ਭਾਰਤ ''ਤੇ 50 ਫ਼ੀਸਦੀ ਟੈਰਿਫ਼ ਅੱਜ ਤੋਂ ਲਾਗੂ, ਟਰੰਪ ਵੱਲੋਂ ਆਫ਼ਿਸ਼ੀਅਲ ਨੋਟੀਫਿਕੇਸ਼ਨ ਜਾਰੀ

Wednesday, Aug 27, 2025 - 10:00 AM (IST)

ਭਾਰਤ ''ਤੇ 50 ਫ਼ੀਸਦੀ ਟੈਰਿਫ਼ ਅੱਜ ਤੋਂ ਲਾਗੂ, ਟਰੰਪ ਵੱਲੋਂ ਆਫ਼ਿਸ਼ੀਅਲ ਨੋਟੀਫਿਕੇਸ਼ਨ ਜਾਰੀ

ਨਵੀਂ ਦਿੱਲੀ (ਇੰਟ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਾਨ ਅਨੁਸਾਰ ਭਾਰਤ ’ਤੇ ਲਾਇਆ ਗਿਆ ਵਾਧੂ 25 ਫੀਸਦੀ ਟੈਰਿਫ ਅੱਜ, ਭਾਵ 27 ਅਗਸਤ ਤੋਂ ਲਾਗੂ ਹੋ ਗਿਆ ਅਤੇ ਇਸ ਦੇ ਨਾਲ ਹੀ ਅਮਰੀਕਾ ਵਲੋਂ ਭਾਰਤ ’ਤੇ ਲਾਇਆ ਗਿਆ ਕੁੱਲ ਟੈਰਿਫ 50 ਫੀਸਦੀ ਹੋ ਗਿਆ ਹੈ।

ਇਹ ਵਾਧੂ ਟੈਰਿਫ ਦੇਸ਼ ਤੋਂ ਇੰਪੋਰਟ ਕੀਤੇ ਜਾਣ ਵਾਲੇ ਸਾਮਾਨ ’ਤੇ ਜੁਰਮਾਨੇ ਵਜੋਂ ਲਾਇਆ ਗਿਆ ਹੈ, ਜੋ ਕਿ ਰੂਸੀ ਤੇਲ ਦੀ ਖਰੀਦ ਨਾਲ ਸਬੰਧਤ ਹੈ। ਇਸ ਤੋਂ ਬਾਅਦ ਭਾਰਤ ਦਾ ਨਾਂ ਸਭ ਤੋਂ ਵੱਧ ਅਮਰੀਕੀ ਟੈਰਿਫ ਝੱਲਣ ਵਾਲੇ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੋ ਗਿਆ। ਅਮਰੀਕਾ ਨੇ ਵਾਧੂ ਟੈਰਿਫ ਲਾਉਣ ਲਈ ਇਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਟਰੰਪ ਨੇ 6 ਅਗਸਤ ਨੂੰ ਰੂਸ ਤੋਂ ਤੇਲ ਦੀ ਖਰੀਦ ’ਤੇ ਜੁਰਮਾਨੇ ਵਜੋਂ ਇਸ ਟੈਰਿਫ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਵਪਾਰ ਘਾਟੇ ਦਾ ਹਵਾਲਾ ਦਿੰਦੇ ਹੋਏ 7 ਅਗਸਤ ਤੋਂ ਭਾਰਤ ’ਤੇ 25 ਫੀਸਦੀ ਟੈਰਿਫ ਲਾ ਦਿੱਤਾ ਸੀ।

ਫਾਰਮਾਸਿਊਟੀਕਲ, ਸੈਮੀਕੰਡਕਟਰ ਅਤੇ ਊਰਜਾ ਸਰੋਤਾਂ ਵਰਗੇ ਕੁਝ ਖੇਤਰਾਂ ਨੂੰ ਇਸ ਟੈਰਿਫ ਤੋਂ ਛੋਟ ਦਿੱਤੀ ਗਈ ਹੈ। ਹਾਲਾਂਕਿ ਕੱਪੜਾ, ਰਤਨ ਅਤੇ ਗਹਿਣੇ, ਚਮੜਾ, ਸਮੁੰਦਰੀ ਉਤਪਾਦ, ਰਸਾਇਣ ਅਤੇ ਆਟੋ ਪਾਰਟਸ ਵਰਗੇ ਖੇਤਰ ਟਰੰਪ ਟੈਰਿਫ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਹਨ।

