ਰੇਲ ਰੋਕੋ ਅੰਦੋਲਨ ਨੇ ਰੋਕੀ ਬਾਹਰਲੇ ਸੂਬਿਆਂ ਤੋਂ ਆਉਣ ਵਾਲੀਆਂ ਖਾਦਾਂ ਦੀ ਸਪਲਾਈ

10/15/2020 11:03:38 AM

ਗੁਰਦਾਸਪੁਰ (ਹਰਮਨਪ੍ਰੀਤ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਸ਼ੁਰੂ ਕੀਤੇ ਸੰਘਰਸ਼ ਕਾਰਣ ਬੰਦ ਕੀਤੀ ਗਈ ਰੇਲ ਆਵਾਜਾਈ ਨੇ ਹੋਰ ਜ਼ਰੂਰੀ ਵਸਤੂਆਂ ਦੀ ਸਪਲਾਈ ਰੋਕ ਦਿੱਤੀ ਹੈ। ਉਸ ਦੇ ਨਾਲ ਹੀ ਕਿਸਾਨਾਂ ਦੇ ਧਰਨਿਆਂ ਦਾ ਸਭ ਤੋਂ ਵੱਡਾ ਅਸਰ ਬਾਹਰਲੇ ਸੂਬਿਆਂ ਤੋਂ ਆਉਣ ਵਾਲੀ ਖਾਦਾਂ ਦੀ ਸਪਲਾਈ ’ਤੇ ਵੀ ਪੈ ਰਿਹਾ ਹੈ। ਖਾਸ ਤੌਰ ’ਤੇ ਹਾੜੀਆਂ ਦੀਆਂ ਫਸਲਾਂ ਦੀ ਬਿਜਾਈ ਅਤੇ ਕਾਸ਼ਤ ਲਈ ਲੋੜੀਂਦੀ ਯੂਰੀਆ ਦਾ ਸਿਰਫ 20 ਤੋਂ 22 ਫੀਸਦੀ ਹਿੱਸਾ ਹੀ ਸੂਬੇ ਅੰਦਰ ਮੌਜੂਦ ਹੈ। ਜਿਸ ਕਾਰਣ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਇਹ ਹੜਤਾਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਸੂਬੇ ਅੰਦਰ ਕਣਕ ਸਮੇਤ ਹੋਰ ਫਸਲਾਂ ਲਈ ਯੂਰੀਆ ਦੀ ਵੱਡੀ ਕਿਲੱਤ ਪੈਦਾ ਹੋ ਸਕਦੀ ਹੈ।

ਪੜ੍ਹੋ ਇਹ ਵੀ ਖਬਰ - ‘ਖੁਰਾਕ ਤੇ ਖੇਤੀਬਾੜੀ ਸੰਗਠਨ’ ਦੀ 75ਵੀਂ ਵਰ੍ਹੇਗੰਢ ਮੌਕੇ PM ਮੋਦੀ ਜਾਰੀ ਕਰਨਗੇ ਵਿਸ਼ੇਸ਼ ਯਾਦਗਾਰੀ ਸਿੱਕਾ

