ਬਾਲੀਵੁੱਡ ''ਖਲਨਾਇਕ'' ਸੰਜੇ ਦੱਤ ਦੀ ਹੋ ਸਕਦੀ ਹੈ ਸਿਆਸਤ ''ਚ ਐਂਟਰੀ, ਵੱਡੇ ਲੀਡਰ ਨੂੰ ਦੇਣਗੇ ਟੱਕਰ

04/08/2024 6:32:05 PM

ਐਂਟਰਟੇਨਮੈਂਟ ਡੈਸਕ: ਪੂਰੇ ਦੇਸ਼ ’ਚ ਲੋਕ ਸਭਾ ਦੀਆਂ ਚੋਣਾਂ ਦਾ ਦੌਰ ਚੱਲ ਰਿਹਾ ਹੈ। ਸਿਆਸੀ ਪਾਰਟੀਆਂ ਚੋਣਾਂ ਜਿੱਤਣ ਲਈ ਨਿੱਤ ਨਵੀਆਂ ਵਿਉਂਤਾਂ ਬਣਾ ਕੇ ਵਿਰੋਧੀ ਪਾਰਟੀਆਂ ਨੂੰ ਹਰਾਉਣ ਦੀ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਲਈ ਪਾਰਟੀਆਂ ਕਈ ਵਾਰ ਸਥਾਨਕ ਆਗੂਆਂ ਦੀ ਬਜਾਏ ਕਿਸੇ ਵੱਡੇ ਚਿਹਰੇ 'ਤੇ ਦਾਅ ਖੇਡਦੀਆਂ ਹਨ। ਇਸੇ ਲੜੀ ਤਹਿਤ ਕਾਂਗਰਸ ਪਾਰਟੀ ਬਾਲੀਵੁੱਡ ਦੇ 'ਖਲਨਾਇਕ' ਸੰਜੇ ਦੱਤ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਤਿਆਰੀ ਵਿਚ ਹੈ। ਸੰਜੇ ਦੱਤ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਸਾਹਮਣੇ ਕਰਨਾਲ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਖੱਟਾ-ਮਿੱਠਾ ਰਿਹਾ ਹੈ ਕਲਾਕਾਰਾਂ ਦਾ ਤਜਰਬਾ, CM ਬਣਨ ਵਾਲੇ ਪਹਿਲੇ ਕਲਾਕਾਰ ਨੇ ਮਾਨ

ਦਰਅਸਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਸਾਹਮਣੇ ਲੜਵਾਉਣ ਲਈ ਵਿਰੋਧੀ ਪਾਰਟੀਆਂ ਨੂੰ ਕਿਸੇ ਮਜ਼ਬੂਤ ਉਮੀਦਵਾਰ ਦੀ ਲੋੜ ਹੈ। ਪਾਰਟੀਆਂ ਵੱਲੋਂ ਕਰਵਾਏ ਗਏ ਸਰਵਿਆਂ ਵਿਚ ਖੱਟੜ ਹੁਣ ਤਕ ਦੇ ਸੰਭਾਵਿਤ ਉਮੀਦਵਾਰਾਂ 'ਤੇ ਭਾਰੀ ਪੈ ਰਹੇ ਹਨ। ਇਸ ਲਈ ਕਾਂਗਰਸ ਨੇ ਇਨ੍ਹਾਂ ਨਾਵਾਂ ਨੂੰ ਖਾਰਿਜ ਕਰਦਿਆਂ ਰਣਨੀਤੀ ਵਿਚ ਬਦਲਾਅ ਕੀਤਾ ਹੈ। ਹੁਣ ਕਾਂਗਰਸ ਪਾਰਟੀ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਕਰਨਾਲ ਤੋਂ ਚੋਣ ਮੈਦਾਨ ਵਿਚ ਉਤਾਰਨ 'ਤੇ ਵਿਚਾਰ ਕਰ ਰਹੀ ਹੈ। 

ਸਿਆਸਤ ਵਿਚ ਰਹਿ ਚੁੱਕੇ ਨੇ ਪਰਿਵਾਰਕ ਮੈਂਬਰ

ਅਦਾਕਾਰ ਸੰਜੇ ਦੱਤ ਦੇ ਪਰਿਵਾਰਕ ਮੈਂਬਰ ਵੀ ਸਿਆਸਤ ਵਿਚ ਰਹਿ ਚੁੱਕੇ ਹਨ। ਉਨ੍ਹਾਂ ਦੇ ਪਿਤਾ ਸੁਨੀਲ ਦੱਤ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵਿਚ ਮੰਤਰੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਭੈਣ ਪ੍ਰੀਆ ਵੀ ਸੰਸਦ ਮੈਂਬਰ ਰਹਿ ਚੁੱਕੀ ਹੈ। ਦੱਤ ਪਰਿਵਾਰ ਦਾ ਜੱਦੀ ਪਿੰਡ ਮੰਡੌਲੀ ਹੈ, ਜਿੱਥੇ ਪਰਿਵਾਰ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਕਾਂਗਰਸ ਦੇ ਵੱਡੇ ਲੀਡਰ ਸੁਨੀਲ ਦੱਤ ਦੇ ਪੁੱਤਰ ਸੰਜੇ ਦੱਤ ਨੂੰ ਸਿਆਸਤ ਵਿਚ ਉਤਾਰਨਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਕਰਨਾਲ ਲਈ ਢੁਕਵਾਂ ਉਮੀਦਵਾਰ ਵੀ ਦੱਸ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: 'ਆਪ' ਵੱਲੋਂ ਜਲੰਧਰ ਤੇ ਲੁਧਿਆਣਾ ਸੀਟ ਲਈ ਉਮੀਦਵਾਰ ਹੋਏ ਫ਼ਾਈਨਲ! ਜਲਦ ਹੋਵੇਗਾ ਐਲਾਨ

