ਪ੍ਰਵਾਸੀ ਔਰਤ ਦੇ ਵਾਲ ਕੱਟਣ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ

08/16/2017 5:24:54 PM

ਕੋਟ ਫਤੂਹੀ (ਬਹਾਦਰ ਖਾਨ) - ਪਿੰਡ ਬੱਡੋਂ ਵਿਖੇ ਪ੍ਰਵਾਸੀ ਔਰਤ ਦੇ ਵਾਲ ਕੱਟਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮਾਲੋ ਪਤਨੀ ਅਤਰ ਸਿੰਘ (ਯੂ. ਪੀ.) ਜੋ ਪਰਿਵਾਰ ਸਮੇਤ ਜਸਵਿੰਦਰ ਸਿੰਘ ਜੱਸੀ ਦੀ ਮੋਟਰ 'ਤੇ ਪਿੰਡ ਬੱਡੋਂ ਵਿਖੇ ਰਹਿੰਦੀ ਹੈ, ਨੇ ਦੱਸਿਆ ਕਿ ਉਹ ਬੀਤੀ ਸ਼ਾਮ ਲਗਭਗ 7.30 ਵਜੇ ਜੰਗਲ-ਪਾਣੀ ਹੋ ਕੇ ਵਾਪਸ ਆ ਰਹੀ ਸੀ ਤਾਂ ਉਸ ਨੂੰ ਸਾਹਮਣਿਓਂ ਕੁੱਤੇ ਵਰਗਾ ਜਾਨਵਰ ਉਸ ਵੱਲ ਆਉਂਦਾ ਦਿਸਿਆ ਅਤੇ ਉਸ ਸਮੇਂ ਉਸ ਦੀਆਂ ਅੱਖਾਂ ਸਾਹਮਣੇ ਹਨੇਰਾ ਆ ਗਿਆ ਤੇ ਉਹ ਬੇਹੋਸ਼ ਹੋ ਕੇ ਡਿੱਗ ਗਈ।
ਮੋਟਰ ਦੇ ਬਾਹਰ ਸਾਹਮਣੇ ਬੈਠੇ ਉਸ ਦੇ ਲੜਕੇ ਨੇ ਉਸ ਨੂੰ ਡਿੱਗਦਿਆਂ ਦੇਖ ਲਿਆ ਅਤੇ ਉਸ ਨੂੰ ਚੁੱਕ ਕੇ ਮੋਟਰ 'ਤੇ ਲਿਆਇਆ। ਉਸ ਸਮੇਂ ਉਸ ਦੇ ਸਿਰ ਦੇ ਵਾਲ ਕੱਟੇ ਹੋਏ ਸਨ ਅਤੇ ਉਨ੍ਹਾਂ ਸਾਰਿਆਂ ਨੇ ਕੱਟੇ ਵਾਲਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਕੱਟੇ ਹੋਏ ਵਾਲ ਨਹੀਂ ਮਿਲੇ। ਇਲਾਕੇ 'ਚ ਉਪਰੋਥਲੀ ਔਰਤਾਂ ਦੇ ਸਿਰ ਦੇ ਵਾਲ ਕੱਟ ਹੋਣ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।


Related News