ਇੰਗਲੈਂਡ ਤੋਂ ਹਾਰਨ ਦੇ ਬਾਵਜੂਦ ਇਰਾਕ ਆਖਰੀ-16 ''ਚ

10/15/2017 9:35:47 AM

ਕੋਲਕਾਤਾ(ਭਾਸ਼ਾ)— ਇੰਗਲੈਂਡ ਨੇ ਆਪਣੇ ਦਬਦਬੇ ਨੂੰ ਕਾਇਮ ਰੱਖਦੇ ਹੋਏ ਫੀਫਾ ਅੰਡਰ-17 ਵਿਸ਼ਵ ਕੱਪ ਦੇ ਗਰੁੱਪ-ਐੱਫ ਲੀਗ ਦੇ ਆਖਰੀ ਮੁਕਾਬਲੇ 'ਚ ਇਰਾਕ ਨੂੰ 4-0 ਹਰਾ ਕੇ ਪ੍ਰੀ-ਕੁਆਰਟਰਫਾਈਨਲ 'ਚ ਪ੍ਰਵੇਸ਼ ਕੀਤਾ। ਇੰਗਲੈਂਡ ਦੀ ਟੀਮ ਨੇ ਸਾਰੇ 3 ਮੈਚਾਂ 'ਚ ਜਿੱਤ ਦਰਜ ਕੀਤੀ ਹੈ, ਜਿਸ ਨਾਲ ਉਹ ਗਰੁੱਪ-ਐੱਫ 'ਚ 9 ਅੰਕਾਂ ਨਾਲ ਚੋਟੀ 'ਤੇ ਰਹੀ। ਉਥੇ ਆਪਣੇ ਦੂਜੇ ਵਿਸ਼ਵ ਕੱਪ 'ਚ ਖੇਡ ਰਹੀ ਇਰਾਕ ਦੀ ਟੀਮ 4 ਅੰਕ ਲੈ ਕੇ ਆਖਰੀ-16 'ਚ ਪਹੁੰਚਣ 'ਚ ਸਫਲ ਰਹੀ। ਹੁਣ ਇਰਾਕ ਦੀ ਟੀਮ 17 ਅਕਤੂਬਰ ਨੂੰ ਪਹਿਲੇ ਅੰਡਰ-17 ਵਿਸ਼ਵ ਕੱਪ ਪ੍ਰੀ-ਕੁਆਰਟਰ ਫਾਈਨਲ 'ਚ ਮਾਲੀ ਨਾਲ ਭਿੜੇਗੀ, ਜਦਕਿ ਇੰਗਲੈਂਡ ਅਤੇ ਜਾਪਾਨ 'ਚ ਮੁਕਾਬਲਾ ਕੋਲਕਾਤਾ 'ਚ ਹੋਵੇਗਾ। ਇਸ ਗਰੁੱਪ ਦੇ ਗੁਹਾਟੀ 'ਚ ਖੇਡੇ ਗਏ ਇਕ ਹੋਰ ਮੁਕਾਬਲੇ 'ਚ ਮੈਕਸਿਕੋ ਅਤੇ ਚਿੱਲੀ ਦਾ ਮੈਚ ਗੋਲ ਰਹਿਤ ਬਰਾਬਰੀ 'ਤੇ ਰਿਹਾ, ਜਿਸ ਨਾਲ ਮੈਕਸਿਕੋ ਦਾ ਨਾਕਆਊਟ ਦੌਰ 'ਚ ਜਾਣ ਦਾ ਸੁਪਨਾ ਟੁੱਟ ਗਿਆ। ਮੈਕਸਿਕੋ ਦੀ ਟੀਮ 2 ਅੰਕਾਂ ਦੇ ਨਾਲ ਤੀਜੇ ਅਤੇ ਚਿੱਲੀ ਦੀ ਟੀਮ 1 ਅੰਕ ਨਾਲ ਚੌਥੇ ਸਥਾਨ 'ਤੇ ਰਹਿ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ।


Related News