ਟਰੰਪ ਦੀ ਮੌਤ ! ਸੋਸ਼ਲ ਮੀਡੀਆ ''ਤੇ ਫੈਲੀ ਖ਼ਬਰ, ਜ਼ਿੰਮੇਵਾਰੀ ਸੰਭਾਲਣ ਲਈ JD Vance ਤਿਆਰ
Saturday, Aug 30, 2025 - 03:56 PM (IST)

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਬੀਮਾਰ ਹਨ, ਜਿਸ ਤੋਂ ਬਾਅਦ 'ਐਕਸ' 'ਤੇ 'ਟਰੰਪ ਇਜ਼ ਡੈੱਡ' (ਟਰੰਪ ਮਰ ਚੁੱਕਾ ਹੈ) ਟ੍ਰੈਂਡ ਕਰਨ ਲੱਗ ਪਿਆ ਹੈ।
ਇਹ ਟ੍ਰੈਂਡ ਇਸ ਕਾਰਨ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਟਰੰਪ ਨੂੰ ਕਿਸੇ ਵੀ ਪਬਲਿਕ ਪ੍ਰੋਗਰਾਮ 'ਚ ਨਹੀਂ ਦੇਖਿਆ ਗਿਆ। ਇਸ ਤੋਂ ਬਾਅਦ ਮਸ਼ਹੂਰ ਕਾਰਟੂਨ ਸ਼ੋਅ 'ਦਿ ਸਿੰਪਸਨਜ਼' 'ਚ ਵੀ ਟਰੰਪ ਦੀ ਅਗਸਤ 2025 'ਚ ਮੌਤ ਦੀ ਭਵਿੱਖਬਾਣੀ ਕੀਤੀ ਗਈ ਸੀ।
ਸਿੰਪਸਨਜ਼ ਦੀ ਇਸ ਵੀਡੀਓ ਦੇ ਵਾਇਰਲ ਹੋਣ ਦਾ ਸਮਾਂ 17 ਜੁਲਾਈ ਨੂੰ ਵ੍ਹਾਈਟ ਹਾਊਸ ਤੋਂ ਅਧਿਕਾਰਤ ਪੁਸ਼ਟੀ ਦੇ ਨਾਲ ਮੇਲ ਖਾਂਦਾ ਹੈ, ਜਦੋਂ ਟਰੰਪ ਨੂੰ ਕ੍ਰੋਨਿਕ ਵੇਨਸ ਇਨਸਫੀਸ਼ੀਐਂਸੀ (CVI) ਹੋਣ ਦਾ ਪਤਾ ਲੱਗਿਆ, ਜਿਸ ਕਾਰਨ ਲੱਤਾਂ 'ਚ ਸੋਜ ਤੇ ਦਰਦ ਹੁੰਦੀ ਹੈ।
ਇਹ ਵੀ ਪੜ੍ਹੋ- ਭਾਰਤ 'ਚ 10 ਟ੍ਰਿਲੀਅਨ ਯੇਨ ਨਿਵੇਸ਼ ਕਰੇਗਾ ਜਾਪਾਨ, ਦੋਵਾਂ ਦੇਸ਼ਾਂ ਵਿਚਾਲੇ 150 ਸਮਝੌਤਿਆਂ ਦਾ ਹੋਇਆ ਐਲਾਨ
ਇਸ ਗੱਲ ਨੂੰ ਅਸਲ ਹਵਾ ਉਦੋਂ ਮਿਲੀ, ਜਦੋਂ 79 ਸਾਲਾ ਟਰੰਪ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦੇ ਸਾਹਮਣੇ ਆਉਣ ਮਗਰੋਂ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਕਿ ਕਿਸੇ ਵੀ ਆਪਾਤਕਾਲੀਨ ਸਥਿਤੀ 'ਚ ਉਹ ਉੱਚ ਅਹੁਦੇ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹਨ।
Simpsons predicted Donald Trump died of heart attack in 2025 in a forgotten episode & that's why Americans are searching "TRUMP IS DEAD", "TRUMP DIED", "Trump's Health" & "Trump Is Dying".#DonaldTrump #Trump #TrumpHealth #TrumpHealthCrisisCoverup #Simpsons #TrumpDead #TrumpDied pic.twitter.com/ZyJdSxdPrc
— Gulshan Sirohi (@SirohiGulshan) August 30, 2025
ਰਾਸ਼ਟਰਪਤੀ ਟਰੰਪ ਦੇ ਡਾਕਟਰ, ਡਾ. ਸੀਨ ਪੀ. ਬਾਰਬਾਬੇਲਾ ਨੇ ਉਨ੍ਹਾਂ ਦੀ ਹਾਲਤ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਥਿਤੀ "ਜਾਨਲੇਵਾ ਨਹੀਂ" ਹੈ ਅਤੇ ਬਜ਼ੁਰਗਾਂ ਵਿੱਚ ਆਮ ਹੈ। ਇੱਕ ਰਿਪੋਰਟ ਦੇ ਅਨੁਸਾਰ, ਪੂਰੇ ਦਿਲ ਦੀ ਜਾਂਚ ਮਗਰੋਂ ਟਰੰਪ ਪੂਰੀ ਤਰ੍ਹਾਂ ਤੰਦਰੁਸਤ ਹਨ। ਪਰ ਇਸ ਸਭ ਦੇ ਬਾਵਜੂਦ ਟਰੰਪ ਦੀ ਜਨਤਕ ਥਾਂਵਾਂ 'ਤੇ ਗੈਰ-ਮੌਜੂਦਗੀ ਵੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਕੁਝ ਨਾ ਕੁਝ ਠੀਕ ਨਹੀਂ ਹੈ।
ਜ਼ਿਕਰਯੋਗ ਹੈ ਕਿ ਕਾਰਟੂਨ ਸ਼ੋਅ ਸਿੰਪਸਨਜ਼ ਆਪਣੀਆਂ ਭਵਿੱਖਬਾਣੀਆਂ ਦੇ ਸੱਚ ਹੋਣ ਕਾਰਨ ਕਾਫ਼ੀ ਮਸ਼ਹੂਰ ਹੈ। ਇਸ ਦੀਆਂ ਕਈ ਭਵਿੱਖਬਾਣੀਆਂ ਹੁਣ ਤੱਕ ਸੱਚ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਸਮਾਰਟਵਾਚ, ਵੀਡੀਓ ਕਾਲ ਤੇ ਸਾਲ 2016 'ਚ ਟਰੰਪ ਦੇ ਰਾਸ਼ਟਰਪਤੀ ਚੋਣਾਂ ਜਿੱਤਣਾ ਵੀ ਸ਼ਾਮਲ ਹੈ। ਇਸ ਕਾਰਨ ਸ਼ੋਅ ਦੀ ਟਰੰਪ ਦੀ ਮੌਤ ਵਾਲੀ ਵੀਡੀਓ ਵੀ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e