ਕੀ ਹੈ ਯੂਰੀਆ ਦੀ ਮੌਜੂਦਾ ਸਥਿਤੀ?
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਅੰਦਰ ਕਰੀਬ 35 ਲੱਖ ਹੈਕਟੇਅਰ ਰਕਬੇ ’ਚ ਕਣਕ ਦੀ ਕਾਸ਼ਤ ਲਈ ਕਰੀਬ 13.50 ਲੱਖ ਮੀਟਰਕ ਟਨ ਯੂਰੀਆ ਖਾਦ ਦੀ ਲੋੜ ਹੁੰਦੀ ਹੈ। ਪੰਜਾਬ ਅੰਦਰ ਹਾੜੀ ਦੀਆਂ ਫਸਲਾਂ ਵਿਚੋਂ ਕਰੀਬ 85 ਫੀਸਦੀ ਕਣਕ ਦੀ ਕਾਸ਼ਤ ਹੁੰਦੀ ਹੈ ਜਦੋਂ ਕਿ ਬਾਕੀ ਦੇ ਹਿੱਸੇ ਵਿਚ ਕਰੀਬ 6 ਲੱਖ ਹੈਕਟੇਅਰ ਰਕਬਾ ਹੋਰ ਫਸਲਾਂ ਹੇਠ ਹੁੰਦਾ ਹੈ। ਇਨਾਂ ਫਸਲਾਂ ਦੀ ਕਾਸ਼ਤ ਲਈ ਪੰਜਾਬ ਨੂੰ ਅਕਤੂਬਰ ਮਹੀਨੇ 2.5 ਲੱਖ ਮਿਲੀਅਨ ਟਨ ਯੂਰੀਆ ਖਾਦ ਆਉਣੀ ਸੀ, ਜੋ ਕਿਸਾਨਾਂ ਦੇ ਅੰਦੋਲਨ ਕਾਰਨ ਨਹੀਂ ਪਹੁੰਚ ਸਕੀ। ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਨੂੰ ਹਾੜੀ ਦੇ ਸੀਜਨ ਲਈ 21 ਲੱਖ ਟਨ ਖਾਦਾਂ ਦੀ ਲੋੜ ਹੁੰਦੀ ਹੈ ਜਿਸ ਵਿਚ 13.50 ਲੱਖ ਟਨ ਯੂਰੀਆ ਸ਼ਾਮਲ ਹੈ ਜਦੋਂ ਕਿ 5.50 ਲੱਖ ਟਨ ਮਾਤਰਾ ਡੀ. ਏ. ਪੀ. ਖਾਦ ਦੀ ਹੈ। ਇਸੇ ਤਰ੍ਹਾਂ ਪੋਟਾਸ਼ ਸਮੇਤ ਹੋਰ ਖਾਦਾਂ ਦੀ ਵੀ ਕਿਸਾਨਾਂ ਨੂੰ ਲੋੜ ਹੁੰਦੀ ਹੈ। ਪਰ ਸਤੰਬਰ ਤੱਕ ਪੰਜਾਬ ਕੋਲ ਸਿਰਫ ਤਿੰਨ ਲੱਖ ਮੀਟਰਕ ਟਨ ਯੂਰੀਆ ਦਾ ਸਟਾਕ ਸੀ ਜਦੋਂ ਕਿ 2.50 ਲੱਖ ਟਨ ਅਕਤੂਬਰ ਵਿਚ ਆਉਣਾ ਸੀ। ਇਸ ਦੇ ਬਾਅਦ ਬਾਕੀ ਦੀ 8 ਲੱਖ ਮੀਟਰਕ ਟਨ ਯੂਰੀਆ ਦੀ ਸਪਲਾਈ ਨਵੰਬਰ ਤੋਂ ਜਨਵਰੀ ਮਹੀਨੇ ਵਿਚ ਹੋਣੀ ਸੀ। ਪਰ ਹੁਣ ਰੇਲ ਲਾਈਨਾਂ ’ਤੇ ਕਿਸਾਨਾਂ ਦੇ ਧਰਨੇ ਹੋਣ ਕਾਰਣ ਯੂਰੀਆ ਦੀ ਸਪਲਾਈ ਨਹੀਂ ਹੋ ਰਹੀ।

ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ 'ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਸਾਰੇ ਰਾਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਪੰਜਾਬ ਦੇ ਮੁਕਾਬਲੇ ਵਧੇਰੇ ‘ਗੰਧਲਾ’ ਦਿੱਲੀ ਦਾ ‘ਵਾਤਾਵਰਣ’, ਜਾਣੋ ਕਿਉਂ (ਵੀਡੀਓ)

