ਸਭ ਤੋਂ ਵੱਧ ਮਿਲਟਰੀ ਖ਼ਰਚਾ ਕਰਨ ਵਾਲਾ ਚੌਥਾ ਦੇਸ਼ ਬਣਿਆ ਭਾਰਤ
Wednesday, Apr 24, 2024 - 09:43 AM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ 2023 ਵਿਚ 83.6 ਅਰਬ ਡਾਲਰ ਦੇ ਖਰਚੇ ਨਾਲ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਵਿਸ਼ਵ ਪੱਧਰ ’ਤੇ ਚੌਥਾ ਸਭ ਤੋਂ ਵੱਡਾ ਮਿਲਟਰੀ ਖ਼ਰਚਾ ਕਰਨ ਵਾਲਾ ਦੇਸ਼ ਸੀ। ਇਕ ਸੁਤੰਤਰ ਅੰਤਰਰਾਸ਼ਟਰੀ ਸੰਸਥਾਨ ਨੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ; ਬ੍ਰਿਟੇਨ ਜਾਣ ਲਈ ਇੰਗਲਿਸ਼ ਚੈਨਲ ਪਾਰ ਕਰਦੇ ਸਮੇਂ ਇੱਕ ਬੱਚੇ ਸਮੇਤ 5 ਲੋਕਾਂ ਦੀ ਮੌਤ
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐੱਸ. ਆਈ. ਪੀ. ਆਰ. ਆਈ.) ਨੇ ਆਪਣੀ ਵੈੱਬਸਾਈਟ ’ਤੇ ਆਪਣੀ ਰਿਪੋਰਟ ਇਸ ਮਹੀਨੇ ਸਾਂਝੀ ਕੀਤੀ ਅਤੇ ਕਿਹਾ ਕਿ ਪਿਛਲੇ ਸਾਲ ਗਲੋਬਲ ਮਿਲਟਰੀ ਖਰਚਿਆਂ ’ਚ ‘ਵਾਧੇ’ ਲਈ ਮੁੱਖ ਤੌਰ ’ਤੇ ਯੂਕ੍ਰੇਨ ’ਚ ਚੱਲ ਰਹੀ ਜੰਗ ਅਤੇ ਏਸ਼ੀਆ ਤੇ ਓਸ਼ੀਨੀਆ ਅਤੇ ਪੱਛਮ ਏਸ਼ੀਆ ’ਚ ਵਧਦੇ ‘ਭੂ-ਸਿਆਸੀ ਤਣਾਅ’ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਵਿਆਹੁਤਾ ਸ਼ਖ਼ਸ ਨੇ ਕੁੱਟ-ਕੁੱਟ ਕੇ ਮਾਰੀ ਪ੍ਰੇਮਿਕਾ, ਹੁਣ ਅਦਾਲਤ ਨੇ ਸੁਣਾਈ ਇਹ ਸਜ਼ਾ
ਰਿਪੋਰਟ ਮੁਤਾਬਕ, ‘‘ਗਲੋਬਲ ਮਿਲਟਰੀ ਖਰਚਾ 2023 ’ਚ ਲਗਾਤਾਰ ਨੌਵੇਂ ਸਾਲ ਵਧ ਕੇ ਕੁੱਲ 2443 ਅਰਬ ਡਾਲਰ ਤੱਕ ਪਹੁੰਚ ਗਿਆ। 2023 ’ਚ 6.8 ਫੀਸਦੀ ਵਾਧਾ 2009 ਤੋਂ ਬਾਅਦ ਸਾਲਾਨਾ ਆਧਾਰ ’ਤੇ ਸਭ ਤੋਂ ਤੇਜ਼ ਵਾਧਾ ਸੀ ਅਤੇ ਇਸ ਨੇ ਗਲੋਬਲ ਖਰਚਿਆਂ ਨੂੰ ਐੱਸ. ਆਈ. ਪੀ. ਆਰ. ਆਈ. ਵੱਲੋਂ ਹੁਣ ਤੱਕ ਦਰਜ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਾ ਦਿੱਤਾ।’’
ਇਹ ਵੀ ਪੜ੍ਹੋ: ਪਾਕਿਸਤਾਨ : ਸੰਸਦ ਕੰਪਲੈਕਸ ਦੀ ਮਸਜਿਦ ਦੇ ਬਾਹਰੋਂ 20 ਜੋੜੀ ਤੋਂ ਵੱਧ ਜੁੱਤੀਆਂ ਲੈ ਕੇ ਫ਼ਰਾਰ ਹੋਏ ਚੋਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।