ਦਲਿਤ ਲੜਕੇ ਦੀ ਨੰਗਾ ਕਰਕੇ ਕੀਤੀ ਕੁੱਟਮਾਰ, ਯੌਨ-ਸ਼ੋਸ਼ਣ ਵੀ ਕੀਤਾ ਗਿਆ

07/23/2017 3:56:53 PM

ਹਾਂਸੀ : ਹਾਂਸੀ-ਬਰਵਾਲਾ ਮਾਰਗ 'ਤੇ ਘਿਰਾਏ ਪਿੰਡ ਦੇ ਖੇਤਾਂ 'ਚ ਚੈਨਤ ਪਿੰਡ ਦੇ ਇਕ ਦਲਿਤ ਲੜਕੇ ਵਲੋਂ ਖੇਤਾਂ ਵਿਚੋਂ ਲੰਘਣ ਕਾਰਨ ਨੰਗਾ ਕਰਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀਆਂ ਦੀ ਕੁੱਟਮਾਰ ਦਾ ਸ਼ਿਕਾਰ ਲੜਕਾ ਹਾਂਸੀ ਦੇ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਹੈ। ਇਲਾਜ ਦੇ ਦੌਰਾਨ ਵਿਅਕਤੀਆਂ 'ਤੇ ਬਲਾਤਕਾਰ ਦਾ ਦੋਸ਼ ਵੀ ਲਗਾਇਆ ਹੈ। ਪੀੜਤ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਉਸਨੂੰ ਹਿਸਾਰ ਰੈਫਰ ਕਰ ਦਿੱਤਾ ਗਿਆ।

PunjabKesari
ਚੈਨਤ ਪਿੰਡ ਨਿਵਾਸੀ ਲੜਕੇ ਨੇ ਹਸਪਤਾਲ 'ਚ ਇਲਾਜ ਦੌਰਾਨ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਹ ਸ਼ਨੀਵਾਰ ਸ਼ਾਮ ਖੇਤਾਂ ਤੋਂ ਚਾਰਾ ਲੈ ਕੇ ਘਰ ਜਾ ਰਿਹਾ ਸੀ। ਰਸਤੇ 'ਚ ਖੇਤ ਦੇ ਮਾਲਕ ਨੇ ਖੇਤ 'ਚੋਂ ਨਿਕਲਣ ਦੀ ਗੱਲ ਕਹਿ ਕੇ ਉਸਨੂੰ ਦਬੋਚ ਲਿਆ ਅਤੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪੀੜਤ ਨੇ ਦੱਸਿਆ ਕਿ ਦੋਸ਼ੀਆਂ ਨੇ ਉਸਦੇ ਕੱਪੜੇ ਉਤਾਰ ਕੇ ਉਸਨੂੰ ਨੰਗਾ ਕਰ ਦਿੱਤਾ। ਪੀੜਤ ਨੇ ਦੋਸ਼ ਲਗਾਇਆ ਹੈ ਕਿ ਉਸ ਨਾਲ ਬਲਾਤਕਾਰ ਦੀ ਵੀ ਕੋਸ਼ਿਸ਼ ਕੀਤੀ ਗਈ। ਦੋਸ਼ੀਆਂ ਦੇ ਕਬਜ਼ੇ 'ਚੋਂ ਨਿਕਲ ਕੇ ਨੰਗੀ ਅਵਸਥਾ ਵਿਚ ਹੀ ਉਹ ਕਿਸੇ ਤਰ੍ਹਾਂ ਪਿੰਡ ਪੁੱਜਾ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਸਾਰੀ ਘਟਨਾ ਦੱਸੀ।

