ਕੁੱਟਮਾਰ ਕਰਨ ''ਤੇ 36 ਵਿਅਕਤੀਆਂ ਖਿਲਾਫ਼ ਮਾਮਲਾ ਦਰਜ

09/22/2017 6:46:47 AM

ਟਾਂਡਾ, (ਮੋਮੀ, ਕੁਲਦੀਸ਼, ਸ਼ਰਮਾ)- ਥਾਣਾ ਟਾਂਡਾ ਅਧੀਨ ਆਉਂਦੇ ਪਿੰਡ ਸੈਦੂਪੁਰ ਵਿਖੇ ਇਕ ਘਰ 'ਚ ਜ਼ਬਰਦਸਤੀ ਦਾਖਲ ਹੋ ਕੇ ਔਰਤ ਨਾਲ ਮਾਰਕੁੱਟ ਕਰਨ ਤੇ ਉਸ ਦੀ ਰਾਜਪੁਰ ਸਥਿਤ ਪੈਂਦੀ ਜ਼ਮੀਨ 'ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਅਧੀਨ ਟਾਂਡਾ ਪੁਲਸ ਨੇ 36 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। 
ਪੁਲਸ ਨੇ ਇਹ ਮਾਮਲਾ ਮਾਰਕੁੱਟ ਦੀ ਸ਼ਿਕਾਰ ਹੋਈ ਔਰਤ ਗੁਰਪ੍ਰੀਤ ਕੌਰ ਪਤਨੀ ਕੁਲਵੀਰ ਸਿੰਘ ਵਾਸੀ ਸੈਦੂਪੁਰ ਦੇ ਬਿਆਨਾਂ ਦੇ ਆਧਾਰ 'ਤੇ ਸੁਰਿੰਦਰਪਾਲ ਸਿੰਘ ਵਾਸੀ ਗੋਪਾਲ ਨਗਰ, ਮਜੀਠਾ ਰੋਡ ਅੰਮ੍ਰਿਤਸਰ, ਅਮਨਿੰਦਰ ਸਿੰਘ ਪੁੱਤਰ ਜਗਜੀਤ ਸਿੰਘ, ਗੁਰਜਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ, ਸੁਖਰਾਜ ਕੌਰ ਪਤਨੀ ਅਮਨਿੰਦਰ ਸਿੰਘ, ਸਰਬਜੀਤ ਸਾਬੀ ਪੁੱਤਰ ਸ਼ਿੰਗਾਰਾ ਸਿੰਘ, ਸਰਪੰਚ ਜਸਪਾਲ ਸਿੰਘ, ਜਸਵਿੰਦਰ ਸਿੰਘ ਸਾਰੇ ਵਾਸੀ ਸੈਦੂਪੁਰ, ਬਿਦਰੀ ਵਾਸੀ ਬੱਸੀ ਜਲਾਲ, ਪਰਮਜੀਤ ਸਿੰਘ ਵਾਸੀ ਉੜਮੁੜ, ਸੱਬਾ ਚਾਹਲ ਵਾਸੀ ਚਾਹਲ, ਸੋਨੂੰ ਵਾਸੀ ਜਹੂਰਾ, ਭਗਤ ਮਾਲਕ ਸਟਾਰ ਢਾਬਾ ਵਾਸੀ ਖੱਖ, ਹਰਜਿੰਦਰ ਘੁੱਗੀ ਵਾਸੀ ਮੋਹਕਮਗੜ੍ਹ, ਜਰਨੈਲ ਸਿੰਘ ਵਾਸੀ ਹੁਸ਼ਿਆਪੁਰ, ਗੱਗੂ ਵਾਸੀ ਬਸੀ ਜਲਾਲ ਅਤੇ 20 ਹੋਰ ਅਣਪਛਾਤੇ ਲੋਕਾਂ ਖਿਲਾਫ਼ ਦਰਜ ਕੀਤਾ ਹੈ। 
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਪਿੰਡ ਰਾਪੁਰ 'ਚ ਜ਼ਮੀਨ ਖਰੀਦੀ ਸੀ, ਜਿਥੇ ਉਕਤ ਦੋਸ਼ੀ ਅਮਨਿੰਦਰ ਸਿੰਘ ਖੇਤੀ ਕਰਦਾ ਸੀ ਤੇ ਜ਼ਮੀਨ ਖਰੀਦਣ ਉਪਰੰਤ ਉਹ ਦੁਬਾਰਾ ਠੇਕੇ 'ਤੇ ਜ਼ਮੀਨ ਦੇਣ ਨੂੰ ਕਹਿਣ ਲੱਗਾ ਪਰ ਜਦ ਉਸ ਨੇ ਮਨ੍ਹਾ ਕੀਤਾ ਤਾਂ ਉਸ ਨੂੰ ਧਮਕਾਉਣ ਲੱਗਾ ਤੇ 17 ਸਤੰਬਰ ਨੂੰ ਉਸ ਦੇ ਘਰ 'ਚ ਜ਼ਬਰਦਸਤੀ ਦਾਖਲ ਹੋ ਕੇ ਮਾਰਕੁੱਟਾਈ ਕੀਤੀ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News