ਡਾਇਮੰਡ ਸਪੋਰਟਸ ਕਲੱਬ ਬਰੇਸ਼ੀਆ ਵਲੋਂ ਇਸ ਸਾਲ ਕਸਤੇਲਮੇਲਾ ਵਿਖੇ ਕਰਵਾਇਆ ਜਾਵੇਗਾ ਖੇਡ ਮੇਲਾ

Friday, Apr 05, 2024 - 12:43 PM (IST)

ਡਾਇਮੰਡ ਸਪੋਰਟਸ ਕਲੱਬ ਬਰੇਸ਼ੀਆ ਵਲੋਂ ਇਸ ਸਾਲ ਕਸਤੇਲਮੇਲਾ ਵਿਖੇ ਕਰਵਾਇਆ ਜਾਵੇਗਾ ਖੇਡ ਮੇਲਾ

ਰੋਮ (ਕੈਂਥ)- ਇਟਲੀ ਦੀ ਪ੍ਰਮੁੱਖ ਡਾਇਮੰਡ ਸਪੋਰਟਸ ਕਲੱਬ ਬਰੇਸ਼ੀਆ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਬੋਰਗੋਸਤੋਲੋ ਸ਼ਹਿਰ ਵਿਖੇ ਸਾਲਾਨਾ ਖੇਡ ਮੇਲਾ ਕਰਵਾਉਂਦੀ ਹੈ, ਵੱਲੋਂ ਇਸ ਵਾਰ 2 ਰੋਜ਼ਾ ਖੇਡ ਮੇਲਾ ਕਸਤੇਲਮੇਲਾ ਦੇ ਖੇਡ ਮੈਦਾਨ ਵਿੱਚ 29 ਅਤੇ 30 ਜੂਨ ਨੂੰ ਧੂਮ-ਧਾਮ ਨਾਲ ਕਰਵਾਇਆ ਜਾਵੇਗਾ। ਇਸ ਸਬੰਧੀ ਪਿਛਲੇ ਦਿਨੀਂ ਕਲੱਬ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। 

ਇਹ ਵੀ ਪੜ੍ਹੋ: ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਬਿਆਨ ਦੇਣ ਵਾਲੇ ਅਮਰੀਕਾ ਨੇ ਪਾਕਿਸਤਾਨ ਦੇ ਮਾਮਲੇ ’ਤੇ ਕਿਉਂ ਧਾਰੀ ਚੁੱਪ?

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਮਨਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਦੇ ਖੇਡ ਮੇਲੇ ਵਿੱਚ ਇਟਲੀ ਦੀਆਂ ਪ੍ਰਮੁੱਖ 16 ਫੁੱਟਬਾਲ ਕਲੱਬਾਂ ਦੀਆਂ ਟੀਮਾਂ ਭਾਗ ਲੈਣਗੀਆਂ। ਖੇਡ ਮੇਲੇ ਦੇ ਦੂਸਰੇ ਦਿਨ ਫੁੱਟਬਾਲ ਤੋਂ ਇਲਾਵਾ ਰੱਸਾਕਸ਼ੀ ਦੇ ਮੁਕਾਬਲੇ ਅਤੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਦੋਵੇਂ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੀਟਿੰਗ ਵਿੱਚ ਮਨਿੰਦਰ ਸਿੰਘ , ਵਸੀਮ ਜਾਫਰ, ਕਿੰਦਾ ਗਿੱਲ, ਬੱਲੀ ਗਿੱਲ , ਬਲਜੀਤ ਮੱਲ , ਸੋਨੀ ਖੱਖ ਅਤੇ ਹੈਪੀ ਖੱਖ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ; UK ਨੇ ਸਕਿਲਡ ਵਰਕਰ ਵੀਜ਼ਾ ਲਈ ਵੱਧ ਤਨਖ਼ਾਹ ਸੀਮਾ ਕੀਤੀ ਲਾਗੂ, ਹੁਣ ਇੰਨੇ ਪੌਂਡ ਵਧੇਗੀ ਤਨਖ਼ਾਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News