ਮੋਹਾਲੀ ''ਚ ਨਵੇਂ ਕ੍ਰਿਕਟ ਸਟੇਡੀਅਮ ਤੇ ਆਸ-ਪਾਸ ਦੇ ਖੇਤਰ ਨੂੰ ''ਨੋ ਫਲਾਇੰਗ ਜ਼ੋਨ'' ਐਲਾਨਿਆ

Tuesday, Apr 09, 2024 - 02:55 PM (IST)

ਮੋਹਾਲੀ ''ਚ ਨਵੇਂ ਕ੍ਰਿਕਟ ਸਟੇਡੀਅਮ ਤੇ ਆਸ-ਪਾਸ ਦੇ ਖੇਤਰ ਨੂੰ ''ਨੋ ਫਲਾਇੰਗ ਜ਼ੋਨ'' ਐਲਾਨਿਆ

ਮੋਹਾਲੀ (ਨਿਆਮੀਆਂ) : ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਇੱਥੇ ਨਵੇਂ ਕ੍ਰਿਕਟ ਸਟੇਡੀਅਮ ਵਿਖੇ ਖੇਡੇ ਜਾ ਰਹੇ ਆਈ. ਪੀ. ਐੱਲ. ਮੈਚਾਂ ਦੇ ਮੱਦੇਨਜ਼ਰ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਅਤੇ ਇਸ ਦੇ ਆਸ-ਪਾਸ ਦੇ ਖੇਤਰ ਨੂੰ 9, 13, 18 ਅਤੇ 21 ਅਪ੍ਰੈਲ ਨੂੰ ‘ਨੋ ਫਲਾਇੰਗ ਜ਼ੋਨ’ ਘੋਸ਼ਿਤ ਕੀਤਾ ਹੈ। 
ਇਸ ਸਬੰਧੀ ਸੀ. ਆਰ. ਪੀ. ਸੀ. ਦੀ ਧਾਰਾ-144 ਤਹਿਤ ਰਸਮੀ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਆਈ. ਪੀ. ਐੱਲ. ਦੇ ਮੈਚਾਂ ਦੀ ਉਪਰੋਕਤ ਸੂਚੀ ਅਨੁਸਾਰ ਨਵੇਂ ਕ੍ਰਿਕਟ ਸਟੇਡੀਅਮ ਅਤੇ ਇਸ ਦੇ ਆਸ-ਪਾਸ ਦੇ ਖੇਤਰ ਨੂੰ ‘ਨੋ ਫਲਾਇੰਗ ਜ਼ੋਨ’ ਘੋਸ਼ਿਤ ਕੀਤਾ ਗਿਆ ਹੈ ਅਤੇ ਇੱਥੇ ਇਸ ਖੇਤਰ ਵਿੱਚ ਇਨ੍ਹੀਂ ਦਿਨੀਂ ਕਿਸੇ ਵੀ ਉੱਡਣ ਵਾਲੀ ਵਸਤੂ ਦੇ ਉਡਾਣ ਭਰਨ 'ਤੇ ਮੁਕੰਮਲ ਪਾਬੰਦੀ ਹੋਵੇਗੀ।
 


author

Babita

Content Editor

Related News