤੋਂ ਬਾਅਦ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਐਮਾਂ ਜੱਟਾਂ ਦੇ ਪੁਲ ਹੇਠਾਂ ਬਣੇ ਬੀਮ ਨਾਲ ਲੱਗ ਕੇ ਰੁਕ ਗਈ। ਮੌਕੇ 'ਤੇ ਗੱਡੀ ਦਾ ਅਗਲਾ ਸ਼ੀਸ਼ਾ ਟੁੱਟ ਜਾਣ ਕਰ ਕੇ ਤੇ ਗੱਡੀ ਦੇ ਪੁਲ ਦੇ ਹੇਠਾਂ ਬਣੇ ਬੀਮ ਨਾਲ ਲੱਗ ਜਾਣ ਕਰ ਕੇ ਚਾਲਕ ਤੇ ਉਸ ਦੇ ਦੋਵੇਂ ਸਾਥੀਆਂ ਦਾ ਬੜੀ ਜੱਦੋ ਜਹਿਦ ਕਰਨ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਬਾਹਰ ਕੱਢਣ 'ਤੇ ਬਚਾਅ ਹੋ ਗਿਆ।
ਪਾਣੀ ਦੇ ਤੇਜ਼ ਵਹਾਅ ਕਰ ਕੇ ਗੱਡੀ ਵਿਚ ਲੱਦੀਆਂ ਤੂੜੀ ਦੀਆ ਗੰਢਾਂ ਰੱਸੇ ਟੁੱਟਣ ਕਾਰਨ ਅੱਡਾ ਕੋਟ ਫ਼ਤੂਹੀ ਵੱਲ ਨੂੰ ਰੁੜ੍ਹ ਗਈਆਂ। ਗੱਡੀ ਚਾਲਕ ਨੇ ਇਸ ਸੜਕ ਉੱਪਰ ਚੱਲਦੇ ਕੰਮ 'ਤੇ ਰਾਹਗੀਰਾਂ ਦੀ ਤੇ ਜੇ.ਸੀ.ਬੀ. ਦੀ ਮਦਦ ਨਾਲ ਗੱਡੀ ਨੂੰ ਬਾਹਰ ਕਢਵਾਇਆ ਤੇ ਬਿਨਾਂ ਤੂੜੀ ਦੇ ਗੱਡੀ ਨੂੰ ਗੜ੍ਹਸ਼ੰਕਰ ਵੱਲ ਨੂੰ ਲੈ ਕੇ ਚਲੇ ਗਏ।
ਇਹ ਵੀ ਪੜ੍ਹੋ- ਟਰਾਲਾ ਚਲਾਉਂਦੇ ਸਮੇਂ ਚਾਲਕ ਨੂੰ ਆਈ ਨੀਂਦ, ਸਾਹਮਣਿਓਂ ਆ ਰਹੇ ਟਰੱਕ ਨੂੰ ਮਾਰ ਦਿੱਤੀ ਟੱਕਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e