ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ

06/26/2017 3:04:05 AM

ਅੰਮ੍ਰਿਤਸਰ,   (ਅਰੁਣ)-  ਪੁਲਸ ਨੇ ਛਾਪੇਮਾਰੀ ਕਰਦਿਆਂ ਨਸ਼ੀਲੇ ਪਦਾਰਥਾਂ ਦੇ 7 ਧੰਦੇਬਾਜ਼ਾਂ ਨੂੰ ਕਾਬੂ ਕੀਤਾ ਹੈ। ਥਾਣਾ ਛੇਹਰਟਾ ਦੀ ਪੁਲਸ ਨੇ ਕਾਰ 'ਚ ਸਵਾਰ ਮੁਲਜ਼ਮ ਸਤਨਾਮ ਸਿੰਘ ਵਾਸੀ ਕਾਉਂਕੇ, ਲਵਪ੍ਰੀਤ ਸਿੰਘ ਵਾਸੀ ਅਚਿੰਤਕੋਟ ਤੇ ਹਰਜਿੰਦਰ ਸਿੰਘ ਵਾਸੀ ਧਨੋਏ ਦੇ ਕਬਜ਼ੇ 'ਚੋਂ 24 ਬੋਤਲਾਂ ਸ਼ਰਾਬ, 36 ਕਾਰਤੂਸ 12 ਬੋਰ, 40 ਕਾਰਤੂਸ 32 ਬੋਰ ਰਿਵਾਲਵਰ ਤੇ 20 ਕਾਰਤੂਸ 32 ਬੋਰ ਪਿਸਤੌਲ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਹੈ।  ਥਾਣਾ ਕੰਟੋਨਮੈਂਟ ਦੀ ਪੁਲਸ ਨੇ 10 ਬੋਤਲਾਂ ਸ਼ਰਾਬ ਸਮੇਤ ਸੁਸ਼ਮਾ ਵਾਸੀ ਗਵਾਲ ਮੰਡੀ, ਥਾਣਾ ਸੁਲਤਾਨਵਿੰਡ ਦੀ ਪੁਲਸ ਨੇ 12 ਬੋਤਲਾਂ ਸ਼ਰਾਬ ਸਮੇਤ ਸੂਰਜ, ਥਾਣਾ ਤਰਸਿੱਕਾ ਦੀ ਪੁਲਸ ਨੇ 150 ਨਸ਼ੀਲੀਆਂ ਗੋਲੀਆਂ ਸਮੇਤ ਜਗਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਸੈਦਪੁਰ ਨੂੰ ਕਾਬੂ ਕਰ ਕੇ ਮਾਮਲੇ ਦਰਜ ਕਰ ਲਏ ਹਨ।


Related News