ਯੂਨੀਵਰਸਿਟੀ ''ਚ ਨੌਕਰੀ ਲਗਵਾਉਣ ਦੇ ਨਾਮ ਤੇ 2.50 ਲੱਖ ਦੀ ਠੱਗੀ (ਵੀਡੀਓ)

06/27/2017 4:05:58 PM

 

ਫਰੀਦਕੋਟ—ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਕੁਝ ਲੋਕਾਂ ਵੱਲੋਂ ਲੱਖਾਂ ਰੁਪਏ ਠੱਗ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਫਰੀਦਕੋਟ ਦੇ ਪਿੰਡ ਮਚਾਕੀ ਦੀ ਹੈ। ਜਿਥੇ ਪਿੰਡ ਦੇ ਲੋਕਾਂ ਨੇ ਬਾਬਾ ਫਰੀਦ ਯੂਨੀਵਰਸਿਟੀ 'ਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਤੋਂ ਲੱਖਾਂ ਰੁਪਏ ਠੱਗੇ ਹਨ। ਪੀੜਤ ਵਿਅਕਤੀ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕੁਝ ਲੋਕਾਂ ਵਲੋਂ ਉਨ੍ਹਾਂ ਦੇ ਬੇਟੇ ਅਤੇ ਭਤੀਜੇ ਨੂੰ ਨੌਕਰੀ ਯੂਨੀਵਰਸਿਟੀ 'ਚ ਲਗਵਾਉਣ ਲਈ ਕਰੀਬ ਢਾਈ ਲੱਖ ਰੁਪਏ ਠੱਗ ਲਏ ਹਨ। ਜਦੋਂ ਉਨ੍ਹਾਂ ਨੇ ਉਸ ਨੂੰ ਬਾਰ-ਬਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਈ ਤਰ੍ਹਾਂ ਦੇ ਬਹਾਨੇ ਬਣਾਏ।
ਫਰੀਦਕੋਟ ਦੇ ਥਾਣਾ ਸਿਟੀ ਦੇ ਐੱਸ. ਐਚ. ਓ. ਰਾਜੇਸ਼ ਕੁਮਾਰ ਨੇ ਸ਼ਿਕਾਇਤ ਦੇ ਆਧਾਰ 'ਤੇ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲੋੜ ਹੈ ਲੋਕਾਂ ਨੂੰ ਜਾਗਰੂਕ ਹੋਣ ਦੀ ਤਾਂ ਜੋ ਉਹ ਅਜਿਹੇ ਲੋਕਾਂ ਦੇ ਚੁੱਗਲ ਤੋਂ ਬਚ ਸਕਣ।


Related News