PAU ਨੇ ਸਬਜ਼ੀਆਂ ਦੇ ਕੀੜਿਆਂ ਦੀ ਰੋਕਥਾਮ ਬਾਰੇ ਦਿੱਤੀ ਆਨਲਾਈਨ ਸਿਖਲਾਈ

Tuesday, Jun 02, 2020 - 09:41 AM (IST)

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ "ਸਬਜੀਆਂ ਵਿੱਚ ਕੀੜਿਆਂ ਦੀ ਰੋਕਥਾਮ" ਵਿਸ਼ੇ ਤੇ ਇੱਕ ਰੋਜ਼ਾ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਲਗਭਗ 50 ਸਿਖਿਆਰਥੀਆਂ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ। ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਨਾਲ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਘਰ ਬੈਠੇ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ । ਮਾਹਿਰਾਂ ਨੇ ਵਟਸਐਪ ਗਰੁੱਪ ਨਾਲ ਉਨ੍ਹਾਂ ਦੇ ਸਵਾਲ ਲਏ ਅਤੇ ਉੱਤਰ ਦਿੱਤੇ, ਜਿਸ ਨਾਲ ਸਿੱਖਿਆਰਥੀਆਂ ਨੂੰ ਘਰ ਬੈਠੇ ਹੀ ਘੱਟ ਖਰਚੇ ਵਿੱਚ ਸਿਖਲਾਈ ਮਿਲੀ ।

ਪੜ੍ਹੋ ਇਹ ਵੀ ਖਬਰ - ਕੋਰੋਨਾ ਨਾਲ ਨਜਿੱਠਣ ਵਾਲੇ "ਪੰਜਾਬ ਮਾਡਲ" ਦੀ ਚਰਚਾ ਅਮਰੀਕਾ ਤੱਕ, ਜਾਣੋਂ ਕਿਉਂ (ਵੀਡੀਓ)

ਪੜ੍ਹੋ ਇਹ ਵੀ ਖਬਰ - ਦੁਆਬੇ ਦਾ ਕੇਂਦਰੀ ਨਗਰ ‘ਜਲੰਧਰ’, ਜਾਣੋ ਕਿਵੇਂ ਪਿਆ ਇਹ ਨਾਂ
 
ਇਸ ਇੱਕ ਰੋਜ਼ਾ ਕੋਰਸ ਦੌਰਾਨ ਸਹਾਇਕ ਕੀਟ ਵਿਗਿਆਨਕ ਡਾ. ਰਵਿੰਦਰ ਸਿੰਘ ਚਾਂਦੀ ਨੇ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਣ ਵਾਲੇ ਕੀੜਿਆਂ ਦੇ ਮੁੱਖ ਲੱਛਣ ਅਤੇ ਇਨ੍ਹਾਂ ਤੋਂ ਬਚਾਓ ਕਰਨ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਕੋਰਸ ਕੋਆਰਡੀਨਟਰ ਡਾ. ਲਵਲੀਸ਼ ਗਰਗ ਨੇ ਸਿਖਿਆਰਥੀਆਂ ਨੂੰ ਪਾਬੀ ਪ੍ਰੋਜੈਕਟ ਅਧੀਨ 'ਉੱਦਮ' ਅਤੇ 'ਉਡਾਨ' ਪ੍ਰੋਗ੍ਰਾਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਅਤੇ ਸਵੈ-ਰੋਜ਼ਗਾਰ ਕਰਨ ਲਈ ਇਨ੍ਹਾਂ ਪ੍ਰੋਗ੍ਰਾਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਬਾਰੇ ਉਤਸ਼ਾਹਿਤ ਕੀਤਾ। 

ਪੜ੍ਹੋ ਇਹ ਵੀ ਖਬਰ -  ਸਿੱਖਿਆ ਵਿਭਾਗ ਦੀ ਡਿਜ਼ੀਟਲ ਸਿੱਖਿਆ ਵਿਦਿਆਰਥੀਆਂ ਲਈ ਖੋਲ੍ਹੇਗੀ ਨਵੇਂ ਰਾਹ

ਡਾ. ਗਰਗ ਨੇ ਦੱਸਿਆ ਕਿ ਸਾਲ 2020-21 ਦੇ ਪਹਿਲੇ 'ਉੱਦਮ' ਅਤੇ 'ਉਡਾਨ' ਪ੍ਰੋਗ੍ਰਾਮ ਵਿੱਚ ਭਾਗ ਲੈਣ ਲਈ ਅੰਤਿਮ ਤਾਰੀਖ 31 ਮਈ 2020 ਸੀ, ਜੋ ਕਿ ਬਦਲ ਕੇ 15 ਜੂਨ 2020 ਕਰ ਦਿੱਤੀ ਹੈ । ਚਾਹਵਾਨ ਉਮੀਦਵਾਰ ਇਸ ਸਬੰਧੀ ਯੂਨੀਵਰਸਿਟੀ ਦੀ ਵੈਬਸਾਈਟ (www.pau.edu) ਤੇ ਜਾ ਕੇ ਪਾਬੀ ( PABI) ਪੇਜ਼ ਤੇ ਵੇਖ ਸਕਦੇ ਹਨ। ਅੰਤ ਵਿੱਚ ਡਾ. ਗਰਗ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਤੋਂ ਪੂਰੀ ਜਾਣਕਾਰੀ ਲੈਣ ਉਪਰੰਤ ਇਹ ਤਕਨੀਕਾਂ ਹੋਰ ਕਿਸਾਨਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ।

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ (ਮਹਾਮਾਰੀ) ਲਈ ਕੀ ਪ੍ਰਵਾਸੀ ਮਜ਼ਦੂਰ ਨੇ ਜ਼ਿੰਮੇਵਾਰ, ਸੁਣੋ ਇਹ ਵੀਡੀਓ

ਪੜ੍ਹੋ ਇਹ ਵੀ ਖਬਰ - ਜੋੜਾਂ ਦੇ ਦਰਦ ਲਈ ਫਾਇਦੇਮੰਦ ‘ਦੇਸੀ ਘਿਓ’, ਥਕਾਵਟ ਅਤੇ ਕਮਜ਼ੋਰੀ ਨੂੰ ਵੀ ਕਰੇ ਦੂਰ


rajwinder kaur

Content Editor

Related News