IPL ਨੇ ਤੋੜੇ ਸਾਰੇ ਰਿਕਾਰਡ, ਪਹਿਲੇ ਦਿਨ 16 ਕਰੋੜ ਤੋਂ ਵੱਧ ਦਰਸ਼ਕਾਂ ਨੇ ਦੇਖਿਆ ਮੈਚ

Thursday, Mar 28, 2024 - 02:11 PM (IST)

IPL ਨੇ ਤੋੜੇ ਸਾਰੇ ਰਿਕਾਰਡ, ਪਹਿਲੇ ਦਿਨ 16 ਕਰੋੜ ਤੋਂ ਵੱਧ ਦਰਸ਼ਕਾਂ ਨੇ ਦੇਖਿਆ ਮੈਚ

ਮੁੰਬਈ : ਆਈ. ਪੀ. ਐਲ. ਦੇ 17ਵੇਂ ਸੀਜ਼ਨ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਅਤੇ ਮੈਚ ਨੂੰ ਰਿਕਾਰਡ 16 ਕਰੋੜ 80 ਲੱਖ ਦਰਸ਼ਕਾਂ ਨੇ ਦੇਖਿਆ। ਹੋਸਟ ਬ੍ਰਾਡਕਾਸਟਰ ਨੇ ਇਹ ਜਾਣਕਾਰੀ ਦਿੱਤੀ। ਇੰਡੀਅਨ ਪ੍ਰੀਮੀਅਰ ਲੀਗ ਦੇ ਅਧਿਕਾਰਤ ਪ੍ਰਸਾਰਕ ਡਿਜ਼ਨੀ ਸਟਾਰ ਨੇ ਕਿਹਾ ਕਿ ਪਹਿਲੇ ਦਿਨ ਦੀ ਖੇਡ ਦੇਖਣ ਦਾ ਸਮਾਂ 1276 ਕਰੋੜ ਮਿੰਟ ਰਿਹਾ, ਜੋ ਕਿਸੇ ਵੀ ਸੀਜ਼ਨ ਵਿੱਚ ਪਹਿਲੇ ਦਿਨ ਦਾ ਰਿਕਾਰਡ ਹੈ।

ਆਈਪੀਐਲ ਦੇ 17ਵੇਂ ਸੀਜ਼ਨ ਦੇ ਪਹਿਲੇ ਦਿਨ ਛੇ ਕਰੋੜ ਤੋਂ ਵੱਧ ਦਰਸ਼ਕਾਂ ਨੇ ਡਿਜ਼ਨੀ ਸਟਾਰ ਨੈੱਟਵਰਕ 'ਤੇ ਟੈਲੀਕਾਸਟ ਦੇਖਿਆ। ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਪਹਿਲੇ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਛੇ ਵਿਕਟਾਂ ਨਾਲ ਹਰਾਇਆ। ਸਟਾਰ ਸਪੋਰਟਸ ਦੇ ਬੁਲਾਰੇ ਨੇ ਕਿਹਾ, 'ਇਹ ਇਕ ਵੱਡੀ ਉਪਲਬਧੀ ਹੈ ਜੋ ਸਟਾਰ ਸਪੋਰਟਸ ਦੇ ਦਰਸ਼ਕਾਂ ਦੇ ਪਿਆਰ ਨਾਲ ਸੰਭਵ ਹੋਈ ਹੈ। ਅਸੀਂ ਆਪਣੇ ਸਾਰੇ ਭਾਈਵਾਲਾਂ ਅਤੇ ਬੀਸੀਸੀਆਈ ਦੇ ਨਾਲ ਟਾਟਾ ਆਈਪੀਐਲ ਦਾ ਧੰਨਵਾਦ ਕਰਦੇ ਹਾਂ।


author

Tarsem Singh

Content Editor

Related News