F-35 ਕ੍ਰੈਸ਼ ਮਾਮਲੇ 'ਚ ਵੱਡਾ ਖੁਲਾਸਾ ! ਪਾਇਲਟ ਨੇ ਹਵਾ ਵਿਚਾਲੇ 50 ਮਿੰਟ ਤੱਕ ਇੰਜੀਨੀਅਰਾਂ ਨਾਲ ਕੀਤੀ ਗੱਲਬਾਤ
Thursday, Aug 28, 2025 - 12:52 PM (IST)

ਇੰਟਰਨੈਸ਼ਨਲ ਡੈਸਕ- ਇਸ ਸਾਲ ਦੇ ਸ਼ੁਰੂਆਤ 'ਚ 28 ਜਨਵਰੀ ਨੂੰ ਅਲਾਸਕਾ ਵਿਖੇ ਅਮਰੀਕੀ ਹਵਾਈ ਫ਼ੌਜ ਦਾ ਇਕ ਲੜਾਕੂ ਜਹਾਜ਼ ਲੌਕਹੀਡ ਮਾਰਟਿਨ ਐੱਫ਼-35 ਇਸ ਦੀ ਤਕਨੀਕੀ ਖ਼ਰਾਬੀ ਕਾਰਨ ਕ੍ਰੈਸ਼ ਹੋ ਗਿਆ ਸੀ। ਇਸ ਖਾਮੀ ਦਾ ਪਤਾ ਲੱਗਣ 'ਤੇ ਇਸ ਜਹਾਜ਼ ਦੇ ਪਾਇਲਟ ਨੇ ਹਵਾ ਵਿਚਾਲੇ ਹੀ ਇਸ ਦੇ ਇੰਜੀਨੀਅਰਾਂ ਨਾਲ ਕਰੀਬ 1 ਘੰਟੇ ਤੱਕ ਫ਼ੋਨ ਰਾਹੀਂ ਗੱਲਬਾਤ ਕੀਤੀ, ਤਾਂ ਜੋ ਇਸ ਦੇ ਨੁਕਸ ਨੂੰ ਠੀਕ ਕਰ ਕੇ ਇਸ ਨੂੰ ਕ੍ਰੈਸ਼ ਹੋਣ ਤੋਂ ਬਚਾਇਆ ਜਾ ਸਕੇ, ਪਰ ਇਸ ਨੂੰ ਠੀਕ ਨਹੀਂ ਕੀਤਾ ਜਾ ਸਕਿਆ ਤੇ ਇਹ ਅਲਾਸਕਾ ਸਟੇਸ਼ਨ ਦੇ ਰਨਵੇ 'ਤੇ ਕ੍ਰੈਸ਼ ਹੋ ਗਿਆ ਤੇ ਸਕਿੰਟਾਂ 'ਚ ਅੱਗ ਦੇ ਭਾਂਬੜ ਮਚ ਗਏ।
ਸਾਰੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਅੰਤ ਪਾਇਲਟ ਨੇ ਪੈਰਾਸ਼ੂਟ ਰਾਹੀਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ। ਇਸ ਵੀਡੀਓ 'ਚ ਪੈਰਾਸ਼ੂਟ ਰਾਹੀਂ ਉਤਰਦਾ ਪਾਇਲਟ ਵੀ ਦਿਖਾਈ ਦੇ ਰਿਹਾ ਹੈ।
ਇਸ ਹਾਦਸੇ ਦੀ ਤਾਜ਼ਾ ਜਾਂਚ 'ਚ ਸਾਹਮਣੇ ਆਇਆ ਕਿ ਇਸ ਜਹਾਜ਼ ਦੀ ਨੋਜ਼ ਤੇ ਲੈਂਡਿੰਗ ਗਿਅਰਾਂ ਦੀਆਂ ਹਾਈਡ੍ਰੋਲਿਕ ਲਾਈਨਾਂ 'ਚ ਬਰਫ਼ ਜੰਮ ਗਈ ਸੀ, ਜਿਸ ਕਾਰਨ ਇਸ ਨੂੰ ਲੈਂਡ ਕਰਵਾਉਣਾ ਪਾਇਲਟ ਲਈ ਮੁਸ਼ਕਲ ਹੁੰਦਾ ਜਾ ਰਿਹਾ ਸੀ। ਜਦੋਂ ਉਸ ਨੇ ਇਸ ਨੂੰ ਲੈਂਡ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੀ ਨੋਜ਼ ਗਿਅਰ ਖੱਬੇ ਪਾਸੇ ਅਟਕ ਗਈ ਤੇ ਸਿੱਧੀ ਨਹੀਂ ਹੋ ਸਕੀ। ਪਾਇਲਟ ਨੇ ਇਸ ਨੂੰ ਠੀਕ ਕਰਨ ਲਈ ਉਸੇ ਸਮੇਂ 5 ਲੌਕਹੀਡ ਇੰਜੀਨੀਅਰਾਂ ਨੂੰ ਕਾਨਫਰੰਸ ਫੋਨ ਕੀਤਾ ਤੇ ਸਮੱਸਿਆ ਦਾ ਹੱਲ ਪੁੱਛਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਟੇਕ-ਆਫ਼ ਕਰਦਿਆਂ ਹੀ ਫਟ ਗਿਆ ਜਹਾਜ਼ ਦਾ ਟਾਇਰ, ਧਮਾਕੇ ਦੀ ਆਵਾਜ਼ ਸੁਣ...
