ਅਸੀਂ ਭਾਰਤ ''ਚ ਚੰਗੀ ਕ੍ਰਿਕਟ ਖੇਡੀ, 1-4 ਦੀ ਹਾਰ ਪ੍ਰਦਰਸ਼ਨ ਦੇ ਅਨੁਕੂਲ ਨਹੀਂ : ਰੌਬਿਨਸਨ
Wednesday, Apr 03, 2024 - 05:56 PM (IST)
ਲੰਡਨ, (ਭਾਸ਼ਾ) ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਨੇ ਭਾਰਤ 'ਚ ਪੰਜ ਟੈਸਟ ਮੈਚਾਂ ਦੀ ਸੀਰੀਜ਼ 'ਚ ਅਸਲ 'ਚ ਚੰਗਾ ਖੇਡਿਆ ਹੈ। ਖੇਡੀ ਗਈ ਕ੍ਰਿਕਟ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ 1-4 ਦਾ ਨਤੀਜਾ ਅਨੁਕੂਲ ਨਹੀਂ ਜਾਪਦਾ।
ਰੌਬਿਨਸਨ ਨੇ ਸਕਾਈ ਸਪੋਰਟਸ ਨੂੰ ਦੱਸਿਆ, “ਅਸੀਂ ਨਤੀਜਾ ਬਦਲਣ ਦੇ ਬਹੁਤ ਨੇੜੇ ਸੀ। ਯਕੀਨਨ, ਚੌਥੇ ਟੈਸਟ 'ਚ ਮੈਂ ਜੋ ਕੈਚ ਛੱਡਿਆ, ਉਸ ਨਾਲ ਸਾਡੀ ਮਦਦ ਹੋ ਸਕਦੀ ਸੀ, ਪਰ ਸਾਡਾ ਮੰਨਣਾ ਹੈ ਕਿ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਅਸੀਂ ਕੀਤਾ, ਉਸ ਨੂੰ ਦੇਖਦੇ ਹੋਏ 1-4 ਨਾਲ ਹਾਰਨ ਦਾ ਨਤੀਜਾ ਅਨੁਕੂਲ ਨਹੀਂ ਜਾਪਦਾ। 'ਅਸੀਂ ਸੱਚਮੁੱਚ ਚੰਗੀ ਕ੍ਰਿਕਟ ਖੇਡੀ ਅਤੇ ਨਤੀਜਾ ਸਾਡੇ ਪੱਖ 'ਚ 3-2 ਹੋ ਸਕਦਾ ਸੀ, ਕੌਣ ਜਾਣਦਾ ਹੈ।'
ਰੌਬਿਨਸਨ ਨੇ ਰਾਂਚੀ ਵਿੱਚ ਖੇਡੇ ਗਏ ਚੌਥੇ ਟੈਸਟ ਮੈਚ ਵਿੱਚ ਖੇਡਿਆ। ਉਸ ਮੈਚ ਵਿੱਚ ਉਸ ਨੇ ਧਰੁਵ ਜੁਰੇਲ ਦਾ ਕੈਚ ਛੱਡਿਆ, ਜਿਸ ਨੇ 90 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਦੀ ਪੰਜ ਵਿਕਟਾਂ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੇਜ਼ ਗੇਂਦਬਾਜ਼ ਨੇ 13 ਓਵਰ ਵੀ ਸੁੱਟੇ ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ। ਉਸਨੇ ਕਿਹਾ, "ਇਹ ਮੇਰੇ ਲਈ ਬਹੁਤ ਨਿਰਾਸ਼ਾਜਨਕ ਸੀ। ਮੈਂ ਸੀਰੀਜ਼ ਤੋਂ ਪਹਿਲਾਂ ਅਤੇ ਦੌਰਾਨ ਸਖਤ ਮਿਹਨਤ ਕੀਤੀ। ਮੈਨੂੰ ਚੌਥੇ ਮੈਚ ਤੱਕ ਇੰਤਜ਼ਾਰ ਕਰਨਾ ਪਿਆ।''