ਇਟਲੀ ''ਚ ਵਾਲੀਵਾਲ ਮੁਕਾਬਲੇ ਦੌਰਾਨ ਚੜ੍ਹਦੀਕਲਾ ਕਲੱਬ ਨੇ ਜਿੱਤਿਆ ਪਹਿਲਾ ਇਨਾਮ

11/30/2017 9:04:05 AM

ਮਿਲਾਨ, (ਸਾਬੀ ਚੀਨੀਆ)— ਇਟਲੀ ਦੇ ਕਸਬੇ ਫਿਆਨੋ ਦੈਲਾ ਚਿਆਨਾ 'ਚ ਚੜ੍ਹਦੀਕਲਾ ਸਪੋਰਟਸ ਕਲੱਬ ਵਲੋਂ ਕਰਵਾਏ ਗਏ ਪਹਿਲੇ ਵਾਲੀਵਾਲ ਟੂਰਨਾਂਮੈਂਟ ਚ 10 ਟੀਮਾਂ ਨੇ ਹਿੱਸਿਆ ਲਿਆ, ਜਿਸ 'ਚ ਚੜ੍ਹਦੀ ਕਲਾ ਕਲੱਬ ਦੀ ਟੀਮ ਨੇ ਵਿਰੋਨਾ ਦੀ ਟੀਮ ਨੂੰ ਸਖਤ ਮੁਕਾਬਲੇ 'ਚ ਹਰਾ ਕੇ ਪਹਿਲਾ ਇਨਾਮ ਜਿੱਤਿਆ। ਉੱਘੇ ਖੇਡ ਪ੍ਰਮੋਟਰ ਸੁੱਖਾ ਗਿੱਲ ਦੇ ਉੱਦਮਾਂ ਸਦਕੇ ਕਰਵਾਏ ਟੂਰਨਾਂਮੈਂਟ ਦਾ ਉਦਘਾਟਨ ਸਥਾਨਕ ਮੇਅਰ ਵਲੋਂ ਰਿਬਨ ਕੱਟ ਕੇ ਕੀਤਾ ਗਿਆ। ਪਹਿਲਾ ਇਨਾਮ ਬਲਜੀਤ ਸਿੰਘ ਬੱਲੀ ਤੇ ਦੂਸਰਾ ਕੰਗ ਬ੍ਰਦਰਜ਼ ਵਲੋ ਸਪਾਂਸਰ ਕੀਤਾ ਗਿਆ। ਜਿੱਤ ਹਾਰ ਲਈ ਹੋਏ ਸਖਤ ਮੁਕਾਬਲਿਆਂ ਦਾ ਖੇਡ ਪ੍ਰੇਮੀਆਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਖੇਡ ਖੇਤਰ ਨਾਲ ਸੰਬੰਧਤ ਕਈ ਨਾਮੀ ਸ਼ਖਸੀਅਤਾਂ ਤੋਂ ਇਲਾਵਾ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਦੇ ਪ੍ਰਧਾਨ ਜਗਮੀਤ ਸਿੰਘ ਦੁਰਗਾਪੁਰ, ਅਕਾਲੀ ਆਗੂ ਹਰਪ੍ਰੀਤ ਸਿੰਘ ਜੀਰਾ,ਗੁਰਮੀਤ ਸਿੰਘ
ਲਾਲਾ, ਸਾਬੀ ਚਾਹਲ,ਸੰਦੀਪ ਲੈਵਨਾ, ਅਮ੍ਰਿਤ ਕਾਹਲੋ, ਦਵਿੰਦਰ ਕਾਹਲੋ ਅਤੇ ਗਿੰਦੂ ਆਦਿ ਵੀ ਉਚੇਚੇ ਤੌਰ 'ਤੇ ਮੌਜੂਦ ਸਨ, ਜਿੰਨ੍ਹਾਂਂ ਵਲੋਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।


Related News