PunjabKesari
ਪੀੜਤ ਦੇ ਭਰਾ ਨੇ ਦੱਸਿਆ ਕਿ ਉਸਦੇ ਭਰਾ ਨੂੰ ਜ਼ਖਮੀ ਹਾਲਤ 'ਚ ਸਰਕਾਰੀ ਹਸਪਤਾਲ ਲੈ ਜਾਇਆ ਗਿਆ ਜਿਥੋਂ ਗੰਭੀਰ ਹਾਲਤ ਹੋਣ ਦੇ ਕਾਰਨ ਉਸਨੂੰ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪਿੰਡ 'ਚ ਦਲਿਤ ਲੜਕੇ ਨਾਲ ਕੁੱਟਮਾਰ ਦੀ ਘਟਨਾ ਤੋਂ ਬਾਅਦ ਜ਼ਖਮੀ ਪੀੜਤ ਨੂੰ ਇਲਾਜ ਦੇ ਲਈ ਹਾਂਸੀ ਅਤੇ ਸਿਸਾਯ ਪਿੰਡ ਦੇ ਸਰਕਾਰੀ ਹਸਪਤਾਲ 'ਚ 2-3 ਘੰਟੇ ਭਟਕਣਾ ਪਿਆ। ਇਲਾਜ ਦੇ ਲਈ ਸਰਕਾਰੀ ਹਸਪਤਾਲ ਪੁੱਜੇ ਪੀੜਤ ਨੂੰ ਸਿਸਾਯ ਪਿੰਡ ਦੇ ਫਸਟ ਏਡ ਸੈਂਟਰ ਦਾ ਖੇਤਰ ਹੋਣ ਦੀ ਗੱਲ ਕਹਿ ਕੇ ਹਾਂਸੀ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਸਿਸਾਏ ਭੇਜ ਦਿੱਤਾ। ਸਿਸਾਯ ਦੇ ਡਾਕਟਰਾਂ ਨੇ ਘਟਨਾ ਦਾ ਖੇਤਰ ਹਾਂਸੀ ਦੇ ਅਧੀਨ ਹੋਣ ਦੀ ਗੱਲ ਕਹਿ ਕੇ ਹਾਂਸੀ ਭੇਜ ਦਿੱਤਾ। ਇਸ ਤੋਂ ਬਾਅਦ ਜ਼ਖਮੀ ਪੀੜਤ ਇਲਾਜ ਦੇ ਲਈ ਫਿਰ ਹਾਂਸੀ ਦੇ ਸਰਕਾਰੀ ਹਸਪਤਾਲ ਪੁੱਜਾ। ਡਿਊਟੀ 'ਤੇ ਤੈਨਾਤ ਡਾਕਟਰਾਂ ਵਲੋਂ ਇਲਾਜ ਕਰਨ ਤੋਂ ਮਨ੍ਹਾ ਕਰਨ ਤੋਂ ਬਾਅਦ ਮੀਡੀਆ ਦੇ ਡਰ ਤੋਂ ਬਾਅਦ ਡਾਕਟਰਾਂ ਨੇ ਕਰੀਬ 3 ਘੰਟੇ ਬਾਅਦ ਲੜਕੇ ਦਾ ਇਲਾਜ ਕੀਤਾ ਅਤੇ ਨਾਜ਼ੁਕ ਹਾਲਤ ਹੋਣ 'ਤੇ ਉਸਨੂੰ ਹਿਸਾਰ ਭੇਜ ਦਿੱਤਾ।
ਸਦਰ ਥਾਣਾ ਸੁਪਰਡੰਟ ਨੇ ਦੱਸਿਆ ਕਿ ਪਿੰਡ ਦੇ ਦਲਿਤ ਲੜਕੇ ਦੀ ਨੰਗਾ ਕਰਕੇ ਕੁੱਟਮਾਰ ਹੋਈ ਹੈ ਇਸ ਦੀ ਕੋਈ ਲਿਖਿਤ ਸ਼ਿਕਾਇਤ ਥਾਣੇ 'ਚ ਨਹੀਂ ਆਈ। ਹੁਣ ਜਾਣਕਾਰੀ ਮਿਲੀ ਹੈ ਤਾਂ ਪੁਲਸ ਖੁਦ ਹਸਪਤਾਲ 'ਚ ਜਾ ਕੇ ਇਲਾਜ ਅਧੀਨ ਪੀੜਤ ਦੇ ਬਿਆਨ ਲਵੇਗੀ। ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News