ਇਹ ਵੀ ਪੜ੍ਹੋ- ਕਾਨੂੰਨੀ ਭੰਬਲਭੂਸੇ 'ਚ ਫ਼ਸਾ ਸਕਦੀ ਹੈ International Credit Card ਰਾਹੀਂ ਵਿਦੇਸ਼ਾਂ 'ਚ ਜਾਇਦਾਦ ਦੀ ਖ਼ਰੀਦ

ਟਰੰਪ ਟੈਰਿਫ ਨਾਲ ਨਜਿੱਠਣ ਲਈ ਭਾਰਤ ਕੋਲ 4 ਬਦਲ
1. ਅਮਰੀਕਾ ਤੋਂ ਬਾਹਰ ਨਵੇਂ ਬਾਜ਼ਾਰਾਂ ਦੀ ਭਾਲ, ਖਾਸ ਕਰ ਕੇ ਯੂਰਪ, ਦੱਖਣ-ਪੂਰਬੀ ਏਸ਼ੀਆ ਅਤੇ ਅਫਰੀਕਾ ਵਰਗੇ ਦੇਸ਼ਾਂ ’ਚ ਆਪਣੇ ਸਾਮਾਨ ਦੀ ਐਕਸਪੋਰਟ ਵਧਾ ਕੇ ਭਾਰਤ ਨੂੰ ਵਪਾਰ ਵਧਾਉਣ ਦੀ ਕੋਸ਼ਿਸ਼ ਕਰਨੀ ਪਵੇਗੀ।
2. ਰੂਸ ਨਾਲ ਨਵੀਂ ਵਪਾਰ ਰਣਨੀਤੀ-ਰੂਸ ਭਾਰਤ ਨੂੰ ਲਗਾਤਾਰ ਭਰੋਸਾ ਦਿਵਾ ਰਿਹਾ ਹੈ ਕਿ ਰੂਸੀ ਬਾਜ਼ਾਰ ਭਾਰਤੀ ਸਾਮਾਨ ਲਈ ਖੁੱਲ੍ਹਾ ਹੈ, ਇਸ ਲਈ ਭਾਰਤ ਰੂਸ ਨਾਲ ਗੱਲਬਾਤ ਨੂੰ ਅੱਗੇ ਵਧਾ ਸਕਦਾ ਹੈ। ਭਾਰਤ ਵੈਨੇਜ਼ੁਏਲਾ ਜਾਂ ਅਫਰੀਕਾ ਵਰਗੇ ਹੋਰ ਦੇਸ਼ਾਂ ਤੋਂ ਤੇਲ ਇੰਪੋਰਟ ਕਰਨ ਦੇ ਨਵੇਂ ਸਰੋਤ ਲੱਭ ਸਕਦਾ ਹੈ।
3. ਟੈਰਿਫ ਵਧਾਉਣ ’ਤੇ ਵਿਚਾਰ-ਭਾਰਤ ਵੀ ਪਲਟਵਾਰ ਦੀ ਸਥਿਤੀ ’ਚ ਚੋਣਵੇਂ ਅਮਰੀਕੀ ਸਾਮਾਨਾਂ (ਜਿਵੇਂ ਕਿ ਖੇਤੀਬਾੜੀ ਉਤਪਾਦ, ਫਾਰਮਾਸਿਊਟੀਕਲ ਜਾਂ ਤਕਨੀਕੀ ਉਪਕਰਣ) ’ਤੇ ਜਵਾਬੀ ਟੈਰਿਫ ਲਾ ਸਕਦਾ ਹੈ।
4. ਘਰੇਲੂ ਉਦਯੋਗਾਂ ਨੂੰ ਸਬਸਿਡੀ-ਅਮਰੀਕੀ ਟੈਰਿਫ ਤੋਂ ਪ੍ਰਭਾਵਿਤ ਭਾਰਤ ਆਪਣੇ ਟੈਕਸਟਾਈਲ, ਆਈ.ਟੀ. ਸਮੇਤ ਹੋਰ ਘਰੇਲੂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਜਾਂ ਪ੍ਰੋਤਸਾਹਨ ਦੇ ਸਕਦਾ ਹੈ, ਤਾਂ ਜੋ ਟੈਰਿਫ ਦਾ ਪ੍ਰਭਾਵ ਘੱਟ ਕੀਤਾ ਜਾ ਸਕੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News