ਭਾਰਤ ਨਾਲ ਸਬੰਧ ਵਿਗਾੜਨਾ ਟਰੰਪ ਦੀ ਵੱਡੀ ਗਲਤੀ : ਨਿੱਕੀ ਹੇਲੀ

Thursday, Aug 21, 2025 - 10:31 PM (IST)

ਭਾਰਤ ਨਾਲ ਸਬੰਧ ਵਿਗਾੜਨਾ ਟਰੰਪ ਦੀ ਵੱਡੀ ਗਲਤੀ : ਨਿੱਕੀ ਹੇਲੀ

ਵਾਸ਼ਿੰਗਟਨ- ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਨੇ ਟਰੰਪ ਪ੍ਰਸ਼ਾਸਨ ਨੂੰ ਭਾਰਤ ਨਾਲ ਸਬੰਧਾਂ ਬਾਰੇ ਚਿਤਾਵਨੀ ਦਿੱਤੀ ਹੈ। ‘ਨਿਊਜ਼ਵੀਕ’ ਮੈਗਜ਼ੀਨ ’ਚ ਛਪੇ ਆਪਣੇ ਲੇਖ ਵਿਚ ਨਿੱਕੀ ਨੇ ਕਿਹਾ ਹੈ ਕਿ 25 ਸਾਲਾਂ ਵਿਚ ਭਾਰਤ ਨਾਲ ਬਣਿਆ ਵਿਸ਼ਵਾਸ ਜੇਕਰ ਟੁੱਟਦਾ ਹੈ ਤਾਂ ਇਹ ਇਕ ਰਣਨੀਤਕ ਗਲਤੀ ਹੋਵੇਗੀ।

ਨਿੱਕੀ ਨੇ ਇਹ ਲੇਖ ਟਰੰਪ ਦੁਆਰਾ ਭਾਰਤ ’ਤੇ ਲਾਏ ਗਏ 50 ਫੀਸਦੀ ਟੈਰਿਫ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ’ਤੇ ਇਸ ਦੇ ਪ੍ਰਭਾਵ ਬਾਰੇ ਲਿਖਿਆ ਹੈ। ਉਸ ਨੇ ਟਰੰਪ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਨੂੰ ਇਕ ਹੋਰ ਲੋਕਤੰਤਰਿਕ ਭਾਈਵਾਲ ਮੰਨਣ। ‘ਭਾਰਤ-ਅਮਰੀਕਾ ਦੇ ਰਸਤੇ ਵੱਖ ਪਰ ਮੰਜ਼ਿਲ ਇਕ’ ਸਿਰਲੇਖ ਹੇਠ ਨਿੱਕੀ ਨੇ ਲੇਖ ਦੀ ਸ਼ੁਰੂਆਤ 43 ਸਾਲ ਪਹਿਲਾਂ ਰੋਨਾਲਡ ਰੀਗਨ ਅਤੇ ਇੰਦਰਾ ਗਾਂਧੀ ਵਿਚਾਲੇ ਹੋਈ ਮੁਲਾਕਾਤ ਨਾਲ ਕੀਤੀ ਹੈ। ਉਸ ਨੇ ਲਿਖਿਆ-ਜੁਲਾਈ 1982 ਵਿਚ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਵ੍ਹਾਈਟ ਹਾਊਸ ’ਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਲਈ ਇਕ ਡਿਨਰ ਦਾ ਆਯੋਜਨ ਕੀਤਾ ਸੀ।

ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ 2 ਆਜ਼ਾਦ ਦੇਸ਼ ਹਨ। ਕਈ ਵਾਰ ਸਾਡੇ ਰਸਤੇ ਵੱਖਰੇ ਹੋ ਸਕਦੇ ਹਨ ਪਰ ਮੰਜ਼ਿਲ ਇਕੋ ਹੈ। 4 ਦਹਾਕਿਆਂ ਬਾਅਦ ਅੱਜ ਅਮਰੀਕਾ-ਭਾਰਤ ਸਬੰਧ ਇਕ ਮੁਸ਼ਕਿਲ ਦੌਰ ਵਿਚੋਂ ਲੰਘ ਰਹੇ ਹਨ।


author

Rakesh

Content Editor

Related News