ਸੜਕ ਹਾਦਸਿਆਂ ''ਚ 6 ਜ਼ਖਮੀ

08/18/2017 6:27:27 AM

ਜੈਤੋ (ਜਿੰਦਲ) - ਇਥੇ ਅਤੇ ਆਸ-ਪਾਸ ਦੇ ਇਲਾਕਿਆਂ 'ਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ 'ਚ 6 ਜ਼ਖਮੀ ਹੋ ਗਏ। ਬੀਤੀ ਸ਼ਾਮ ਕੋਟਕਪੂਰਾ ਰੋਡ 'ਤੇ ਸਥਿਤ ਪਿੰਡ ਅਜਿੱਤ ਗਿੱਲ ਦੇ ਨਜ਼ਦੀਕ ਇਕ ਮੋਟਰਸਾਈਕਲ ਸੜਕ 'ਤੇ ਜਾ ਰਿਹਾ ਸੀ ਕਿ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਕੇ ਸੜਕ 'ਤੇ ਸੁੱਟ ਦਿੱਤਾ। ਮੋਟਰਸਾਈਕਲ ਸਵਾਰ ਲਖਵੀਰ ਸਿੰਘ (46) ਪੁੱਤਰ ਤਾਰ ਸਿੰਘ ਵਾਸੀ ਕੋਠੇ ਸਰਾਵਾਂ, ਔਰਤ ਨਰਦੇਵ ਕੌਰ (47) ਪਤਨੀ ਰਾਜ ਸਿੰਘ ਵਾਸੀ ਅਜਿੱਤ ਗਿੱਲ ਤੇ ਇਕ ਦੋ ਸਾਲਾ ਲੜਕੀ ਜਸਮੀਤ ਕੌਰ ਪੁੱਤਰੀ ਜੀਵਨ ਸਿੰਘ ਤਿੰਨੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜੋ ਕਿ ਜ਼ੇਰੇ ਇਲਾਜ ਹਨ।
ਇਸੇ ਤਰ੍ਹਾਂ ਸ਼ਾਮ ਸਾਢੇ 6 ਵਜੇ ਦੇ ਕਰੀਬ ਸ੍ਰੀ ਮੁਕਤਸਰ ਸਾਹਿਬ ਰੋਡ ਜੈਤੋ ਵਿਖੇ ਰੋੜੀਕਪੂਰਾ ਤੋਂ ਜੈਤੋ ਵੱਲ ਆ ਰਹੇ ਸਾਈਕਲ ਸਵਾਰ ਬਚਨ ਰਾਮ ਪੁੱਤਰ ਖਰੈਤੀ ਰਾਮ ਵਾਸੀ ਜੈਤੋ ਦੇ ਅੱਗੇ ਇਕ ਬੇਸਹਾਰਾ ਗਊ ਆ ਗਈ ਤੇ ਉਸ ਨੂੰ ਬਚਾਉਣ ਦੇ ਚੱਕਰ 'ਚ ਉਹ ਸੜਕ 'ਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ।
ਉਧਰ, ਸਵੇਰੇ ਸਾਢੇ 8 ਵਜੇ ਬਠਿੰਡਾ ਰੋਡ 'ਤੇ ਚੰਦਭਾਨ ਦੇ ਨਜ਼ਦੀਕ ਮਾਲ ਗੋਦਾਮਾਂ ਕੋਲ ਮੋਟਰਸਾਈਕਲ ਸਵਾਰ ਦੋ ਲੜਕੇ ਬਾਬਾ ਫ਼ਰੀਦ ਕਾਲਜ ਬਠਿੰਡਾ ਵਿਖੇ ਜਾ ਰਹੇ ਸਨ ਕਿ ਆਵਾਰਾ ਪਸ਼ੂ ਅੱਗੇ ਆ ਜਾਣ ਕਾਰਨ ਮੋਟਰਸਾਈਕਲ ਸੜਕ 'ਤੇ ਡਿੱਗ ਗਿਆ ਤੇ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਹਰਪ੍ਰੀਤ ਸਿੰਘ (20) ਪੁੱਤਰ ਸੁਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ (22) ਪੁੱਤਰ ਹਰਵਿੰਦਰ ਸਿੰਘ ਵਜੋਂ ਹੋਈ ਹੈ।


Related News