7-ਏਅਰਬੈਗ ਫੀਚਰਸ ਨਾਲ ਮਿਤਸੁਬਿਸ਼ੀ Outlander ਭਾਰਤ 'ਚ ਲਾਂਚ

06/22/2018 2:47:35 PM

ਜਲੰਧਰ- ਜਾਪਾਨੀ ਆਟੋਮੇਕਰ ਮਿਤਸੁਬਿਸ਼ੀ ਨੇ ਆਪਣੀ ਆਊਟਲੈਂਡਰ ਕਾਰ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਭਾਰਤ 'ਚ ਇਸ ਦੀ ਕੀਮਤ 31.54 ਲੱਖ ਰੁਪਏ (ਐਕਸ ਸ਼ੋਰੂਮ, ਮੁੰਬਈ) ਰੱਖੀ ਗਈ ਹੈ। ਦੱਸ ਦਈਏ ਕਿ ਭਾਰਤ 'ਚ ਇਸ ਨੂੰ ਸਿਰਫ ਫੁਲੀ-ਲੋਡੇਡ ਟਾਪ ਵੇਰੀਐਂਟ ਮਤਲਬ ਸਿੰਗਲ ਵੇਰੀਐਂਟ 'ਚ ਉਪਲੱਬਧ ਹੋਵੇਗੀ।

ਪਾਵਰਫੁੱਲ ਇੰਜਣ
ਭਾਰਤ 'ਚ ਮਿਤਸੁਬਿਸ਼ੀ ਆਊਟਲੈਂਡਰ ਨੂੰ ਇੰਪੋਰਟ ਕਰਕੇ ਵੇਚਿਆ ਜਾਵੇਗਾ। ਨਵੀਂ ਆਊਟਲੈਂਡਰ 'ਚ 2.4 ਲਿਟਰ ਦਾ ਫੋਰ-ਸਿਲੈਂਡਰ ਨੈਚੂਰਲੀ ਐਸਪੀਰੇਟਡ ਪੈਟਰੋਲ ਇੰਜਣ ਲਗਾ ਹੈ ਜੋ ਕਿ 164 ਬੀ. ਐੱਚ. ਪੀ ਦੀ ਪਾਵਰ ਅਤੇ 222 ਨਿਊਟਨ ਮੀਟਰ ਦਾ ਟਾਰਕ ਦਿੰਦਾ ਹੈ। ਇਸ ਇੰਜਣ ਨੂੰ 6-ਸਪੀਡ ਸੀ. ਵੀ. ਟੀ ਗਿਅਰਬਾਕਸ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।

ਇੰਟੀਰਿਅਰ 
ਕਾਰ ਦਾ ਇੰਟੀਰਿਅਰ ਕਾਫ਼ੀ ਸ਼ਾਨਦਾਰ ਹੈ ਅਤੇ ਇਸ 'ਚ ਕਈ ਪ੍ਰੀਮੀਅਮ ਅਤੇ ਲੇਟੈਸਟ ਫੀਚਰਸ ਦਿੱਤੇ ਗਏ ਹਨ। ਕਾਰ 'ਚ ਤੁਹਾਨੂੰ 6.1-ਇੰਚ ਦੀ ਟੱਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ, ਡਿਊਲ-ਜੋਨ ਕਲਾਇਮੇਟ ਕੰਟਰੋਲ, ਇਲੈਕਟ੍ਰਿਕ ਸਨਰੂਫ, ਇਲੈਕਟ੍ਰਿਕ ਪਾਰਕਿੰਗ ਬ੍ਰੇਕ, 710 ਵਾਟ ਦਾ ਰਾਕਫੋਰਡ ਫਾਸਗੇਟ ਸਾਊਂਡ ਸਿਸਟਮ, ਪੈਡਲ ਸ਼ਿਫਟਰ ਅਤੇ ਸੀ. ਵੀ. ਟੀ ਗਿਰਬਾਕਸ ਅਤੇ ਲੈਦਰ ਸੀਟਸ ਜਿਹੇ ਕਈ ਫੀਚਰਸ ਸ਼ਾਨਦਾਰ ਫੀਚਰਸ ਮਿਲਦੇ ਹਨ। 

