IPL 2024 : ਸ਼ਸ਼ਾਂਕ ਦੀ ਚਮਤਕਾਰੀ ਪਾਰੀ ਦੀ ਬਦੌਲਤ ਰੋਮਾਂਚਕ ਮੁਕਾਬਲੇ ''ਚ ਪੰਜਾਬ ਨੇ ਗੁਜਰਾਤ ਨੂੰ ਹਰਾਇਆ

04/04/2024 11:49:01 PM

ਸਪੋਰਟਸ ਡੈਸਕ- ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਦੇ ਰੋਮਾਂਚਕ ਮੁਕਾਬਲੇ 'ਚ ਸ਼ਸ਼ਾਂਕ ਸਿਘ ਦੀ ਚਮਤਕਾਰੀ ਪਾਰੀ ਦੀ ਬਦੌਲਤ ਪੰਜਾਬ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾ ਕੇ ਸੀਜ਼ਨ 'ਚ ਦੂਜੀ ਜਿੱਤ ਹਾਸਲ ਕਰ ਲਈ ਹੈ।

PunjabKesari

ਇਸ ਸਮੇਂ ਦੋਵੇਂ ਟੀਮਾਂ 4-4 ਮੈਚ ਖੇਡ ਚੁੱਕੀਆਂ ਹਨ ਤੇ ਦੋਵਾਂ ਨੂੰ 2-2 ਮੈਚਾਂ 'ਚ ਜਿੱਤ ਅਤੇ ਇੰਨੇ ਹੀ ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਬਿਹਤਰ ਨੈੱਟ ਰਨ-ਰੇਟ ਦੇ ਆਧਾਰ 'ਤੇ ਪੰਜਾਬ 5ਵੇਂ, ਜਦਕਿ ਗੁਜਰਾਤ 6ਵੇਂ ਸਥਾਨ 'ਤੇ ਕਾਬਜ਼ ਹੈ।

PunjabKesari

ਇਸ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਸ਼ਿਖਰ ਧਵਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਗੁਜਰਾਤ ਟਾਈਟਨਸ ਨੇ ਕਪਤਾਨ ਸ਼ੁੱਭਮਨ ਗਿੱਲ ਦੀ 48 ਗੇਂਦਾਂ 'ਚ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 89 ਦੌੜਾਂ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਸਾਈ ਸੁਦਰਸ਼ਨ (33), ਕੇਨ ਵਿਲੀਅਮਸਨ (26) ਅਤੇ ਰਾਹੁਲ ਤੇਵਤੀਆ (23) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 199 ਦੌੜਾਂ ਦਾ ਸਕੋਰ ਖੜ੍ਹਾ ਕੀਤਾ। 

PunjabKesari

200 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੂੰ ਦੂਜੇ ਓਵਰ 'ਚ ਹੀ ਕਪਤਾਨ ਸ਼ਿਖਰ ਧਵਨ ਦੇ ਰੂਪ 'ਚ ਵੱਡਾ ਝਟਕਾ ਲੱਗਾ, ਜੋ ਕਿ ਸਿਰਫ਼ 1 ਦੌੜ ਬਣਾ ਕੇ ਉਮੇਸ਼ ਯਾਦਵ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਿਆ। 

PunjabKesari

ਇਸ ਤੋਂ ਬਾਅਦ ਜੌਨੀ ਬੇਅਰਸਟਾ (22) ਤੇ ਪ੍ਰਭਸਿਮਰਨ ਸਿੰਘ (35) ਨੇ ਸ਼ਾਨਦਾਰ ਬੱਲੇਬਾਜ਼ੀ ਕਰ ਕੇ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ। ਸਿਕੰਦਰ ਰਜ਼ਾ (15) ਤੇ ਜਿਤੇਸ਼ ਸ਼ਰਮਾ (16) ਨੇ ਵੀ ਉਪਯੋਗੀ ਪਾਰੀਆਂ ਖੇਡੀਆਂ।

PunjabKesari

ਨੌਜਵਾਨ ਬੱਲੇਬਾਜ਼ ਸ਼ਸ਼ਾਂਕ ਸਿੰਘ ਤੇ ਆਸ਼ੁਤੋਸ਼ ਸ਼ਰਮਾ ਨੇ ਆਖਰੀ ਓਵਰਾਂ 'ਚ ਤੂਫ਼ਾਨੀ ਬੱਲੇਬਾਜ਼ੀ ਕੀਤੀ ਤੇ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ। ਆਖ਼ਰੀ ਓਵਰ 'ਚ ਪੰਜਾਬ ਨੂੰ 7 ਦੌੜਾਂ ਦੀ ਲੋੜ ਸੀ। ਪਹਿਲੀ ਹੀ ਗੇਂਦ 'ਤੇ ਆਸ਼ੁਤੋਸ਼ ਸ਼ਰਮਾ 31 ਦੌੜਾਂ ਬਣਾ ਕੇ ਦਰਸ਼ਨ ਨਾਲਕੰਡੇ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ। 

PunjabKesari

ਨਾਲਕੰਡੇ ਨੇ ਅਗਲੀਆਂ 2 ਗੇਂਦਾਂ ਵਾਈਡ ਸੁੱਟ ਦਿੱਤੀਆਂ, ਜਿਸ ਕਾਰਨ ਹੁਣ ਪੰਜਾਬ ਨੂੰ 3 ਗੇਂਦਾਂ 'ਚ ਸਿਰਫ਼ 5 ਦੌੜਾਂ ਚਾਹੀਦੀਆਂ ਸਨ। ਸ਼ਸ਼ਾਂਕ ਸਿੰਘ ਨੇ ਬਿਹਤਰੀਨ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਦਿਵਾ ਕੇ ਹੀ ਸਾਹ ਲਿਆ। ਉਸ ਨੇ ਓਵਰ ਦੀ ਚੌਥੀ ਗੇਂਦ 'ਤੇ ਚੌਕਾ ਮਾਰ ਦਿੱਤਾ ਤੇ ਅਗਲੀ ਗੇਂਦ 'ਤੇ 1 ਦੌੜ ਲੈ ਕੇ ਜਿੱਤ ਪੰਜਾਬ ਦੀ ਝੌਲੀ 'ਚ ਪਾ ਦਿੱਤੀ। ਉਸ ਨੇ 29 ਗੇਂਦਾਂ 'ਚ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਨਾਬਾਦ 61 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। 

PunjabKesari

ਇਸ ਸ਼ਾਨਦਾਰ ਮੈਚ ਜਿਤਾਊ ਪਾਰੀ ਲਈ ਸ਼ਸ਼ਾਂਕ ਸਿੰਘ ਨੂੰ ਪਲੇਅਰ ਆਫ਼ ਦਿ ਮੈਚ ਐਲਾਨਿਆ ਗਿਆ ਹੈ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170


Harpreet SIngh

Content Editor

Related News