ਬਾਲੀਵੁੱਡ ਫਿਲਮਾਂ ਦਾ ਅਜਿਹਾ ਸਿਤਾਰਾ, ਜਿਸ ਨੇ ਪਾਕਿ ਵਲੋਂ ਖੇਡਿਆ ਭਾਰਤ ਖਿਲਾਫ ਕ੍ਰਿਕਟ

10/12/2017 5:02:02 PM

ਨਵੀਂ ਦਿੱਲੀ(ਬਿਊਰੋ)— ਭਾਰਤ-ਪਾਕਿਸਤਾਨ ਵਿਚਾਲੇ ਹਾਈਵੋਲਟੇਜ਼ ਮੈਚ ਦੌਰਾਨ ਤੁਸੀਂ ਕਈ ਵਾਰ ਖਿਡਾਰੀਆਂ ਨੂੰ ਆਪਸ ਵਿਚ ਭਿੜਦੇ ਵੇਖਿਆ ਹੋਵੇਗਾ। ਇਕ ਦੂਜੇ ਮੁਲਕ ਉੱਤੇ ਛੀਂਟਾਕਸ਼ੀ ਆਮ ਗੱਲ ਹੈ। ਪਰ ਕੀ ਤੁਸੀ ਜਾਣਦੇ ਹੋ ਕਿ ਇਕ ਕ੍ਰਿਕਟਰ ਅਜਿਹਾ ਵੀ ਸੀ ਜੋ ਖੇਡਦਾ ਤਾਂ ਪਾਕਿਸਤਾਨ ਲਈ ਸੀ ਪਰ ਉਸਨੇ ਬਾਲੀਵੁੱਡ ਦੀਆਂ 13 ਫਿਲਮਾਂ ਵਿਚ ਵੀ ਕੰਮ ਕੀਤਾ ਸੀ। ਇਸ ਕ੍ਰਿਕਟਰ ਦਾ ਨਾਮ ਸੀ ਮੋਹਸਿਨ ਖਾਨ, ਜਿਨ੍ਹਾਂ ਨੇ ਬਾਲੀਵੁੱਡ ਦੀ 1 ਜਾਂ ਦੋ ਨਹੀਂ ਸਗੋਂ 13 ਫਿਲਮਾਂ ਵਿਚ ਕੰਮ ਕੀਤਾ ਸੀ।
ਦੱਸ ਦਈਏ ਕਿ ਹਿੰਦੀ ਸਿਨੇਮਾ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਰੀਨਾ ਰਾਏ ਨੇ ਪਾਕਿਸਤਾਨੀ ਕ੍ਰਿਕਟਰ ਮੋਹਸਿਨ ਖਾਨ ਨਾਲ 1983 ਵਿਚ ਵਿਆਹ ਕੀਤਾ ਸੀ ਅਤੇ ਆਪਣਾ ਸਫਲ ਫਿਲਮੀ ਕਰੀਅਰ ਛੱਡ ਕੇ ਕਰਾਚੀ ਸ਼ਿਫਟ ਹੋ ਗਈ। ਉਸ ਸਮੇਂ ਰੀਨ ਰਾਏ ਆਪਣੇ ਕਰੀਅਰ ਵਿਚ ਬੁਲੰਦੀਆਂ ਉੱਤੇ ਸੀ। ਕੁਝ ਸਾਲਾਂ ਬਾਅਦ ਇਹ ਜੋੜੀ ਮੁੰਬਈ ਪਰਤੀ, ਜਿੱਥੇ ਮੋਹਸਿਨ ਨੇ ਵੀ ਬਾਲੀਵੁੱਡ ਵਿਚ ਹੱਥ ਆਜਮਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਜੇ.ਪੀ. ਦੱਤਾ ਦੀ 'ਤਕਸੀਮ' ਅਤੇ ਮਹੇਸ਼ ਭੱਟ ਦੀ 'ਸਾਥੀ' ਫਿਲਮ 'ਚ ਵੇਖਿਆ ਗਿਆ।

15 ਮਾਰਚ 1955 ਨੂੰ ਕਰਾਚੀ ਵਿਚ ਜੰਮੇ ਮੋਹਸਿਨ ਖਾਨ ਨੇ 48 ਟੈਸਟ ਮੈਚਾਂ ਦੀ 79 ਪਾਰੀਆਂ ਵਿਚ 6 ਵਾਰ ਅਜੇਤੂ ਰਹਿੰਦੇ ਹੋਏ 2709 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਦੀ ਸਰਵਸ੍ਰੇਸ਼ਠ ਪਾਰੀ 200 ਦੌੜÎਾਂ ਰਹੀ। ਉਨ੍ਹਾਂ ਨੇ 9 ਅਰਧ ਸੈਂਕੜੇ ਅਤੇ 7 ਸੈਂਕੜੇ ਵੀ ਲਗਾਏ। ਉਥੇ ਹੀ ਗੱਲ ਜੇਕਰ ਵਨਡੇ ਦੀ ਕਰੀਏ ਤਾਂ 8 ਅਰਧ ਸੈਂਕੜਿਆਂ ਅਤੇ 2 ਸੈਂਕੜਿਆਂ ਦੀ ਮਦਦ ਨਾਲ ਉਨ੍ਹਾਂ ਨੇ 1877 ਦੌੜਾਂ ਬਣਾਈਆਂ ਸਨ। ਇਸ ਕ੍ਰਿਕਟਰ ਨੇ ਆਪਣਾ ਆਖਰੀ ਕੌਮਾਂਤਰੀ ਮੈਚ 2 ਦਸੰਬਰ 1986 ਨੂੰ ਸ਼੍ਰੀਲੰਕਾ ਖਿਲਾਫ ਖੇਡਿਆ ਸੀ।


Related News