ਆਸਟ੍ਰੇਲੀਅਨ ਯੰਗ ਮਾਸਟਰ ਸ਼ਤਰੰਜ ''ਚ ਪ੍ਰਗਿਆਨੰਦਾ ਨੂੰ ਚੌਥਾ ਸਥਾਨ

12/09/2017 4:38:01 AM

ਐਡੀਲੇਡ — ਭਾਰਤ ਦਾ ਹੀ ਨਹੀਂ ਸਗੋਂ ਦੁਨੀਆ ਦਾ ਵੀ ਸਭ ਤੋਂ ਛੋਟੀ ਉਮਰ ਦਾ ਗ੍ਰੈਂਡ ਮਾਸਟਰ ਬਣਨ ਦੇ ਕੰਢੇ ਉੱਤੇ ਖੜ੍ਹਾ ਆਰ. ਪ੍ਰਗਿਆਨੰਦਾ ਆਸਟ੍ਰੇਲੀਅਨ ਯੰਗ ਮਾਸਟਰ 'ਚ 3 ਜਿੱਤਾਂ ਤੇ 5 ਡਰਾਅ ਤੇ ਇਕ ਹਾਰ ਨਾਲ ਚੌਥੇ 'ਤੇ ਸਥਾਨ ਰਿਹਾ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਜਿੱਤਣ ਦੇ ਕਾਫੀ ਨੇੜੇ ਪਹੁੰਚਣ ਵਾਲੇ ਪ੍ਰਗਿਆਨੰਦਾ ਨੂੰ ਆਪਣੇ ਤਿੰਨ ਗ੍ਰੈਂਡ ਮਾਸਟਰ ਨਾਰਮ 'ਚੋਂ ਦੂਜਾ ਨਾਰਮ ਹਾਸਲ ਕਰਨ ਲਈ ਇਥੇ 7 ਅੰਕਾਂ ਦੀ ਲੋੜ ਸੀ ਪਰ ਉਹ 1.5 ਅੰਕਾਂ ਦੇ ਫਰਕ ਨਾਲ ਅਜਿਹਾ ਕਰਨ ਤੋਂ ਖੁੰਝ ਗਿਆ। ਚੈਂਪੀਅਨਸ਼ਿਪ 'ਚ ਜੇਤੂ 6.5 ਅੰਕਾਂ ਨਾਲ ਅਜ਼ਰਬਾਈਜਾਨ ਦਾ ਇੱਜ਼ਤ ਕਾਨਨ ਰਿਹਾ, ਜਦਕਿ 6.5 ਅੰਕਾਂ ਨਾਲ ਹੀ ਆਸਟ੍ਰੇਲੀਆ ਦਾ ਚੇਂਗ ਬਾਬੀ ਦੂਜੇ ਤੇ ਰੂਸ ਦਾ ਵੇਸਲੀ ਪੋਪਿਨ ਤੀਜੇ ਸਥਾਨ 'ਤੇ ਰਿਹਾ। ਪ੍ਰਗਿਆਨੰਦਾ ਲਈ ਪਹਿਲੇ ਰਾਊਂਡ 'ਚ ਆਸਟ੍ਰੇਲੀਆ ਦੇ ਗ੍ਰੈਂਡ ਮਾਸਟਰ ਮੌਲਥੁਨ ਤੇ ਪੰਜਵੇਂ ਰਾਊਂਡ 'ਚ ਆਸਟ੍ਰੇਲੀਆ ਦੇ ਹੀ ਇੰਟਰਨੈਸ਼ਨਲ  ਮਾਸਟਰ ਕੇ. ਅਰੀ ਡਾਲੇ 'ਤੇ ਜਿੱਤ ਬੇਹੱਦ ਖਾਸ ਰਹੀ। ਪਹਿਲਾਂ ਤੋਂ ਹੀ ਆਪਣੀ ਰੇਟਿੰਗ ਨੂੰ 2500 ਅੰਕਾਂ ਤੋਂ ਉੱਪਰ ਪਹੁੰਚਾਉਣ ਵਾਲੇ ਪ੍ਰਗਿਆਨੰਦਾ ਨੂੰ ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਗ੍ਰੈਂਡ ਮਾਸਟਰ ਬਣਨ ਲਈ ਅਗਲੇ ਤਿੰਨ ਮਹੀਨਿਆਂ 'ਚ ਦੋ ਹੋਰ ਗ੍ਰੈਂਡ ਮਾਸਟਰ ਨਾਰਮ ਦੀ ਲੋੜ ਹੈ।


Related News