ਸੈਟਿੰਗ ਨੈੱਟਵਰਕ ਦਾ ਲਾਕਰ ਤੋੜ ਕੇ ਚੋਰੀ ਕਰਨ ਦੇ ਮਾਮਲੇ ''ਚ 2 ਕਾਬੂ

12/13/2017 1:32:24 AM

ਮੋਗਾ,   (ਆਜ਼ਾਦ)-  ਪੁਲਸ ਵੱਲੋਂ ਬੀਤੀ 5 ਦਸੰਬਰ ਨੂੰ ਸੈਟਿੰਗ ਨੈੱਟਵਰਕ ਦੇ ਅੰੰਮ੍ਰਿਤਸਰ ਰੋਡ ਮੋਗਾ 'ਤੇ ਸਥਿਤ ਲਾਕਰ ਦਾ ਤਾਲਾ ਤੋੜ ਕੇ ਉਸ 'ਚੋਂ 8 ਲੱਖ 25 ਹਜ਼ਾਰ ਰੁਪਏ ਚੋਰੀ ਕਰਨ ਦੇ ਮਾਮਲੇ 'ਚ ਨੀਰਜ ਸੀ. ਐੱਸ. ਓ. ਤੇ ਸੰਦੀਪ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 6 ਲੱਖ 67 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਅੱਜ ਸਿਵਲ ਹਸਪਤਾਲ ਮੋਗਾ 'ਚੋਂ ਮੈਡੀਕਲ ਚੈੱਕਅਪ ਕਰਵਾਉਣ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਬੀਤੀ 7 ਦਸੰਬਰ 2017 ਨੂੰ ਥਾਣਾ ਸਿਟੀ ਮੋਗਾ ਵੱਲੋਂ ਅਤਰ ਸਿੰਘ ਜ਼ੋਨਲ ਮੈਨੇਜਰ ਪੰਜਾਬ ਦੀ ਸ਼ਿਕਾਇਤ 'ਤੇ ਬਲਜਿੰਦਰ ਸਿੰਘ ਬ੍ਰਾਂਚ ਮੈਨੇਜਰ, ਨੀਰਜ, ਧਰਮਵੀਰ, ਸੁਖਵਿੰਦਰ, ਜਸਵੰਤ (ਸੀ. ਐੱਸ. ਓ.), ਰਮਨ ਪੀ. ਐੱਮ. ਤੇ ਸੋਨੂੰ ਦੇ ਖਿਲਾਫ ਬ੍ਰਾਂਚ 'ਚ ਪਏ ਪੈਸਿਆਂ ਵਾਲੇ ਲਾਕਰ ਨੂੰ ਤੋੜ ਕੇ ਉਸ 'ਚੋਂ 8 ਲੱਖ 25 ਹਜ਼ਾਰ ਰੁਪਏ ਚੋਰੀ ਕਰਨ ਦੇ ਮਾਮਲੇ 'ਚ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਸੰਦੀਪ ਨੂੰ ਜਾਂਚ ਤੋਂ ਬਾਅਦ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਤਿਕੋਣੀ ਜ਼ੀਰਾ ਰੋਡ ਮੋਗਾ ਕੋਲ ਜਾ ਰਹੇ ਸਨ ਤਾਂ ਕਥਿਤ ਦੋਸ਼ੀਆਂ ਨੀਰਜ ਤੇ ਸੰਦੀਪ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਬ੍ਰਾਂਚ ਦੀਆਂ ਪੌੜੀਆਂ ਹੇਠਾਂ ਛੁਪਾ ਕੇ ਰੱਖੇ ਗਏ 6 ਲੱਖ 67 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ।  ਜਾਂਚ ਅਧਿਕਾਰੀ ਨੇ ਕਿਹਾ ਕਿ ਉਕਤ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵੱਲੋਂ ਅੱਜ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ ਗਿਆ। ਉਕਤ ਮਾਮਲੇ 'ਚ ਹੋਰ ਕਥਿਤ ਦੋਸ਼ੀਆਂ ਦੀ ਗ਼੍ਰਿਫਤਾਰੀ ਬਾਕੀ ਹੈ।


Related News