ਅਭੈ ਸਿੰਘ ਚੌਟਾਲਾ ਲਈ ਕਰ ਚੁੱਕੇ ਨੇ ਪ੍ਰਚਾਰ

ਸੰਜੇ ਦੱਤ ਦੀ ਇਨੈਲੋ ਆਗੂ ਅਭੈ ਸਿੰਘ ਚੌਟਾਲਾ ਦੇ ਨਾਲ ਪਰਿਵਾਰਕ ਦੋਸਤੀ ਹੈ। ਅਭੈ ਚੋਟਾਲਾ ਦੇ ਚੋਣ ਪ੍ਰਚਾਰ ਵਿਚ ਸੰਜੇ ਦੱਤ ਪਹਿਲਾਂ ਕਈ ਵਾਰ ਹਰਿਆਣਾ ਆ ਚੁੱਕੇ ਹਨ। ਅਭੈ ਚੌਟਾਲਾ ਕੁਰੂਕਸ਼ੇਤਰ ਸੀਟ ਤੋਂ ਚੋਣ ਲੜ ਰਹੇ ਹਨ। ਅਭੈ ਚੋਟਾਲਾ ਕਾਰਨ ਸੰਜੇ ਦੱਤ ਦੇ ਉਨ੍ਹਾਂ ਦੇ ਭਰਾ ਅਜੇ ਚੌਟਾਲਾ ਤੇ ਭਤੀਜੇ ਦੁਸ਼ਿਅੰਤ ਚੌਟਾਲਾ ਤੇ ਦਿਗਵਿਜੇ ਚੌਟਾਲਾ ਨਾਲ ਵੀ ਚੰਗੇ ਰਿਸ਼ੇ ਹਨ, ਜੋ ਜੇ.ਜੇ.ਪੀ. ਨਾਲ ਸਬੰਧਤ ਹਨ। ਇਸ ਲਈ ਜੇਕਰ ਕਾਂਗਰਸ ਸੰਜੇ ਦੱਤ ਨੂੰ ਕਰਨਾਲ ਤੋਂ ਉਮੀਦਵਾਰ ਐਲਾਨਦੀ ਹੈ ਤਾਂ ਇਨੈਲੋ ਤੇ ਜੇ.ਜੇ.ਪੀ. ਵੀ ਉਨ੍ਹਾਂ ਨੂੰ ਸਮਰਥਨ ਦੇ ਸਕਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਮਾਸੂਮ ਬੱਚਿਆਂ ਲਈ 'ਕਾਲ' ਬਣਿਆ ਪਾਣੀ! ਤਬੀਅਤ ਵਿਗੜਣ ਮਗਰੋਂ 5 ਬੱਚਿਆਂ ਦੀ ਹੋਈ ਮੌਤ

ਹਾਈਕਮਾਨ ਸਾਹਮਣੇ ਹੋਈ ਸੰਜੇ ਦੱਤ ਦੇ ਨਾਂ 'ਤੇ ਚਰਚਾ

ਮੀਡੀਆ ਰਿਪੋਰਟਾਂ ਮੁਤਾਬਕ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਵਿਚ ਸੋਨੀਆ ਗਾਂਧੀ, ਮੱਲੀਕਾਰਜੁਨ ਖੜਗੇ ਤੇ ਕੇ.ਸੀ. ਵੇਣੁਗੋਪਾਲ ਦੀ ਮੌਜੂਦਗੀ ਵਿਚ ਸੰਜੇ ਦੱਤ ਤੋਂ ਕਰਨਾਲ ਤੋਂ ਟਿਕਟ ਦੇਣ ਦੀ ਚਰਚਾ ਹੋਈ। ਹਾਲਾਂਕਿ ਇਸ ਬਾਰੇ ਅੰਤਿਮ ਫ਼ੈਸਲਾ ਪਾਰਟੀ ਦੇ ਸੂਬਾਈ ਆਗੂਆਂ ਨਾਲ ਵਿਚਾਰ ਚਰਚਾ ਤੋਂ ਬਾਅਦ ਹੀ ਹੋ ਸਕੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


Anmol Tagra

Content Editor

Related News