ਆਸਟਰੇਲੀਆ ''ਚ ਵਧੀ ਬਜ਼ੁਰਗਾਂ ਦੀ ਆਬਾਦੀ, ਪਹਿਲੀ ਪਸੰਦ ਹਨ ਇਹ ਇਲਾਕੇ (ਤਸਵੀਰਾਂ)

08/20/2016 12:12:59 PM

ਕੈਨਬਰਾ— ਆਸਟਰੇਲੀਆ ਵਿਚ ਬਜ਼ੁਰਗਾਂ ਦੀ ਆਬਾਦੀ ਪਿਛਲੇ 5 ਸਾਲਾਂ ਵਿਚ ਤਕਰੀਬਨ 20 ਫੀਸਦੀ ਵਧੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਆਸਟਰੇਲੀਅਨ ਅੰਕੜਾ ਬਿਊਰੋ ਦੀ ਰਿਪੋਰਟ ਮੁਤਾਬਕ ਆਸਟਰੇਲੀਆ ਦੇ ਮੁੱਖ ਸ਼ਹਿਰਾਂ ''ਚ ਘੱਟੋ-ਘੱਟ 22 ਲੱਖ ਲੋਕਾਂ ਦੀ ਉਮਰ ਹੁਣ 65 ਸਾਲ ਜਾਂ ਇਸ ਤੋਂ ਵਧ ਹੈ। ਉਨ੍ਹਾਂ ਕਿਹਾ ਕਿ 14 ਲੱਖ ਬਜ਼ੁਰਗ ਪੇਂਡੂ ਖੇਤਰਾਂ ਵਿਚ ਰਹਿੰਦੇ ਹਨ ਜਦ ਕਿ ਸਾਲ 2010 ਵਿਚ ਇਹ ਗਿਣਤੀ 12 ਲੱਖ ਸੀ।

ਇਸ ਰਿਪੋਰਟ ਦੇ ਨਿਰਦੇਸ਼ਕ ਬਾਈਦਾਰ ਚੋ ਨੇ ਕਿਹਾ ਕਿ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਆਸਟਰੇਲੀਆ ''ਚ ਰਿਟਾਇਰ ਹੋਣ ਮਗਰੋਂ ਆਰਾਮ ਕਰਨ ਲਈ ਬਜ਼ੁਰਗ ਛੋਟੇ ਸ਼ਹਿਰਾਂ ''ਚ ਚਲੇ ਜਾਂਦੇ ਹਨ। ਰਾਜਧਾਨੀਆਂ ਤੋਂ ਬਾਹਰਲੇ ਖੇਤਰਾਂ ''ਚ ਬਜ਼ੁਰਗ ਲੋਕ ਵਧੇਰੇ ਰਹਿੰਦੇ ਹਨ, ਇਸੇ ਲਈ 2010 ਤੋਂ 2015 ਵਿਚ ਆਬਾਦੀ ਵਧਾਉਣ ਵਿਚ 60 ਫੀਸਦੀ ਤੋਂ ਵੀ ਵਧੇਰੇ ਯੋਗਦਾਨ ਬਜ਼ੁਰਗਾਂ ਦਾ ਰਿਹਾ ਹੈ। ਰਿਪੋਰਟ ਮੁਤਾਬਕ ਨਿਊ ਸਾਊਥ ਵੇਲਜ਼ ਦੇ ਤਟ ''ਤੇ ਟੀ ਗਾਰਡਨਸ ਹਾਕ ਨੈਸਟ ਦੇ ਨਿਵਾਸੀ ਸਭ ਤੋਂ ਬਜ਼ੁਰਗ ਹਨ। ਇਨ੍ਹਾਂ ਦੀ ਉਮਰ 2015 ਵਿਚ 61 ਸਾਲ ਸੀ। ਇਸ ਮਗਰੋਂ ਦੂਜੇ ਨੰਬਰ ''ਤੇ ਨਿਊ ਸਾਊਥ ਵੇਲਜ਼ ਦਾ ਟੁਨਕਰੀ ਅਤੇ ਬਰਾਇਬੀ ਟਾਪੂ ਦਾ ਕੁਈਨਜ਼ਲੈਂਡ ਰਿਹਾ ਹੈ। ਇਹ ਦੋਵੇਂ ਸੇਵਾ ਮੁਕਤ ਲੋਕਾਂ ਲਈ ਦੋ ਖਾਸ ਸਥਾਨ ਹਨ। ਇਹ ਇਲਾਕੇ ਬਜ਼ੁਰਗਾਂ ਦੀ ਪਹਿਲੀ ਪਸੰਦ ਹਨ।

Related News