ਖੁਸ਼ਬੀਰ ਕੌਰ 20 ਕਿ. ਮੀ. ਪੈਦਲ ਚਾਲ ''ਚ 42ਵੇਂ ਸਥਾਨ ''ਤੇ ਰਹੀ

08/14/2017 3:43:48 AM

ਨਵੀਂ ਦਿੱਲੀ—ਭਾਰਤ ਦੀ ਰਾਸ਼ਟਰੀ ਰਿਕਾਰਡਧਾਰੀ ਖੁਸ਼ਬੀਰ ਕੌਰ ਐਤਵਾਰ ਇਥੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਤੇ ਮਹਿਲਾਵਾਂ ਦੀ 20 ਕਿ. ਮੀ. ਪੈਦਲ ਚਾਲ ਵਿਚ 42ਵੇਂ ਸਥਾਨ 'ਤੇ ਰਹੀ। ਪੰਜਾਬ ਦੀ 24 ਸਾਲਾ ਐਥਲੀਟ ਨੇ ਇਕ ਘੰਟਾ, 36 ਮਿੰਟ ਤੇ 41 ਸੈਕਿੰਡ ਦਾ ਸਮਾਂ ਲਿਆ, ਜਿਹੜਾ ਉਸ ਦੇ ਇਸ ਸੈਸ਼ਨ ਦੇ ਸਰਵਸ੍ਰੇਸ਼ਠ ਸਮੇਂ ਤੋਂ ਦੋ ਮਿੰਟ ਤੋਂ ਵੀ ਵੱਧ ਹੈ। ਉਹ 20 ਕਿ.ਮੀ. ਦੀ ਦੂਰੀ ਪੂਰੀ ਕਰਨ ਵਾਲੀ 52 ਖਿਡਾਰੀਆਂ 'ਚੋਂ 42ਵੇਂ ਸਥਾਨ 'ਤੇ ਰਹੀ। 
ਭਾਰਤੀ ਐਥਲੀਟ ਨੇ ਚੰਗੀ ਸ਼ੁਰੂਆਤ ਕੀਤੀ ਪਰ ਹੌਲੀ-ਹੌਲੀ ਉਹ ਹੌਲੀ ਪੈਂਦੀ ਗਈ। ਉਹ ਪੰਜ ਕਿ.ਮੀ. ਤੋਂ ਬਾਅਦ 15ਵੇਂ ਸਥਾਨ 'ਤੇ ਸੀ ਪਰ 15 ਕਿ. ਮੀ. ਤੋਂ ਬਾਅਦ 39ਵੇਂ ਸਥਾਨ 'ਤੇ ਚਲੀ ਗਈ। ਚੀਨ ਦੀ ਜਿਯਾਯੂ ਵਾਂਗ ਨੇ ਇਕ ਘੰਟਾ 26 ਮਿੰਟ ਤੇ 18 ਸੈਕਿੰਡ ਨਾਲ ਸੋਨਾ ਜਿੱਤਿਆ। ਖੁਸ਼ਬੀਰ ਤੀਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੀ ਸੀ। ਉਹ 2015 ਵਿਚ ਬੀਜਿੰਗ ਵਿਚ 37ਵੇਂ ਤੇ 2013 ਵਿਚ ਮਾਸਕੋ ਵਿਚ 38ਵੇਂ ਸਥਾਨ 'ਤੇ ਰਹੀ ਸੀ। ਰੀਓ ਓਲੰਪਿਕ ਵਿਚ ਉਹ 54ਵੇਂ ਸਥਾਨ 'ਤੇ ਰਹੀ ਸੀ। 


Related News