ਸਾਵਧਾਨ! ''ਇੰਟਰਮਿਟੈਂਟ ਫਾਸਟਿੰਗ'' ਨਾਲ ਵਧ ਰਿਹੈ ਹਾਰਟ ਅਟੈਕ ਦਾ ਖ਼ਤਰਾ
Saturday, Aug 23, 2025 - 01:49 PM (IST)

ਨਵੀਂ ਦਿੱਲੀ- ਭਾਰ ਘਟਾਉਣ ਅਤੇ ਸ਼ੂਗਰ ਕੰਟਰੋਲ ਕਰਨ ਲਈ ਦੁਨੀਆ ਭਰ ‘ਚ ਲੋਕਪ੍ਰਿਯ ਇੰਟਰਮੀਟੈਂਟ ਫਾਸਟਿੰਗ (IF) ਹੁਣ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਡਾਇਬਟੀਜ਼ ਐਂਡ ਮੈਟਾਬਾਲਿਕ ਸਿੰਡਰੋਮ ਕਲੀਨਿਕਲ ਰਿਸਰਚ ਐਂਡ ਰਿਵਿਊਜ਼ 'ਚ ਪ੍ਰਕਾਸ਼ਿਤ ਇਕ ਰਿਸਰਚ ਅਨੁਸਾਰ, ਜੇ ਰੋਜ਼ਾਨਾ ਖਾਣੇ ਦੀ ਮਿਆਦ 8 ਘੰਟੇ ਜਾਂ ਉਸ ਤੋਂ ਘੱਟ ਰੱਖੀ ਜਾਵੇ, ਤਾਂ ਦਿਲ ਦੇ ਦੌਰੇ ਅਤੇ ਸਟ੍ਰੋਕ ਨਾਲ ਮੌਤ ਦਾ ਖਤਰਾ 135 ਫੀਸਦੀ ਤੱਕ ਵੱਧ ਸਕਦਾ ਹੈ।
ਇਹ ਵੀ ਪੜ੍ਹੋ : ਡਰਾਉਣੀ ਰਿਪੋਰਟ! ਰੀੜ੍ਹ ਦੀ ਹੱਡੀ ਦੇ ਦਰਦ ਨਾਲ ਜੂਝ ਰਿਹੈ ਹਰ 5 'ਚੋਂ 1 ਭਾਰਤੀ ਨੌਜਵਾਨ, ਜਾਣੋ ਕਿਉਂ
ਲੰਬੇ ਸਮੇਂ ਤੱਕ ਫਾਸਟਿੰਗ ਦਾ ਨੁਕਸਾਨ
ਰਿਸਰਚ 'ਚ ਸ਼ਾਮਲ ਡਾ. ਅਨੁਪ ਮਿਸ਼ਰਾ ਦੇ ਅਨੁਸਾਰ, ਇੰਟਰਮੀਟੈਂਟ ਫਾਸਟਿੰਗ ਸ਼ੁਰੂਆਤੀ ਦੌਰ 'ਚ ਭਾਰ ਘਟਾਉਣ ਅਤੇ ਸ਼ੂਗਰ ਕੰਟਰੋਲ ਕਰਨ ਲਈ ਲਾਭਕਾਰੀ ਹੋ ਸਕਦੀ ਹੈ। ਪਰ ਜੇ ਇਸਨੂੰ ਲੰਬੇ ਸਮੇਂ ਤੱਕ ਅਪਣਾਇਆ ਜਾਵੇ, ਤਾਂ ਸਰੀਰ 'ਚ ਪੋਸ਼ਣ ਦੀ ਕਮੀ, ਡਿਹਾਈਡਰੇਸ਼ਨ, ਥਕਾਵਟ ਅਤੇ ਕਮਜ਼ੋਰੀ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ, ਸ਼ੂਗਰ ਦੇ ਮਰੀਜ਼ਾਂ 'ਚ ਲੋਅ ਬਲੱਡ ਸ਼ੂਗਰ ਦੀ ਸਮੱਸਿਆ ਵੀ ਸਾਹਮਣੇ ਆ ਸਕਦੀ ਹੈ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਦਿਲ-ਧਮਨੀ ਬੀਮਾਰੀਆਂ ਦਾ ਜ਼ੋਖਮ
ਸੋਧਕਰਤਾਵਾਂ ਨੇ ਅਮਰੀਕਾ ਦੇ 19 ਹਜ਼ਾਰ ਬਾਲਗਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਇਸ 'ਚ ਸਾਹਮਣੇ ਆਇਆ ਕਿ 12–14 ਘੰਟਿਆਂ ਤੋਂ ਵੱਧ ਸਮੇਂ ਦਾ ਫਾਸਟਿੰਗ ਦਿਲ ਦੀਆਂ ਬੀਮਾਰੀਆਂ, ਬਲੱਡ ਵੈਸਲ ਨਾਲ ਜੁੜੀਆਂ ਸਮੱਸਿਆਵਾਂ ਅਤੇ ਹਾਰਟ ਅਟੈਕ ਦੇ ਖਤਰੇ ਨੂੰ ਵਧਾ ਸਕਦਾ ਹੈ। ਹਾਲਾਂਕਿ, ਸਭ ਕਾਰਨਾਂ ਨਾਲ ਹੋਣ ਵਾਲੀਆਂ ਮੌਤਾਂ 'ਚ ਇਸ ਦਾ ਸਿੱਧਾ ਅਤੇ ਪੱਕਾ ਸਬੰਧ ਨਹੀਂ ਮਿਲਿਆ।
ਮਾਹਿਰਾਂ ਦੀ ਸਲਾਹ
ਰਿਸਰਚ ਦੇ ਸੀਨੀਅਰ ਲੇਖਕ ਪ੍ਰੋ. ਵਿਕਟਰ ਜ਼ੋਂਗ ਦਾ ਕਹਿਣਾ ਹੈ,“ਸਾਡੇ ਅਧਿਐਨ ਨੇ ਦਿਖਾਇਆ ਹੈ ਕਿ ਛੋਟੀ ਸਮੇਂ ਦੀ ਡਾਇਟਿੰਗ ਨਾਲ ਕੁਝ ਫਾਇਦੇ ਮਿਲ ਸਕਦੇ ਹਨ, ਪਰ ਜੇ ਇਸ ਨੂੰ ਬਿਨਾਂ ਸਲਾਹ ਦੇ ਲੰਬੇ ਸਮੇਂ ਲਈ ਕੀਤਾ ਜਾਵੇ ਤਾਂ ਦਿਲ ਅਤੇ ਸਰੀਰ ਦੀ ਸਿਹਤ ‘ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।”
ਡਾਕਟਰਾਂ ਦੀ ਸਿਫ਼ਾਰਸ਼ ਹੈ ਕਿ ਇੰਟਰਮੀਟੈਂਟ ਫਾਸਟਿੰਗ ਕਰਨ ਤੋਂ ਪਹਿਲਾਂ ਹਮੇਸ਼ਾ ਮਾਹਿਰਾਂ ਦੀ ਸਲਾਹ ਲਓ, ਖ਼ਾਸ ਕਰਕੇ ਜੇ ਤੁਸੀਂ ਸ਼ੂਗਰ ਜਾਂ ਦਿਲ ਦੀ ਬੀਮਾਰੀ ਨਾਲ ਪੀੜਤ ਹੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8