ਰਾਓਨਿਕ ਨੇ ਟ੍ਰਾਈਕੀ ਨੂੰ ਹਰਾਇਆ

10/04/2017 9:03:06 AM

ਟੋਕੀਓ, (ਬਿਊਰੋ)— ਕੈਨੇਡਾ ਦੇ ਮਿਲੋਸ ਰਾਓਨਿਕ ਨੇ ਕਲਾਈ ਦੀ ਸਰਜਰੀ ਦੇ ਬਾਅਦ ਵਾਪਸੀ ਕਰਦੇ ਹੋਏ ਜਾਪਾਨ ਓਪਨ ਦੇ ਪਹਿਲੇ ਦੌਰ 'ਚ ਅੱਜ ਵਿਕਟਰ ਟ੍ਰਾਈਕੀ ਨੂੰ ਸਿੱਧੇ ਸੈੱਟਾਂ 'ਚ ਹਰਾਇਆ। ਤੀਜਾ ਦਰਜਾ ਪ੍ਰਾਪਤ ਰਾਓਨਿਕ ਨੇ ਸਿਰਫ 71 ਮਿੰਟ 'ਚ 6-3, 6-4 ਦੀ ਜਿੱਤ ਨਾਲ ਅੰਤਿਮ 16 'ਚ ਜਗ੍ਹਾ ਬਣਾਈ।

ਆਸਟ੍ਰੀਆ ਦੇ ਦੂਜਾ ਦਰਜਾ ਪ੍ਰਾਪਤ ਡੋਮੀਨਿਕ ਥਿਏਮ ਨੂੰ ਹਾਲਾਂਕਿ ਪਹਿਲੇ ਦੌਰ 'ਚ ਹੀ ਅਮਰੀਕਾ ਦੇ ਸਟੀਵ ਜਾਨਸਨ ਦੇ ਹੱਥੋਂ 4-6, 7-6, 6-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫ੍ਰਾਂਸ ਦੇ ਰਿਚਰਡ ਗਾਸਕੇਟ ਨੇ ਇਕ ਹੋਰ ਮੁਕਾਬਲੇ 'ਚ ਅਮਰੀਕਾ ਦੇ ਛੇਵਾਂ ਦਰਜਾ ਪ੍ਰਾਪਤ ਸੈਮ ਕਵੇਰੀ ਨੂੰ 6-4, 7-6 ਨਾਲ ਹਰਾ ਕੇ ਉਲਟਫੇਰ ਕੀਤਾ ਜਦਕਿ ਅੱਠਵਾਂ ਦਰਜਾ ਪ੍ਰਾਪਤ ਅਰਜਨਟੀਨਾ ਦੇ ਡਿਏਗੋ ਸ਼ਵਾਟਜ਼ਮੈਨ ਨੇ ਅਮਰੀਕਾ ਦੇ ਡੋਨਾਲਡ ਯੰਗ ਨੂੰ 6-2, 7-5 ਨਾਲ ਹਰਾਇਆ।


Related News