ਹੋਰ ਫੀਚਰਸ
ਇਸ 'ਚ ਇੰਟੀਗ੍ਰੇਟਡ ਐੱਲ. ਈ. ਡੀ. ਡੇ-ਟਾਈਮ ਰਨਿੰਗ ਲਾਈਟਸ ਦੇ ਨਾਲ ਐੱਲ. ਈ. ਡੀ ਹੈੱਡਲੈਂਪ, ਐੱਲ. ਈ. ਡੀ ਫਾਗ ਲਾਈਟਸ, ਹੀਟੇਡ ORVMs, ਐੱਲ. ਈ. ਡੀ ਟੇਲ ਲਾਈਟ ਕਲਸਟਰ ਅਤੇ 16- ਇੰਚ ਦੇ ਅਲੌਏ ਵ੍ਹੀਲ ਲਗਾਏ ਗਏ ਹਨ। ਇਹ ਮਿਤਸੁਬਿਸ਼ੀ ਆਊਟਲੈਂਡਰ ਇਕ 7-ਸੀਟਰ ਕਾਰ ਹੈ 'ਤੇ ਇਸ 'ਚ ਦਿੱਤੀ ਗਈ ਥਰਡ ਸੀਟਰ ਰੋਅ ਨੂੰ ਫੋਲਡ ਕੀਤੀ ਜਾ ਸਕਦੀ ਹੈ। ਜਿਸ ਦੇ ਨਾਲ ਇਸ ਦਾ ਬੂਟ ਸਪੇਸ ਵੀ ਕਾਫ਼ੀ ਵੱਧ ਜਾਂਦਾ ਹੈ। ਇਹ ਕਾਰ ਉਂਝ ਵੀ ਕਾਫ਼ੀ ਸਪੇਸਿਅਸ ਹੈ। ਹਾਲਾਂਕਿ ਇਸ ਗੱਲ ਦੀ ਉਮੀਦ ਨਹੀਂ ਹੈ ਕਿ ਇਸ ਦਾ ਡੀਜਲ ਵੇਰੀਐਂਟ ਵੀ ਭਾਰਤ 'ਚ ਲਾਂਚ ਕੀਤਾ ਜਾਵੇਗਾ।

ਸੇਫਟੀ ਫੀਚਰਸ
ਮਿਤਸੁਬਿਸ਼ੀ ਆਊਟਲੈਂਡਰ 'ਚ ਪੈਸੇਂਜਰ ਦੀ ਸੁਰੱਖਿਆ ਦਾ ਵੀ ਪੁਰਾ ਖਿਆਲ ਰੱਖਿਆ ਗਿਆ ਹੈ। ਇਸ 'ਚ 7-ਏਅਰਬੈਗ, ਈ. ਬੀ. ਡੀ ਦੇ ਨਾਲ ਏ. ਬੀ. ਐੱਸ, ਬ੍ਰੇਕ ਅਸਿਸਟ ਐਕਟਿਵ ਸਟੇਬੀਲਿਟੀ ਕੰਟਰੋਲ,  ਹਿੱਲ-ਸਟਾਰਟ ਅਸਿਸਟ, ਆਟੋਮੈਟਿਕ ਹੈੱਡਲਾਈਟਸ ਅਤੇ ਵਾਇਪਸ ਅਤੇ ਇੰਜਣ ਇੰਮੋਬਲਾਇਜ਼ਰ ਜਿਹੇ ਫੀਚਰ ਮਿਲਣਗੇ। 

ਮਿਤਸੁਬਿਸ਼ੀ ਆਊਲੈਂਡਰ ਨੂੰ ਭਾਰਤ 'ਚ ਸੱਤ ਕਲਰ ਆਪਸ਼ਨ ਦੇ ਨਾਲ ਉਤਾਰੀ ਗਈ ਹੈ। ਇਸ 'ਚ ਬਲੈਕ ਪਰਲ, ਕਾਸਮਿਕ ਬਲੂ, ਓਰਿਐਂਟ ਰੈੱਡ, ਕੂਲ ਸਿਲਵਰ, ਵਾਈਟ ਸਾਲਿਡ, ਵਾਈਟ ਪਰਲ ਅਤੇ ਟਾਇਟੇਨੀਅਮ ਗ੍ਰੇ ਕਲਰ ਸ਼ਾਮਿਲ ਹੈ। 

ਇਨ੍ਹਾਂ ਗੱਡੀਆਂ ਨਾਲ ਹੋਵੇਗਾ ਮੁਕਾਬਲਾ
ਮਿਤਸੁਬਿਸ਼ੀ ਆਊਲੈਂਡਰ ਦਾ ਮੁਕਾਬਲਾ ਮੁੱਖ ਰੂਪ ਨਾਲ ਸਕੌਡਾ Kodiaq ਅਤੇ ਅਪਕਮਿੰਗ ਨੈਕਸਟ-ਜੇਨ ਹੌਂਡਾ CR-V ਨਾਲ ਹੋਵੇਗਾ।


Related News