ਗੁਜਰਾਤ ਚੋਣਾਂ : ਵਿਵਾਦਾਂ ''ਚ ਆਇਆ ਭਾਜਪਾ ਦਾ ਪ੍ਰਚਾਰ ਵੀਡੀਓ, ਸ਼ਿਕਾਇਤ ਦਰਜ

11/19/2017 9:27:08 AM

ਅਹਿਮਦਾਬਾਦ — ਗੁਜਰਾਤ ਵਿਚ ਸੱਤਾ ਬਰਕਰਾਰ ਰੱਖਣ ਲਈ ਭਾਰਤੀ ਜਨਤਾ ਪਾਰਟੀ ਨੇ ਸੋਸ਼ਲ ਮੀਡੀਆ 'ਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਰੋਜ਼ ਨਵੇਂ-ਨਵੇਂ ਵੀਡੀਓ ਪੋਸਟ ਕਰਕੇ ਵਿਰੋਧੀਆਂ 'ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ।  ਇਸ ਦਰਮਿਆਨ ਭਾਜਪਾ ਦੇ ਕਥਿਤ ਇਕ ਪ੍ਰਚਾਰ ਵੀਡੀਓ  ਨੂੰ ਲੈ ਕੇ ਸੂਬੇ 'ਚ ਵਿਵਾਦ ਪੈਦਾ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿਰੁੱਧ ਅਹਿਮਦਾਬਾਦ ਦੇ ਇਕ ਵਕੀਲ ਗੋਵਿੰਦ ਪਰਮਾਰ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਸਮਾਜ 'ਚ ਫੁੱਟ ਪਾਉਣ ਵਾਲਾ ਅਤੇ ਫਿਰਕੂ ਰੰਗਤ ਵਾਲਾ ਹੈ। ਇਸ ਨੂੰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਵੋਟਰਾਂ ਦੇ ਧਰੁਵੀਕਰਨ ਲਈ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਗਿਆ ਹੈ। ਇਸ ਦਰਮਿਆਨ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਵਾਲੇ ਹਿਊਮਨ ਰਾਈਟਸ  ਲਾਅ ਨੈੱਟਵਰਕ ਦੇ ਵਰਕਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਇਸ ਦੀ ਸ਼ੁਰੂਆਤ ਪਵਿੱਤਰ ਅਜਾਨ ਨਾਲ ਹੁੰਦੀ ਹੈ।


Related News