ਮੈਲਬੋਰਨ ਦੀ ਲਾ ਟਰੋਬ ਯੂਨੀਵਰਸਿਟੀ ''ਚ ਪਹਿਲੀ ਵਾਰ ਮਨਾਇਆ ਜਾਵੇਗਾ ਦੀਵਾਲੀ ਮੇਲਾ

10/16/2017 4:09:57 PM

ਮੈਲਬੋਰਨ (ਮਨਦੀਪ ਸਿੰਘ ਸੈਣੀ)— ਆਸਟ੍ਰੇਲੀਅਨ ਇੰਡੀਅਨ ਸਟੂਡੈਂਟ ਯੂਨੀਅਨ ਵੱਲੋਂ 19 ਅਕਤੂਬਰ ਨੂੰ ਮੈਲਬੋਰਨ ਦੀ ਲਾ ਟਰੋਬ ਯੂਨੀਵਰਸਿਟੀ ਵਿਚ ਦੀਵਾਲੀ ਮੇਲਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸ਼ੁਭਮ ਸ਼ਰਮਾ, ਪਰਵਿੰਦਰ ਜੀਤ ਸਿੰਘ ਅਤੇ ਸਹਿਯੋਗੀਆਂ ਨੇ ਦੱਸਿਆਂ ਕਿ ਇਸ ਦਿਨ ਉਦਘਾਟਨੀ ਸਮਾਰੋਹ ਤੋਂ ਬਾਅਦ ਗਿੱਧਾ, ਭੰਗੜਾ, ਗੀਤ-ਸੰਗੀਤ ਅਤੇ ਕਈ ਦਿਲਚਸਪ ਵੰਨਗੀਆਂ ਖਿੱਚ ਦਾ ਕੇਂਦਰ ਹੋਣਗੀਆਂ। ਪ੍ਰਬੰਧਕਾਂ ਨੇ ਦੱਸਿਆਂ ਕਿ ਇਸ ਸੰਸਥਾ ਵੱਲੋਂ ਪਹਿਲੀ ਵਾਰ ਮਨਾਏ ਜਾ ਰਹੇ ਇਸ ਦਿਵਾਲੀ ਮੇਲੇ ਵਿਚ ਭਾਰਤੀ ਮੂਲ਼ ਦੇ ਆਸਟ੍ਰੇਲੀਆਈ ਲੀਡਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨਗੇ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀਆਂ ਨੂੰ ਪੇਸ਼ ਆਉਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਇਹ ਸੰਸਥਾ ਵਿਸ਼ੇਸ਼ ਤੌਰ 'ਤੇ ਕਾਰਜ਼ਸ਼ੀਲ਼ ਹੈ।


Related News