ਇੰਗਲੈਂਡ ਦੀ ਮਹਿਲਾ ਟੀਮ ਨੇ ਟੀ-20 ਮੁਕਾਬਲੇ ’ਚ ਨਿਊਜ਼ੀਲੈਂਡ ਨੂੰ 47 ਦੌੜਾਂ ਨਾਲ ਹਰਾਇਆ

03/27/2024 6:53:48 PM

ਵੈਲਿੰਗਟਨ, (ਵਾਰਤਾ)– ਮਾਯਾ ਬੂਸ਼ੇਰ ਦੀ 56 ਗੇਂਦਾਂ ’ਚ 91 ਦੌੜਾਂ ਦੀ ਤੂਫਾਨੀ ਪਾਰੀ ਤੇ ਸ਼ਾਰਲੇਟ ਡੀਨ ਦੀ 26 ਦੌੜਾਂ ਦੇ ਕੇ 4 ਵਿਕਟਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਇੰਗਲੈਂਡ ਦੀ ਮਹਿਲਾ ਟੀਮ ਨੇ ਚੌਥੀ ਟੀ-20 ਮੁਕਾਬਲੇ ’ਚ ਨਿਊਜ਼ੀਲੈਂਡ ਨੂੰ 47 ਦੌੜਾਂ ਨਾਲ ਹਰਾ ਦਿੱਤਾ। ਅੱਜ ਇੱਥੇ 178 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੇਜ਼ਬਾਨ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਇੰਗਲੈਂਡ ਦੀ ਲਾਰੇਨ ਬੈੱਲ ਨੇ ਸੂਜੀ ਬੇਟਸ ਚਾਰ ਦੌੜਾਂ ਨੂੰ ਆਊਟ ਕਰਕੇ ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਦਿੱਤਾ। 

ਇਸ ਤੋਂ ਬਾਅਦ 5ਵੇਂ ਓਵਰ ਵਿਚ ਸ਼ਾਰਲੈੱਟ ਡੀਨ ਨੇ ਐਮੇਲੀਆ ਕੇਰ 21 ਦੌੜਾਂ ’ਤੇ ਆਊਟ ਕਰਕੇ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ। ਮੈਡੀ ਗ੍ਰੀਨ 7 ਦੌੜਾਂ, ਬਰਨਡੀਨ ਬਿਜੁਦਿਨਾਓਟ 23 ਦੌੜਾਂ, ਇਸਾਬੇਲਾ ਗੇਜ 15 ਦੌੜਾਂ ਤੇ ਹੈਨਾ ਰੋ 6 ਦੌੜਾਂ ਬਣਾ ਕੇ ਆਊਟ ਹੋਈਆਂ। ਬਰੂਕ ਹੈਲਿਡੇ ਨੇ ਟੀਮ ਲਈ ਸਭ ਤੋਂ ਵੱਧ 25 ਦੌੜਾਂ ਦੀ ਪਾਰੀ ਖੇਡੀ। ਜੇਸ ਕੇਰ 13 ਦੌੜਾਂ ਤੇ ਰੋਜਮੇਰੀ ਮੇਯਰ 7 ਦੌੜਾਂ ਬਣਾ ਕੇ ਅਜੇਤੂ ਰਹੀ। ਨਿਊਜ਼ੀਲੈਂਡ ਦੀ ਟੀਮ ਨਿਰਧਾਰਿਤ 20 ਓਵਰਾਂ ’ਚ 7 ਵਿਕਟਾਂ ’ਤੇ 130 ਦੌੜਾਂ ਹੀ ਬਣਾ ਸਕੀ ਤੇ ਮੁਕਾਬਲਾ 47 ਦੌੜਾਂ ਨਾਲ ਹਾਰ ਗਈ। ਇੰਗਲੈਂਡ ਵੱਲੋਂ ਸ਼ਾਰਲੇਟ ਡੀਨ ਨੇ 4 ਵਿਕਟਾਂ ਲਈਆਂ।


Tarsem Singh

Content Editor

Related News