SSF ਬਣੀ ਫਰਿਸ਼ਤਾ, ਨਹਿਰ ''ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਔਰਤ ਦੀ ਬਚਾਈ ਜਾਨ
Monday, Apr 01, 2024 - 04:37 AM (IST)
ਫਾਜ਼ਿਲਕਾ (ਥਿੰਦ)- ਪੰਜਾਬ ਪੁਲਸ ਲਗਾਤਾਰ ਲੋਕਾਂ ਦੀ ਸੁਰੱਖਿਆ ਲਈ ਕੰਮ ਕਰਦੀ ਹੈ ਜਿਸ ਦੇ ਚਲਦੇ ਫਾਜ਼ਿਲਕਾ ਪੁਲਸ ਵੱਲੋਂ ਇੱਕ ਔਰਤ ਦੀ ਜਾਨ ਬਚਾ ਕੇ ਆਪਣਾ ਫਰਜ਼ ਅਦਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ ਦੇ ਫੋਨ ਨੰਬਰ 112 'ਤੇ ਸੂਚਨਾ ਮਿਲੀ ਸੀ ਕਿ ਇੱਕ ਔਰਤ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧੀ ਸੜਕ ਸੁਰੱਖਿਆ ਫੋਰਸ ਨੂੰ ਵੀ ਕਿਸੇ ਰਾਹਗੀਰ ਤੋਂ ਸੂਚਨਾ ਮਿਲੀ, ਜਿਸ ਤੋਂ ਬਾਅਦ ਥਾਣਾ ਅਰਨੀਵਾਲਾ ਦੀ ਪੁਲਸ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਟੈਕਨੀਕਲ ਸੈੱਲ ਤੋਂ ਉਕਤ ਔਰਤ ਦੀ ਸਹੀ ਲੋਕੇਸ਼ਨ ਤਕਨੀਕੀ ਤਰੀਕੇ ਨਾਲ ਹਾਸਲ ਕਰਕੇ ਤੇਜ਼ੀ ਨਾਲ ਉਸ ਸਥਾਨ ਤੇ ਪਹੁੰਚ ਕੇ ਉਕਤ ਮਹਿਲਾ ਦੀ ਜਾਨ ਬਚਾਈ ਅਤੇ ਉਸਨੂੰ ਥਾਣਾ ਅਰਨੀਵਾਲਾ ਦੇ ਹਵਾਲੇ ਕੀਤਾ ਗਿਆ।
ਇਹ ਵੀ ਪੜ੍ਹੋ- 5 ਮਹੀਨੇ ਪਹਿਲਾਂ ਵਿਆਹ ਕੇ ਆਈ ਪਤਨੀ ਨੂੰ ਪਤੀ ਨੇ ਦਿੱਤੀ ਦਰਦਨਾਕ ਮੌਤ ! ਦਾਜ ਖ਼ਾਤਰ ਛੱਤ ਤੋਂ ਹੇਠਾਂ ਸੁੱਟ ਕੇ ਮਾਰਿਆ
ਇਸ ਟੀਮ ਵਿੱਚ ਸੜਕ ਸੁਰੱਖਿਆ ਫੋਰਸ ਤੋਂ ਏ.ਐੱਸ.ਆਈ. ਦੇਵੀ ਦਿਆਲ, ਕਾਂਸਟੇਬਲ ਬੌਬੀ ਕੁਮਾਰ ਤੇ ਜਤਿੰਦਰ ਸਿੰਘ ਅਤੇ ਲੇਡੀ ਕਾਂਸਟੇਬਲ ਚਰਨਜੀਤ ਅਤੇ ਪ੍ਰੀਆ ਰਾਨੀ ਸ਼ਾਮਲ ਸਨ। ਇਸ ਤੋਂ ਇਲਾਵਾ ਅਰਨੀਵਾਲਾ ਪੁਲਸ ਸਟੇਸ਼ਨ ਤੋਂ ਏ.ਐੱਸ.ਆਈ. ਸੁਭਾਸ਼ ਚੰਦਰ, ਸੀਨੀਅਰ ਸਿਪਾਹੀ ਵੀਰਪਾਲ ਅਤੇ ਪੰਜਾਬ ਹੋਮਗਾਰਡ ਦੇ ਜਵਾਨ ਗੁਰਜੰਟ ਸਿੰਘ ਅਤੇ ਨਛੱਤਰ ਸਿੰਘ ਸ਼ਾਮਿਲ ਸਨ।
ਉਕਤ ਔਰਤ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਇਕ ਪਿੰਡ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਔਰਤ ਆਤਮ-ਹੱਤਿਆ ਕਿਉਂ ਕਰਨ ਜਾ ਰਹੀ ਸੀ ਇਸ ਸਬੰਧੀ ਉਹਨਾਂ ਦੀ ਜਾਂਚ ਪੜਤਾਲ ਲਗਾਤਾਰ ਜਾਰੀ ਹੈ। ਜ਼ਿਲ੍ਹਾ ਪੁਲਸ ਮੁਖੀ ਡਾ. ਪ੍ਰਗਿਆ ਜੈਨ ਨੇ ਇਸ ਮੌਕੇ ਦੱਸਿਆ ਕਿ ਪੁਲਸ ਵਿਭਾਗ ਦੇ ਕੰਟਰੋਲ ਰੂਮ ਦੇ ਫੋਨ ਨੰਬਰ 112 'ਤੇ ਕੋਈ ਵੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਜੇਕਰ ਕੋਈ ਕਿਸੇ ਗੈਰ ਸਮਾਜਿਕ ਤੱਤ ਬਾਰੇ ਸੂਚਨਾ ਦਿੰਦਾ ਹੈ ਤਾਂ ਸੂਚਨਾ ਦੇਣ ਵਾਲੇ ਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ।
ਇਹ ਵੀ ਪੜ੍ਹੋ- ਪਤਨੀ ਨੇ ਵਟਸਐਪ 'ਤੇ ਸਟੇਟਸ ਲਗਾ ਕੇ ਕੀਤਾ ਐਲਾਨ- ''ਮੇਰੇ ਪਤੀ ਨੂੰ ਠਿਕਾਣੇ ਲਗਾਓ, 50 ਹਜ਼ਾਰ ਇਨਾਮ ਪਾਓ''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e