2023 ''ਚ ਹੋਏ 71 ਹਜ਼ਾਰ ਸੜਕ ਹਾਦਸਿਆਂ ''ਚ ਗਈ 1326 ਲੋਕਾਂ ਦੀ ਜਾਨ

Friday, Apr 05, 2024 - 03:09 AM (IST)

ਰੋਮ (ਦਲਵੀਰ ਕੈਂਥ) - ਇਟਲੀ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਤਹਿਤ ਬੇਸ਼ੱਕ ਸਰਕਾਰ ਹਰ ਉਹ ਹੀਲਾ ਕਰ ਰਹੀ ਹੈ ਜਿਸ ਨਾਲ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਪਰ ਇਸ ਦੇ ਬਾਵਜੂਦ ਸਾਲ 2023 ਵਿੱਚ 71 ਹਜ਼ਾਰ ਸੜਕ ਹਾਦਸਿਆਂ ਦੌਰਾਨ 1326 ਲੋਕਾਂ ਦੀ ਦਰਦਨਾਕ ਮੌਤ ਹੋਈ ਹੈ, ਜਦੋਂ ਕਿ 41 ਹਜ਼ਾਰ  ਲੋਕ ਜ਼ਖ਼ਮੀ ਹੋਏ। ਸੜਕ ਹਾਦਸਿਆਂ ਵਿੱਚ ਉਹ ਲੋਕ ਵੀ ਸ਼ਾਮਲ ਸਨ ਜਿਹੜੇ ਕਿ ਕੋਈ ਵਾਹਨ ਨਹੀਂ ਚਲਾ ਰਹੇ ਸਨ, ਸਗੋਂ ਉਨ੍ਹਾਂ ਨੂੰ ਤੇਜ ਰਫ਼ਤਾਰ ਵਾਹਨਾਂ ਨੇ ਕੁਚਲਿਆ। ਇੱਕ ਸਰਵੇਂ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਸਾਲ 2023 ਵਿੱਚ ਇਟਲੀ ਭਰ ਵਿੱਚ 71 ਹਜ਼ਾਰ ਸੜਕ ਹਾਦਸੇ ਹੋਏ। ਇਨ੍ਹਾਂ ਹਾਦਸਿਆਂ ਵਿਚ 41 ਹਜ਼ਾਰ ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਦੀ ਉਮਰ ਮਹਿਜ਼ 15 ਤੋਂ 24 ਸਾਲ ਵਿੱਚ ਸੀ। 

ਇਹ ਵੀ ਪੜ੍ਹੋ- ਚੱਲਦੀ ਸਕੂਟੀ 'ਤੇ ਨੌਜਵਾਨ ਲੜਕਾ-ਲੜਕੀ ਨੇ ਕੀਤੀ ਅਸ਼ਲੀਲ ਹਰਕਤ, ਪੁਲਸ ਨੇ ਕੀਤਾ ਕਾਬੂ

ਇਸ ਸਰਵੇਂ ਤੋਂ ਬਾਅਦ ਇਟਲੀ ਦੇ ਗ੍ਰਹਿ ਮੰਤਰੀ ਮੈਤੀਓ ਪਿਅੰਤੇਡੋਸੀ ਨੇ ਆਪਣੇ ਚੈਂਬਰ ਦੀ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਸੜਕਾਂ ਨੂੰ ਘੱਟ ਖ਼ਤਰਨਾਕ ਕਰਨ ਅਤੇ ਨਵੇਂ ਗਤੀਸ਼ੀਲਤਾ ਮਾਡਲਾਂ ਨੂੰ ਉਤਸ਼ਾਹਿਤ ਕਰਨ ਲਈ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨਾ ਵੀ ਅਤਿ ਜ਼ਰੂਰੀ ਹੈ। ਪੁਲਸ ਦੀ ਜਾਂਚ ਕਾਫ਼ੀ ਨਹੀਂ ਜਦੋਂ ਤੱਕ ਵਾਹਨ ਚਾਲਕ ਡਰਾਈਵਰੀ ਕਰਨ ਸਮੇਂ ਦੂਜਿਆਂ ਦੀ ਜਾਨ ਦੀ ਮਹੱਤਵਤਾ ਨਹੀਂ ਸਮਝਦਾ ਅਜਿਹਾ ਨਾ ਹੋਣ ਕਾਰਨ ਸੜਕਾਂ ਜੰਗ ਦਾ ਮੈਦਾਨ ਬਣੀਆਂ ਹੋਈਆਂ ਹਨ। ਇਸ ਕਾਨਫ਼ਰੰਸ ਵਿੱਚ ਮਰਹੂਮ ਫ੍ਰਾਂਸਿਸਕੋ ਦੇ ਪਿਤਾ ਲੂਕਾ ਵਾਲਡੀਸੇਰੀ ਵੀ ਸਨ ਜਿਸ ਦੀ 19 ਸਾਲ ਦੀ ਉਮਰ ਵਿੱਚ ਉਸ ਸਮੇਂ ਮੌਤ ਹੋਈ ਸੀ ਜਦੋਂ ਉਹ ਫੁੱਟਪਾਥ ਤੁਰਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ- CBSE ਨੇ 11ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਬਦਲਿਆ ਪੈਟਰਨ, ਨੋਟਿਸ ਜਾਰੀ ਕਰ ਦਿੱਤੀ ਜਾਣਕਾਰੀ

