ਇਸ ਦੇਸ਼ ਦੇ Instagram Users ਦੀ ਲੱਗਦੀ ਹੈ ਮੌਜ ! ਕਰਦੇ ਨੇ ਸਭ ਤੋਂ ਵੱਧ ਕਮਾਈ

Thursday, Aug 28, 2025 - 04:28 PM (IST)

ਇਸ ਦੇਸ਼ ਦੇ Instagram Users ਦੀ ਲੱਗਦੀ ਹੈ ਮੌਜ ! ਕਰਦੇ ਨੇ ਸਭ ਤੋਂ ਵੱਧ ਕਮਾਈ

ਗੈਜੇਟ ਡੈਸਕ- ਅੱਜ ਦੇ ਡਿਜੀਟਲ ਯੁੱਗ 'ਚ ਇੰਸਟਾਗ੍ਰਾਮ ਸਿਰਫ਼ ਇਕ ਸੋਸ਼ਲ ਮੀਡੀਆ ਐਪ ਨਹੀਂ, ਸਗੋਂ ਕਰੋੜਾਂ ਲੋਕਾਂ ਲਈ ਕਮਾਈ ਦਾ ਵੱਡਾ ਸਰੋਤ ਬਣ ਗਿਆ ਹੈ। ਦੁਨੀਆ ਭਰ ਦੇ ਕ੍ਰੀਏਟਰ, ਇਨਫਲੂਐਂਸਰ ਅਤੇ ਸੈਲੀਬ੍ਰਿਟੀ ਇਸ ਪਲੇਟਫਾਰਮ ਤੋਂ ਲੱਖਾਂ-ਕਰੋੜਾਂ ਰੁਪਏ ਕਮਾ ਰਹੇ ਹਨ। ਪਰ ਸਵਾਲ ਇਹ ਹੈ ਕਿ ਇੰਸਟਾਗ੍ਰਾਮ ਤੋਂ ਸਭ ਤੋਂ ਵੱਧ ਕਮਾਈ ਕਿਸ ਦੇਸ਼ ਦੇ ਲੋਕ ਕਰਦੇ ਹਨ?

ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ

ਅਮਰੀਕਾ ਹੈ ਕਮਾਈ ਦਾ ਬਾਦਸ਼ਾਹ

ਰਿਪੋਰਟਾਂ ਅਨੁਸਾਰ, ਇੰਸਟਾਗ੍ਰਾਮ ਤੋਂ ਸਭ ਤੋਂ ਵੱਧ ਕਮਾਈ ਅਮਰੀਕਾ ਦੇ ਲੋਕ ਕਰਦੇ ਹਨ। ਇਸ ਦਾ ਮੁੱਖ ਕਾਰਣ ਹੈ ਇੱਥੇ ਦਾ ਵੱਡਾ ਡਿਜੀਟਲ ਮਾਰਕੀਟ ਅਤੇ ਵਿਗਿਆਪਨ ਦੇਣ ਵਾਲਿਆਂ ਵੱਲੋਂ ਦਿੱਤਾ ਜਾਣ ਵਾਲਾ ਉੱਚ ਭੁਗਤਾਨ।

ਹਾਈ CPM (Cost Per Mille): ਅਮਰੀਕਾ 'ਚ ਇੰਸਟਾਗ੍ਰਾਮ ਦਾ CPM (Cost Per Mille-ਯਾਨੀ 1000 ਵਿਊਜ਼ 'ਤੇ ਵਿਗਿਆਪਨ ਦੀ ਕੀਮਤ) ਸਭ ਤੋਂ ਜ਼ਿਆਦਾ ਹੈ। ਇੱਥੇ CPM ਲਗਭਗ 3 ਡਾਲਰ ਤੋਂ 8 ਡਾਲਰ ਤੱਕ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜੇ ਕਿਸੇ ਅਮਰੀਕੀ ਕ੍ਰੀਏਟਰ ਦੇ ਵੀਡੀਓ 'ਤੇ 1 ਮਿਲੀਅਨ ਵਿਊਜ਼ ਆਉਂਦੇ ਹਨ ਤਾਂ ਉਸ ਦੀ ਕਮਾਈ ਲੱਖਾਂ ਰੁਪਏ 'ਚ ਹੋ ਸਕਦੀ ਹੈ।

