ਅਮਰੀਕਨ ਰੈਪਰ ਪੋਸਟ ਮੇਲੋਨ ਨਾਲ ਲਾਈਵ ਸ਼ੋਅ ਦੌਰਾਨ ਵੱਡਾ ਹਾਦਸਾ, ਵੀਡੀਓ ਵਾਇਰਲ

Tuesday, Sep 20, 2022 - 10:43 AM (IST)

ਅਮਰੀਕਨ ਰੈਪਰ ਪੋਸਟ ਮੇਲੋਨ ਨਾਲ ਲਾਈਵ ਸ਼ੋਅ ਦੌਰਾਨ ਵੱਡਾ ਹਾਦਸਾ, ਵੀਡੀਓ ਵਾਇਰਲ

ਮੁੰਬਈ (ਬਿਊਰੋ) : ਅਮਰੀਕਾ ਦੇ ਮਸ਼ਹੂਰ ਰੈਪਰ ਪੋਸਟ ਮੈਲੋਨ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਇਹ ਘਟਨਾ 27 ਸਾਲਾ ਪੋਸਟ ਮੈਲੋਨ ਨਾਲ ਉਸ ਸਮੇਂ ਵਾਪਰੀ ਜਦੋਂ ਉਹ ਅਮਰੀਕਾ ਦੇ ਸੇਂਟ ਲੁਈਸ 'ਚ ਲਾਈਵ ਮਿਊਜ਼ਿਕ ਕੰਸਰਟ 'ਚ ਪਰਫਾਰਮ ਕਰ ਰਿਹਾ ਸੀ। ਜਦੋਂ ਉਹ ਸਟੇਜ 'ਤੇ ਅਚਾਨਕ ਮੂੰਹ ਦੇ ਭਾਰ ਡਿੱਗ ਪਿਆ। ਪੋਸਟ ਮੈਲੋਨ ਨਾਲ ਹੋਏ ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

ਹਾਦਸੇ ਦਾ ਸ਼ਿਕਾਰ ਹੋਇਆ ਰੈਪਰ
ਹਾਲ ਹੀ 'ਚ ਪੋਸਟ ਮੈਲੋਨ ਸੇਂਟ ਲੁਈਸ 'ਚ ਐਂਟਰਪ੍ਰਾਈਜ਼ ਸੈਂਟਰ 'ਚ ਇੱਕ ਸੰਗੀਤ ਸਮਾਰੋਹ 'ਚ ਪ੍ਰਦਰਸ਼ਨ ਕਰ ਰਿਹਾ ਸੀ। ਇਸ ਲਾਈਵ ਸ਼ੋਅ 'ਚ ਪੋਸਟ ਮੈਲੋਨ ਆਪਣੇ ਸਰਕਲ ਗੀਤ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਸੀ। ਉਦੋਂ ਹੀ ਉਸ ਦਾ ਪੈਰ ਸਟੇਜ 'ਤੇ ਇਕ ਗਿਟਾਰ ਦੇ ਸੁਰਾਖ 'ਚ ਫਸ ਗਿਆ। ਇਹ ਸੁਰਾਖ ਗਿਟਾਰ ਨਾਲ ਉਸ ਦੀ ਐਂਟਰੀ ਲਈ ਬਣਾਇਆ ਗਿਆ ਸੀ। ਇਸ ਤੋਂ ਬਾਅਦ ਪੋਸਟ ਮੈਲੋਨ ਸਟੇਜ 'ਤੇ ਮੂੰਹ ਦੇ ਬਲ ਡਿੱਗ ਗਿਆ।

ਦੱਸ ਦਈਏ ਕਿ ਮੈਲੋਨ ਦੇ ਡਿੱਗਣ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਗਾਰਡ ਸਟੇਜ 'ਤੇ ਆਏ ਅਤੇ ਉਸ ਨੂੰ ਚੁੱਕਿਆ। ਪੋਸਟ ਮੈਲੋਨ ਦੇ ਚਿਹਰੇ 'ਤੇ ਡਿੱਗਣਾ ਬਹੁਤ ਦਰਦਨਾਕ ਦਿਖਾਈ ਦੇ ਰਿਹਾ ਹੈ। ਇੰਨਾ ਹੀ ਨਹੀਂ, ਪੋਸਟ ਮੈਲੋਨ ਨੂੰ ਡਿੱਗਣ ਤੋਂ ਬਾਅਦ ਦਰਦ ਨਾਲ ਕੁਰਲਾਉਂਦੇ ਵੀ ਦੇਖਿਆ ਗਿਆ। ਆਪਣੇ ਚਹੇਤੇ ਗਾਇਕ ਨੂੰ ਅਜਿਹੀ ਘਟਨਾ ਦਾ ਸ਼ਿਕਾਰ ਹੁੰਦੇ ਦੇਖ ਕੇ ਇੰਟਰਪ੍ਰਾਈਜ਼ ਸੈਂਟਰ 'ਚ ਮੌਜੂਦ ਲੋਕਾਂ 'ਚ ਸੰਨਾਟਾ ਛਾ ਗਿਆ। ਇਸ ਹਾਦਸੇ ਤੋਂ ਬਾਅਦ ਪੋਸਟ ਮੈਲੋਨ ਨੂੰ ਤੁਰੰਤ ਮੈਡੀਕਲ ਜਾਂਚ ਲਈ ਭੇਜਿਆ ਗਿਆ।

ਵਾਲ-ਵਾਲ ਬਚੇ ਪੋਸਟ ਮੈਲੋਨ
ਸਟੇਜ 'ਤੇ ਅਚਾਨਕ ਡਿੱਗਣ ਤੋਂ ਥੋੜ੍ਹੀ ਦੇਰ ਬਾਅਦ, ਪੋਸਟ ਮੈਲੋਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ 'ਚ ਪੋਸਟ ਮੈਲੋਨ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ, ''ਸਭ ਠੀਕ ਹੈ। ਡਾਕਟਰ ਨੇ ਮੈਨੂੰ ਦਰਦ ਦੀ ਦਵਾਈ ਦਿੱਤੀ ਹੈ। ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ, ਤੁਹਾਡੇ ਸਹਿਯੋਗ ਲਈ ਬਹੁਤ ਧੰਨਵਾਦ। ਇਸ ਸਮੇਂ ਲਈ ਮੁਆਫੀ, ਮੈਂ ਯਕੀਨੀ ਤੌਰ 'ਤੇ ਜਲਦ ਹੀ ਸ਼ੋਅ ਕਰਨ ਲਈ ਸੇਂਟ ਲੁਈਸ 'ਚ ਵਾਪਸ ਆਵਾਂਗਾ।''

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News