ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸਵੀਮਿੰਗ ਪੂਲ 'ਚ ਡੁੱਬਣ ਨਾਲ ਭਾਰਤੀ ਦੀ ਮੌਤ

Wednesday, Aug 20, 2025 - 12:26 PM (IST)

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸਵੀਮਿੰਗ ਪੂਲ 'ਚ ਡੁੱਬਣ ਨਾਲ ਭਾਰਤੀ ਦੀ ਮੌਤ

ਨਿਊਯਾਰਕ (ਰਾਜ ਗੋਗਨਾ)- ਬੀਤੇਂ ਦਿਨ ਅਮਰੀਕਾ 'ਚ ਇਕ ਮੰਦਭਾਗੀ ਖ਼ਬਰ ਵਾਪਰੀ। ਇੱਥੇ  ਗੁਜਰਾਤੀ ਨੌਜਵਾਨ ਇਕ ਹੋਟਲ ਦੇ ਸਵੀਮਿੰਗ ਪੂਲ 'ਚ ਨਹਾਉਂਦੇ ਸਮੇਂ ਡੁੱਬ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਦੀਕਸ਼ਿਤ ਪਟੇਲ ਵਜੋਂ ਹੋਈ ਹੈ, ਜੋ ਮਿਸ਼ੀਗਨ 'ਚ ਇਕ ਹੋਟਲ ਦੇ ਸਵੀਮਿੰਗ ਪੂਲ 'ਚ ਨਹਾਉਣ ਗਿਆ ਸੀ ਪਰ ਉਹ ਡੂੰਘੇ ਪਾਣੀ 'ਚ ਪਹੁੰਚ ਗਿਆ ਸੀ ਅਤੇ ਮੌਕੇ 'ਤੇ ਹੀ ਮੌਤ ਹੋ ਗਈ। 

ਮ੍ਰਿਤਕ ਦੀਕਸ਼ਿਤ ਪਟੇਲ ਗੁਜਰਾਤ ਰਾਜ ਦੇ  ਮਹਿਸਾਣਾ ਜ਼ਿਲ੍ਹੇ ਦੇ ਨਦਾਸਾ ਪਿੰਡ ਦਾ ਰਹਿਣ ਵਾਲਾ ਸੀ। ਆਪਣੀ ਪਤਨੀ ਨਾਲ ਅਮਰੀਕਾ ਵਿੱਚ ਰਹਿੰਦਾ ਸੀ। ਦੀਕਸ਼ਿਤ ਦੀ ਪਤਨੀ ਵਨੀਤਾ ਪਟੇਲ ਇਸ ਸਮੇਂ ਗਰਭਵਤੀ ਹੈ ਅਤੇ ਉਸ ਦਾ ਪਤੀ ਕਿਸੇ ਅਣਜਾਣ ਦੇਸ਼ 'ਚ ਉਸ ਦਾ ਇਕੋ ਇਕ ਸਹਾਰਾ ਸੀ ਅਤੇ ਉਸ ਦੀ ਪਤਨੀ ਵਨੀਤਾ ਅਮਰੀਕਾ 'ਚ ਇਕੱਲੀ ਰਹਿ ਗਈ ਹੈ। ਦੀਕਸ਼ਿਤ ਪਟੇਲ ਦੀ ਪਤਨੀ ਅਤੇ ਪਰਿਵਾਰ ਦੀ ਮਦਦ ਲਈ ਕ੍ਰਾਊਡਫੰਡਿੰਗ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ੁਰੂ 'ਚ ਇਸ ਲਈ 30,000 ਹਜ਼ਾਰ ਡਾਲਰ ਦਾ ਟੀਚਾ ਰੱਖਿਆ ਗਿਆ ਸੀ, ਜਿਸ ਨੂੰ ਹੁਣ ਵਧਾ ਕੇ 50,000 ਹਜ਼ਾਰ ਡਾਲਰ ਕਰ ਦਿੱਤਾ ਗਿਆ ਹੈ ਅਤੇ ਅਮਰੀਕਾ 'ਚ ਰਹਿਣ ਵਾਲੇ ਗੁਜਰਾਤੀ ਇਸ 'ਚ ਖੁੱਲ੍ਹ ਕੇ ਮਦਦ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News