ਵੱਡੀਆਂ ਬ੍ਰਾਂਡ ਡੀਲਾਂ: ਦੁਨੀਆ ਦੇ ਲਗਭਗ 22 ਫੀਸਦੀ ਸਪਾਂਸਰਡ ਪੋਸਟ ਸਿਰਫ਼ ਅਮਰੀਕਾ ਤੋਂ ਹੀ ਹੁੰਦੇ ਹਨ, ਜਿਸ ਦਾ ਅਰਥ ਹੈ ਕਿ ਬ੍ਰਾਂਡ ਸਭ ਤੋਂ ਵੱਧ ਪੈਸਾ ਅਮਰੀਕੀ ਕ੍ਰੀਏਟਰਾਂ ਨੂੰ ਦਿੰਦੇ ਹਨ।

ਇਹ ਵੀ ਪੜ੍ਹੋ : ਤੁਸੀਂ ਵੀ ਤੋੜ ਕੇ ਖਾਂਦੇ ਹੋ ਦਵਾਈ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਕਰਾ ਨਾ ਬੈਠਿਓ ਨੁਕਸਾਨ

ਹੋਰ ਦੇਸ਼ਾਂ ਦੀ ਸਥਿਤੀ

ਅਮਰੀਕਾ ਤੋਂ ਬਾਅਦ ਕੈਨੇਡਾ ਅਤੇ ਯੂਕੇ ਦਾ ਨੰਬਰ ਆਉਂਦਾ ਹੈ, ਜਿੱਥੇ CPM ਔਸਤ 2.5 ਡਾਲਰ ਤੋਂ 6 ਡਾਲਰ ਤੱਕ ਹੈ।

ਭਾਰਤ 'ਚ ਘੱਟ ਕਮਾਈ

ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਏਸ਼ੀਆਈ ਦੇਸ਼ਾਂ 'ਚ CPM ਕਾਫ਼ੀ ਘੱਟ ਹੈ। ਇੱਥੇ ਇਕ ਮਿਲੀਅਨ ਫੋਲੋਅਰ ਵਾਲੇ ਕ੍ਰੀਏਟਰ ਨੂੰ ਵੀ ਪ੍ਰਤੀ ਪੋਸਟ ਸਿਰਫ਼ 2000 ਤੋਂ 8000 ਡਾਲਰ ਦੀ ਕਮਾਈ ਹੁੰਦੀ ਹੈ, ਜਦਕਿ ਅਮਰੀਕਾ 'ਚ ਇਹੀ ਕਮਾਈ 10,000 ਤੋਂ 25,000 ਡਾਲਰ ਤੱਕ ਪਹੁੰਚ ਜਾਂਦੀ ਹੈ। 

ਬ੍ਰਾਜ਼ੀਲ 'ਚ ਭਾਵੇਂ ਸਭ ਤੋਂ ਵੱਧ ਇਨਫਲੂਐਂਸਰ ਹਨ, ਪਰ ਉਨ੍ਹਾਂ ਦੀ ਕਮਾਈ ਅਮਰੀਕਾ ਨਾਲੋਂ ਕਾਫ਼ੀ ਘੱਟ ਹੈ। ਇਹ ਸਪਸ਼ਟ ਕਰਦਾ ਹੈ ਕਿ ਭਾਵੇਂ ਭਾਰਤ 'ਚ ਇੰਸਟਾਗ੍ਰਾਮ ਦੀ ਵਰਤੋਂ ਬਹੁਤ ਵੱਧ ਹੈ, ਪਰ ਇੱਥੇ ਦੀ ਡਿਜੀਟਲ ਅਰਥਵਿਵਸਥਾ ਅਤੇ ਵਿਗਿਆਪਨ ਮਾਰਕੀਟ ਅਜੇ ਵੀ ਸ਼ੁਰੂਆਤੀ ਪੜਾਅ 'ਚ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News