ਮੁੰਡੇ ਦੇ ਸਾਹਸ ਨੇ ਬਚਾਈ ਬਜ਼ੁਰਗ ਔਰਤ ਦੀ ਜਾਨ, ਦੇਖੋ ਵੀਡੀਓ

06/23/2017 11:51:37 AM

ਬੀਜਿੰਗ— ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਕਿਸੇ ਦੂਜੇ ਦੀ ਜਾਨ ਬਚਾਉਣ ਵਾਲੇ ਲੋਕ ਬਹੁਤ ਘੱਟ ਹੁੰਦੇ ਹਨ। ਅਜਿਹੀ ਹੀ ਇਕ ਕਹਾਣੀ ਇੰਟਰਨੈੱਟ 'ਤੇ ਲੋਕਾਂ ਦਾ ਦਿਲ ਜਿੱਤ ਰਹੀ ਹੈ। ਚੀਨ 'ਚ ਇਕ ਡਿਲਵਰੀ ਕਰਨ ਵਾਲੇ ਮੁੰਡੇ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਇਕ ਬਜ਼ੁਰਗ ਔਰਤ ਨੂੰ ਬਚਾਉਣ ਲਈ ਨਦੀ 'ਚ ਛਾਲ ਮਾਰ ਦਿੱਤੀ ਅਤੇ ਉਸ ਬਜ਼ੁਰਗ ਔਰਤ ਨੂੰ ਬਚਾ ਲਿਆ।
ਮੁੰਡੇ ਦੇ ਇਸ ਹੌਂਸਲੇ ਭਰੇ ਕੰਮ ਨੂੰ ਕਿਸੇ ਨੇ ਕੈਮਰੇ 'ਚ ਕੈਦ ਕਰ ਲਿਆ। ਦੱਖਣੀ-ਪੂਰਵੀ ਚੀਨ ਦੇ ਜਿਯਾਂਗਸੀ ਪ੍ਰਾਂਤ ਦੀ ਇਕ ਨਦੀ 'ਚ 77 ਸਾਲ ਦੀ ਇਕ ਬਜ਼ੁਰਗ ਔਰਤ ਗਲਤੀ ਨਾਲ ਡਿੱਗ ਗਈ ਸੀ। ਉਸ ਨੂੰ ਹੂ ਜਿੰਨੇਗ ਨਾਂ ਦੇ ਡਿਲਵਰੀ ਮੁੰਡੇ ਨੂੰ ਬਚਾਇਆ, ਜੋ ਉੱਥੋਂ ਲੰਘ ਰਿਹਾ ਸੀ। ਉਸ ਨੇ ਤੁਰੰਤ 5 ਮੀਟਰ ਉੱਚੀ ਰੇਲਿੰਗ ਤੋਂ ਛਾਲ ਮਾਰ ਦਿੱਤੀ ਅਤੇ ਦੂਜੇ ਲੋਕਾਂ ਦੀ ਮਦਦ ਨਾਲ ਔਰਤ ਨੂੰ ਸੁਰੱਖਿਅਤ ਪਾਣੀ 'ਚੋਂ ਕੱਢਣ 'ਚ ਸਫਲ ਰਿਹਾ।

 

 


Related News