ਮੋਦੀ ਲੈ ਗਿਆ ਲੋਕਾਂ ਦੇ ਕਰੋੜਾਂ ਰੁਪਏ, ਪੂਰੇ ਸ਼ਹਿਰ ''ਚ ਮਚ ਗਈ ਹਾਹਾਕਾਰ (ਵੀਡੀਓ)

12/02/2015 11:40:21 AM

ਪਟਿਆਲਾ : ਪਟਿਆਲਾ ''ਚ ਇਕ ਸੁਨਿਆਰਾ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਦੌੜ ਗਿਆ। ਦਰਅਸਲ ਇਥੋਂ ਦੇ ਲੋਕਾਂ ਨੇ ਮੋਦੀ ਜਿਊਲਰਜ਼ ਨਾਮਕ ਦੁਕਾਨ ਦੇ ਮਾਲਕ ਹਰਸ਼ ਮੋਦੀ ਕੋਲ ਕਮੇਟੀਆਂ ਪਾਈਆਂ ਹੋਈਆਂ ਸਨ। ਪਿਛਲੇ ਦੋ ਸਾਲ ਤੋਂ ਇਹ ਕਮੇਟੀਆਂ ਪਾਈਆਂ ਜਾ ਰਹੀਆਂ ਸਨ। ਇਸ ਵਾਰ ਜਦੋਂ ਸੁਨਿਆਰਾ ਪੈਸੇ ਨਾ ਮੋੜ ਸਕਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਦੁਕਾਨ ਬੰਦ ਕਰਕੇ ਰਫੂ ਚੱਕਰ ਹੋ ਗਿਆ। ਇਸ ਬਾਰੇ ਲੋਕਾਂ ਨੇ ਸ਼ਿਕਾਇਤ ਕੋਤਵਾਲੀ ''ਚ ਦਰਜ ਕਰਵਾਈ ਹੈ, ਹੁਣ ਉਹ ਇਸ ਦੀ ਸ਼ਿਕਾਇਤ ਉਚ ਅਧਿਕਾਰੀਆਂ ਨੂੰ ਕਰਨ ਜਾ ਰਹੇ ਹਨ। ਪੀੜਤ ਰਾਜੇਸ਼ ਗੋਇਲ ਮੁਤਾਬਕ ਸੁਨਿਆਰਾ ਕਰੀਬ ਦੋ ਕਰੋੜ ਰੁਪਏ ਲੈ ਕੇ ਭੱਜ ਗਿਆ ਹੈ।
ਉਧਰ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਹਿਰ ਦੇ ਸਰਾਫਾਕਾਰ ਸੰਸਥਾ ਦੇ ਪ੍ਰਧਾਨ ਸਤਪਾਲ ਸਿੰਘ ਨੇ ਕਿਹਾ ਕਿ ਸੁਨਿਆਰਿਆਂ ਦਾ ਨਾਂ ਬਦਨਾਮ ਕਰਨ ਵਾਲੇ ਅਜਿਹੇ ਲੋਕਾਂ ਖਿਲਾਫ ਹੋਣੀ ਚਾਹੀਦੀ ਹੈ ਅਤੇ ਉਹ ਇਸ ਦੀ ਸ਼ਿਕਾਇਤ ਲੈ ਕੇ ਡਿਪਟੀ ਕਮਿਸ਼ਨਰ ਕੋਲ ਜਾਣਗੇ।


Gurminder Singh

Content Editor

Related News