ਪੰਜਾਬੀ ਜੋੜੇ ਨੇ ਅਮਰੀਕਾ ’ਚ ਕਰਵਾਈ ਬੱਲੇ-ਬੱਲੇ, 42.2 ਕਿਲੋਮੀਟਰ ਦੀ ਮੈਰਾਥਨ ''ਚ ਰੌਸ਼ਨ ਕੀਤਾ ਨਾਮ
Monday, Apr 01, 2024 - 12:37 PM (IST)
ਜਲਾਲਾਬਾਦ (ਬੰਟੀ ਦਹੂਜਾ) - ਪੰਜਾਬੀਆਂ ਨੇ ਬਾਹਰਲੇ ਮੁਲਕਾਂ ’ਚ ਜਾ ਕੇ ਬਹੁਤ ਮੱਲਾਂ ਮਾਰੀਆਂ ਹਨ ਤੇ ਹਰ ਖੈਤਰ ’ਚ ਪੰਜਾਬੀਆਂ ਨੇ ਆਪਣਾ ਨਾਮ ਆਪਣੀ ਮਿਹਨਤ ਸਦਕਾ ਚਮਕਾਇਆ ਹੈ। ਇਸ ਕੜੀ ਵਿੱਚ ਪੰਜਾਬ ਤੋਂ ਅਮਰੀਕਾਂ 'ਚ ਵੱਸੇ ਰਾਜ ਮਨਚੰਦਾ ਅਤੇ ਉਨ੍ਹਾਂ ਦੀ ਪਤਨੀ ਨੀਲਮ ਮਨਚੰਦਾ ਦਾ ਨਾਮ ਜੁੜ ਗਿਆ ਹੈ। ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਰਾਜ ਅਤੇ ਨੀਲਮ ਨੇ ਵਿਸ਼ਵ ਦੀਆਂ 6 ਪ੍ਰਮੁੱਖ ਮੈਰਾਥਨ ਪੂਰੀਆਂ ਕਰਕੇ ਪਹਿਲੇ ਭਾਰਤੀ ਮੂਲ ਦੇ ਜੋੜੇ ਵਜੋਂ ਆਪਣਾ ਨਾਮ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ
ਦੱਸ ਦੇਈਏ ਕਿ ਇਕ ਪੂਰੀ ਮੈਰਾਥਨ 42.2 ਕਿਲੋਮੀਟਰ ਦੀ ਹੁੰਦੀ ਹੈ। 6 ਪ੍ਰਮੁੱਖ ਮੈਰਾਥਨ, ਜਿਨ੍ਹਾਂ ’ਚ ਬੋਸਟਨ, ਸ਼ਿਕਾਗੋ, ਨਿਊਯਾਰਕ, ਲੰਡਨ, ਬ੍ਰਲਿਨ (ਜਰਮਨੀ), ਟੋਕਿਓ (ਜਾਪਾਨ) ਆਦਿ ਸ਼ਾਮਲ ਹਨ। ਜੋ ਵੀ ਇਨ੍ਹਾਂ ਮੈਰਾਥਨ ਨੂੰ ਕਰਨ ਵਿੱਚ ਕਾਮਯਾਬ ਹੁੰਦਾ ਹੈ, ਉਸਨੂੰ ਸ਼ਪੈਸ਼ਲ ਅਵਾਰਡ ‘ਛੇ-ਤਾਰਾ’ ਮਿਲਦਾ ਹੈ। ਇਹ ਮਾਣ ਰਾਜ ਅਤੇ ਨੀਲਮ ਮਨਚੰਦਾ ਜੀ ਨੇ ਹਾਸਲ ਕੀਤਾ ਹੈ। ਇਨ੍ਹਾਂ ਮੈਰਾਥਨ ਵਿੱਚ ਹਿੱਸਾ ਲੇਣ ਲਈ ਕੁਆਲੀਫਾਇਡ ਹੋਣਾ ਪੈਦਾ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਇਸ ਮੁਤਾਬਕ ਰਾਜ ਮਨਚੰਦਾ ਜੀ ਨੇ ਦੱਸਿਆ ਕਿ ਉਨ੍ਹਾਂ ਨੇ ਲੰਮੀ ਦੂਰੀ ਦੀਆਂ ਦੌੜਾਂ 2019 ਵਿੱਚ ਸ਼ੁਰੂ ਕੀਤੀਆਂ ਸਨ, ਉਸ ਵੇਲੇ 42.2 ਕਿਲੋਮੀਟਰ ਦੀ ਮੈਰਾਥਨ 3 ਘੰਟਿਆਂ ’ਚ ਖ਼ਤਮ ਕਰਕੇ ਉਹ ਉਪ ਕੁਆਲੀਫਾਇਡ ਹੋ ਗਏ ਸਨ ਤੇ ਫਿਰ 2020 ਵਿੱਚ ਕੋਰੋਨਾ ਕਾਲ ਦੌਰਾਨ ਜ਼ਿੰਦਗੀ ਦੇ ਇੱਕ ਮੁਸ਼ਕਲ ਸਮੇਂ ਵਿਚੋਂ ਗੁਜਰਨਾ ਪਿਆ। ਕਿਉਂਕਿ ਨੀਲਮ ਮਨਚੰਦਾ ਦੀ ਹਸਪਤਾਲ ਵਿੱਚ ਪ੍ਰੋਫੈਸ਼ਨਲ ਨੌਕਰੀ ਹੋਣ ਕਰਕੇ ਕਾਫ਼ੀ ਤਣਾਅ ਵਾਲੇ ਮਾਹੌਲ ’ਚ ਸੀ, ਉਥੇ ਹੀ ਰਾਜ ਮਨਚੰਦਾ ਨੂੰ ਗੰਭੀਰ ਸੱਟ ’ਚ ਗੁਜਰਨਾ ਪਿਆ, ਪਰ ਉਨ੍ਹਾਂ ਨੇ ਹਿੰਮਤ ਨਹੀ ਛੱਡੀ। 6 ਮੈਰਾਥਨ ਤੋਂ ਇਲਾਵਾ ਸੈਂਕੜੇ ਹੋਰ ਦੌੜਾਂ ’ਚ ਦੋਵੇਂ ਜੀਅ ਭਾਗ ਲੈ ਚੁੱਕੇ ਹਨ। ਇਸ ਮੌਕੇ ਦੋਵਾਂ ਨੇ ਕਿਹਾ ਕਿ ਉਹ ਇਹ ਆਪਣਾ ਸ਼ੌਕ ਅੱਗੇ ਵੀ ਜਾਰੀ ਰਖਣਗੇ।
ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8