ਮਰਹੂਮ ਫ੍ਰਾਂਸਿਸਕੋ ਦੇ ਪਿਤਾ ਨੇ ਕਿਹਾ ਕਿ 18 ਮਹੀਨੇ ਪਹਿਲਾਂ ਉਸ ਦਾ ਬੇਟਾ ਇੱਕ ਸੜਕ ਕਤਲੇਆਮ ਦਾ ਸ਼ਿਕਾਰ ਹੋਇਆ ਸੀ ਜਿਸ ਵਿੱਚ ਇੱਕ ਨਸ਼ੇੜੀ ਕੁੜੀ ਨੇ ਉਸ ਨੂੰ ਪੈਦਲ ਤੁਰੇ ਜਾਂਦੇ ਨੂੰ ਆਪਣੀ ਗੱਡੀ ਨਾਲ ਕੁਚਲ ਦਿੱਤਾ। ਇਸ ਹਾਦਸੇ ਨਾਲ ਉਸ ਦਾ ਪੁੱਤਰ ਤਾਂ ਮਰਿਆ ਹੀ ਸੀ ਪਰ ਉਸ ਕੁੜੀ ਦੀ ਜਿੰਦਗੀ ਵੀ ਲੀਹ ਤੋਂ ਉੱਤਰ ਗਈ। ਇਟਲੀ ਸਰਕਾਰ ਸੜਕ ਸੁੱਰਖਿਆ ਦੇ ਨਿਯਮਾਂ ਵਿੱਚ ਸੁਧਾਰ ਕਰ ਲੋਕਾਂ ਦੀ ਜਾਨ ਬਚਾਉਣ ਦਾ ਬਹੁਤ ਹੀ ਉਪਰਾਲਾ ਕਰ ਰਹੀ ਹੈ। ਲੂਕਾ ਨੇ ਅੱਜ ਦੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਆਪਣੀ ਜਿੰਦਗੀ ਨੂੰ ਮਾਨਣਾ  ਚਾਹੁੰਦੇ ਹਨ ਤਾਂ ਆਪਣੀ ਤੇ ਦੂਜਿਆਂ ਦੀ ਜਿੰਦਗੀ ਨੂੰ ਸੁੱਰਖਿਅਤ ਬਣਾਉਣ। ਕੋਈ ਵੀ ਨਸ਼ਾਂ ਕਰਕੇ ਵਾਹਨ ਨਾ ਚਲਾਉਣ। ਸਾਲ 2023 ਵਿੱਚ 71 ਹਜ਼ਾਰ ਹੋਏ ਸੜਕ ਹਾਦਸਿਆਂ ਦਾ ਮਤਲਬ ਹਰ ਰੋਜ਼ 194 ਸੜਕ ਹਾਦਸੇ ਹੋ ਰਹੇ ਜਿਨ੍ਹਾਂ ਵਿੱਚ ਕਈ ਬੇਕਸੂਰ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਬਚਾਉਣ ਲਈ ਸਭ ਨੂੰ ਸੰਜੀਦਾ ਹੋ ਵਾਹਨ ਚਲਾਉਣ ਦੀ ਅਹਿਮ ਲੋੜ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News