ਇਸ ਦੇਸ਼ ''ਚ ਵਧਿਆ ਚਿਕਨਗੁਨਿਆ ਦਾ ਕਹਿਰ, ਅਮਰੀਕਾ ਵੱਲੋਂ ਯਾਤਰੀਆਂ ਨੂੰ ਚਿਤਾਵਨੀ ਜਾਰੀ

Saturday, Aug 30, 2025 - 11:15 PM (IST)

ਇਸ ਦੇਸ਼ ''ਚ ਵਧਿਆ ਚਿਕਨਗੁਨਿਆ ਦਾ ਕਹਿਰ, ਅਮਰੀਕਾ ਵੱਲੋਂ ਯਾਤਰੀਆਂ ਨੂੰ ਚਿਤਾਵਨੀ ਜਾਰੀ

ਬੀਜਿੰਗ : ਚੀਨ ਦੇ ਗੁਆਂਗਦੋਂਗ ਸੂਬੇ ਵਿੱਚ ਚਿਕਨਗੁਨਿਆ ਦੇ ਵਧ ਰਹੇ ਮਾਮਲਿਆਂ ਕਾਰਨ ਅਮਰੀਕੀ ਸਿਹਤ ਅਧਿਕਾਰੀਆਂ ਨੇ ਯਾਤਰੀਆਂ ਲਈ ਹੈਲਥ ਅਲਰਟ ਜਾਰੀ ਕੀਤਾ ਹੈ। ਅਮਰੀਕੀ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਨੇ ਲੈਵਲ-2 ਯਾਤਰਾ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਯਾਤਰੀ “ਵਧੇਰੇ ਸਾਵਧਾਨੀਆਂ” ਵਰਤਣ।

ਫੋਸ਼ਾਨ ਸ਼ਹਿਰ ਨੂੰ ਇਸ ਪ੍ਰਕੋਪ ਦਾ ਕੇਂਦਰ ਮੰਨਿਆ ਜਾ ਰਿਹਾ ਹੈ, ਜਿੱਥੇ ਹਜ਼ਾਰਾਂ ਲੋਕ ਬਿਮਾਰੀ ਨਾਲ ਸੰਕਰਮਿਤ ਹੋਏ ਹਨ। ਪ੍ਰਸ਼ਾਸਨ ਨੇ ਕੁਝ ਐਹੋ ਜਿਹੇ containment ਕਦਮ ਚੁੱਕੇ ਹਨ, ਜਿਹਨਾਂ ਨੂੰ COVID-19 ਦੌਰ ਦੇ ਉਪਾਇਆ ਨਾਲ ਮਿਲਾਇਆ ਜਾ ਰਿਹਾ ਹੈ।

ਚਿਕਨਗੁਨਿਆ ਬਾਰੇ ਮਹੱਤਵਪੂਰਨ ਜਾਣਕਾਰੀ

  • ਇਹ ਬਿਮਾਰੀ Aedes ਮੱਛਰਾਂ ਦੇ ਕਟਣ ਨਾਲ ਫੈਲਦੀ ਹੈ, ਨਾ ਕਿ ਇਨਸਾਨ-ਇਨਸਾਨ ਸੰਪਰਕ ਨਾਲ।
  • ਬਿਮਾਰੀ ਕਦੇ-ਕਦੇ ਹੀ ਜਾਨਲੇਵਾ ਹੁੰਦੀ ਹੈ, ਪਰ ਇਸ ਨਾਲ ਹਫ਼ਤਿਆਂ, ਮਹੀਨਿਆਂ, ਕਈ ਵਾਰੀ ਸਾਲਾਂ ਤੱਕ ਜੋੜਾਂ ਵਿੱਚ ਦਰਦ ਰਹਿ ਸਕਦਾ ਹੈ।
  • ਸੰਸਾਰ ਭਰ ਵਿੱਚ ਹਰ ਸਾਲ ਲਗਭਗ 3.5 ਕਰੋੜ ਲੋਕ ਇਸ ਨਾਲ ਸੰਕਰਮਿਤ ਹੁੰਦੇ ਹਨ, ਜਦਕਿ ਮੌਤਾਂ ਦੀ ਗਿਣਤੀ ਲਗਭਗ 3,700 ਰਹਿੰਦੀ ਹੈ।

ਸਾਵਧਾਨੀਆਂ ਜੋ ਯਾਤਰੀਆਂ ਨੂੰ ਵਰਤਣੀਆਂ ਚਾਹੀਦੀਆਂ ਹਨ

  • EPA-ਰਜਿਸਟਰਡ ਮੱਛਰ ਭਗਾਉਣ ਵਾਲਾ ਰੀਪੈਲੈਂਟ ਵਰਤੋ।
  • ਲੰਮੇ ਕੱਪੜੇ ਪਹਿਨੋ ਅਤੇ ਮੱਛਰਾਂ ਵਾਲੇ ਖੇਤਰਾਂ ਤੋਂ ਬਚੋ।
  • ਸਿਰਫ਼ ਜਾਲੀਆਂ ਵਾਲੇ ਜਾਂ ਏਅਰ-ਕੰਡੀਸ਼ਨ ਵਾਲੇ ਕਮਰਿਆਂ ਵਿੱਚ ਰਹੋ।

ਅਮਰੀਕਾ ਵਿੱਚ ਹਾਲ ਹੀ ਵਿੱਚ ਚਿਕਨਗੁਨਿਆ ਖ਼ਿਲਾਫ਼ ਦੋ ਟੀਕੇ ਮਨਜ਼ੂਰ ਕੀਤੇ ਗਏ ਹਨ। ਹਾਲਾਂਕਿ, ਗਰਭਵਤੀ ਮਹਿਲਾਵਾਂ ਨੂੰ ਖ਼ਾਸ ਕਰਕੇ ਡਿਲਿਵਰੀ ਦੇ ਨੇੜੇ ਯਾਤਰਾ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਕੁਝ ਵਿਰਲੇ ਮਾਮਲਿਆਂ ਵਿੱਚ ਬੱਚੇ ਨੂੰ ਜਨਮ ਦੌਰਾਨ ਵਾਇਰਸ ਲੱਗ ਸਕਦਾ ਹੈ। CDC ਨੇ ਕਿਹਾ ਹੈ ਕਿ ਵੱਡੇ ਬਜ਼ੁਰਗ, ਨਵਜਨਮੇ ਬੱਚੇ ਅਤੇ ਲੰਬੇ ਸਮੇਂ ਤੋਂ ਬਿਮਾਰ ਲੋਕ ਇਸ ਵਾਇਰਸ ਕਾਰਨ ਵਧੇਰੇ ਖ਼ਤਰੇ ਵਿੱਚ ਹਨ।
 


author

Inder Prajapati

Content Editor

Related News