ਡੀ. ਏ. ਪੀ. ਦੀ ਸਥਿਤੀ
ਡੀ. ਏ. ਪੀ. ਵੀ ਕਣਕ ਦੀ ਬਿਜਾਈ ਲਈ ਮੁੱਖ ਖਾਦ ਹੈ ਜਿਸ ਦੀ ਪੰਜਾਬ ਅੰਦਰ ਕਰੀਬ 4 ਲੱਖ ਟਨ ਮਾਤਰਾ ਮੌਜੂਦ ਹੈ ਜਦੋਂਕਿ ਇਸ ਮੌਕੇ ਕਰੀਬ 5.50 ਲੱਖ ਟਨ ਦੀ ਲੋੜ ਹੈ। ਇਸ ਮਹੀਨੇ ਪੰਜਾਬ ਅੰਦਰ 80 ਹਜ਼ਾਰ ਟਨ ਡੀ. ਏ. ਪੀ. ਦੀ ਸਪਲਾਈ ਹੋਣੀ ਸੀ ਪਰ ਰੇਲ ਰੋਕੋ ਅੰਦੋਲਨ ਕਾਰਨ ਇਹ ਸਪਲਾਈ ਨਹੀਂ ਪਹੁੰਚ ਸਕੀ। ਦੂਜੇ ਪਾਸੇ ਖੇਤੀ ਮਾਹਿਰ ਇਹ ਦਾਅਵਾ ਕਰ ਰਹੇ ਹਨ ਕਿ ਕਿਸਾਨਾਂ ਨੂੰ ਅਜੇ ਕੁਝ ਦਿਨਾਂ ਬਾਅਦ ਇਨ੍ਹਾਂ ਖਾਦਾਂ ਦੀ ਲੋੜ ਹੈ, ਅਤੇ ਇਹ ਸੰਭਾਵਨਾ ਹੈ ਕਿ ਜਦੋਂਕਿ ਪੰਜਾਬ ਅੰਦਰ ਖਾਦਾਂ ਦਾ ਸਟਾਕ ਖਤਮ ਹੋਵੇਗਾ, ਓਦੋਂ ਤੱਕ ਕਿਸਾਨਾਂ ਦੇ ਧਰਨੇ ਖਤਮ ਹੋ ਜਾਣਗੇ।

ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਹਮੇਸ਼ਾ ਲਈ ਖੁੱਲ੍ਹ ਜਾਵੇਗੀ ਤੁਹਾਡੀ ਕਿਸਮਤ

ਕਣਕ ਲਈ ਬੇਹੱਦ ਜ਼ਰੂਰੀ ਹੈ ਯੂਰੀਆ ਤੇ ਡੀ. ਏ. ਪੀ. ਖਾਦ ਕਣਕ ਸਮੇਤ ਹੋਰ ਫਸਲਾਂ ਦੀ ਕਾਸ਼ਤ ਲਈ ਯੂਰੀਆ ਤੇ ਡੀ. ਏ. ਪੀ. ਖਾਦ ਬਹੁਤ ਮਹੱਤਵਪੂਰਨ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਪ੍ਰਤੀ ਏਕੜ ਖੇਤ ਲਈ 110 ਕਿਲੋ ਯੂਰੀਆ ਦੀ ਲੋੜ ਹੁੰਦੀ ਹੈ ਜਦੋਂਕਿ ਜ਼ਿਆਦਾਤਰ ਕਿਸਾਨ ਯੂਰੀਆ ਦੀਆਂ 45 ਕਿਲੋ ਭਾਰ ਵਾਲੀਆਂ 3 ਬੋਰੀਆਂ ਦੇ ਕਰੀਬ ਯੂਰੀਆ ਖਾਦ ਦੀ ਵਰਤੋਂ ਕਰ ਦਿੰਦੇ ਹਨ। ਇਸੇ ਤਰ੍ਹਾਂ ਡੀ. ਏ. ਪੀ. ਕਣਕ ਦੀ ਬਿਜਾਈ ਸਮੇ ਪਾਈ ਜਾਂਦੀ ਹੈ ਜਿਸ ਦੇ ਚਲਦਿਆਂ ਖੇਤੀ ਮਾਹਿਰ ਸਿਫਾਰਸ਼ ਕਰਦੇ ਹਨ ਕਿ ਡੀ. ਏ. ਪੀ. ਖਾਦ ਕਣਕ ਦੀ ਬਿਜਾਈ ਵੇਲੇ ਪਾਉਣੀ ਚਾਹੀਦੀ ਹੈ।

ਪੜ੍ਹੋ ਇਹ ਵੀ ਖਬਰ - ਹਾੜ੍ਹੀ ਰੁੱਤ ਦੀਆਂ ਫ਼ਸਲਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ


rajwinder kaur

Content Editor

Related News