An F-35 fighter jet crashed Tuesday on a flightline on Eielson Air Force Base around 1 pm local time. The pilot successfully ejected and survived 🙏
The 355th Fighter Squadron and the 356th Fighter Squadron are both based there. pic.twitter.com/GjlhN2Vj8P
— Thenewarea51 (@thenewarea51) January 29, 2025
ਪਾਇਲਟ ਨੇ ਦੋ ਵਾਰ 'ਟੱਚ ਐਂਡ ਗੋ' ਲੈਂਡਿੰਗਾਂ ਰਾਹੀਂ ਵੀ ਗਿਅਰ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋ ਸਕਿਆ। ਇਹ ਜਹਾਜ਼ ਉਸ ਸਮੇਂ ਖ਼ੁਦ ਨੂੰ ਜ਼ਮੀਨ 'ਤੇ ਲੈਂਡ ਦਿਖਾ ਰਿਹਾ ਸੀ, ਜਿਸ ਕਾਰਨ ਇਸ ਨੂੰ ਕੰਟਰੋਲ ਕਰਨਾ ਬੇਹੱਦ ਮੁਸ਼ਕਲ ਹੋ ਗਿਆ ਤੇ ਅੰਤ ਪਾਇਲਟ ਨੂੰ ਇਜੈਕਟ ਹੋਣਾ ਪਿਆ ਤੇ ਜਹਾਜ਼ ਕ੍ਰੈਸ਼ ਹੋ ਗਿਆ। ਜਾਂਚ 'ਚ ਵੀ ਸਾਹਮਣੇ ਆਇਆ ਕਿ ਇਸ ਜਹਾਜ਼ ਦੇ ਹਾਈਡ੍ਰੌਲਿਕ ਫਿਊਲ 'ਚ 30 ਫ਼ੀਸਦੀ ਤੋਂ ਵੱਧ ਪਾਣੀ ਸੀ, ਜਿਸ ਕਾਰਨ ਇਸ ਨੂੰ ਬਚਾਉਣਾ ਲਗਭਗ ਨਾਮੁਮਕਿਨ ਹੋ ਗਿਆ।
ਇਸ ਕ੍ਰੈਸ਼ ਤੋਂ 9 ਦਿਨ ਬਾਅਦ ਹੀ ਇਕ ਹੋਰ ਐੱਫ-35 ਨੇ ਇਸੇ ਸਟੇਸ਼ਨ ਤੋਂ ਉਡਾਣ ਭਰੀ ਤੇ ਉਸ 'ਚ ਵੀ ਇਹੀ ਸਮੱਸਿਆ ਪਾਈ ਗਈ। ਹਾਲਾਂਕਿ ਉਸ ਨੂੰ ਕਾਫ਼ੀ ਮੁਸ਼ੱਕਤ ਮਗਰੋਂ ਸੁਰੱਖਿਅਤ ਲੈਂਡ ਕਰਵਾ ਲਿਆ ਗਿਆ।
ਜ਼ਿਕਰਯੋਗ ਹੈ ਕਿ ਲੌਕਹੀਡ ਮਾਰਟਿਨ ਦੇ ਐੱਫ-35 ਪ੍ਰੋਗਰਾਮ ਨੂੰ ਆਪਣੀਆਂ ਖਾਮੀਆਂ ਉੱਚ ਲਾਗਤਾਂ ਲਈ ਲਗਾਤਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਆਲੋਚਨਾਵਾਂ ਕਾਰਨ ਅਮਰੀਕੀ ਰੱਖਿਆ ਵਿਭਾਗ ਨੇ ਜੈੱਟ ਦੀ ਕੀਮਤ 2021 ਵਿੱਚ ਲਗਭਗ 135.8 ਮਿਲੀਅਨ ਡਾਲਰ ਤੋਂ ਘਟਾ ਕੇ 2024 ਵਿੱਚ 81 ਮਿਲੀਅਨ 'ਚ ਡੀਲ ਤੈਅ ਕੀਤੀ ਸੀ।
ਇਹ ਵੀ ਪੜ੍ਹੋ- ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ 12-12 ਫੁੱਟ ਚੜ੍ਹਿਆ ਪਾਣੀ, ਕਿਸ਼ਤੀਆਂ ਰਾਹੀਂ ਕੱਢੇ ਗਏ ਸ਼ਰਧਾਲੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e