''ਵਿਦੇਸ਼ਾਂ ''ਚ ਬੈਠੇ ਲੋਕ ਆਮ ਆਦਮੀ ਪਾਰਟੀ ਨੂੰ ਸੱਤਾ ''ਚ ਲਿਆਉਣ ਲਈ ਦੇ ਰਹੇ ਨੇ ਸਮਰਥਨ''

12/04/2017 2:58:36 PM

ਰੋਮ/ਇਟਲੀ (ਕੈਂਥ)— ਪਿਛਲੇ ਇਕ ਮਹੀਨੇ ਤੋਂ ਆਮ ਆਦਮੀ ਪਾਰਟੀ ਦੇ ਸਿਰਮੌਰ ਆਗੂ ਅਤੇ ਵਿਧਾਨ ਸਭਾḔਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਫਾਜ਼ਿਕਲਾ ਮਾਨਯੋਗ ਅਦਾਲਤ ਵੱਲੋਂ ਡਰੱਗ ਮਾਮਲੇ ਵਿਚ ਭੇਜੇ ਸੰਮਨਾਂ ਉੱਤੇ ਰੋਕ ਲਗਾਈ ਗਈ ਹੈ। ਜਿਸ ਕਾਰਨ ਆਮ ਆਦਮੀ ਪਾਰਟੀ ਦੇ ਵਿਦੇਸ਼ਾਂ ਵਿਚ ਬੈਠੇ ਸਮਰਥਕ ਖੁਸ਼ੀ ਨਾਲ ਖੀਵੇ ਹੋਏ ਨਜ਼ਰੀ ਆ ਰਹੇ ਹਨ। ਸਮਰਥਕ ਦਿਨ-ਰਾਤ ਆਮ ਆਦਮੀ ਪਾਰਟੀ ਨੂੰ ਬੁਲੰਦੀ ਵੱਲ ਲਿਜਾਉਣ ਵਿਚ ਮਸ਼ਰੂਫ਼ ਹਨ।
ਇਟਲੀ ਵਿਚ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਉੱਘੇ ਸਮਾਜ ਸੇਵਕ ਹਰਭਜਨ ਸਿੰਘ ਬੁੱਲੋਚੱਕ ਅਤੇ ਗੁਰਮੁੱਖ ਸਿੰਘ ਹਜ਼ਾਰਾ ਨੇ ਸੁਖਪਾਲ ਸਿੰਘ ਖਹਿਰਾ ਦੇ ਕੇਸ ਸੰਬਧੀ ਆਪਣੇ ਵਿਚਾਰ ਪ੍ਰੈੱਸ ਨਾਲ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਅਤੇ ਹੋਰ ਸਿਆਸੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਇਕ ਮਿੱਥੀ ਸਾਜ਼ਿਸ ਤਹਿਤ ਫਸਾਇਆ ਜਾ ਰਿਹਾ ਹੈ। ਕਿਉਂਕਿ ਸ. ਖਹਿਰਾ ਨੇ ਜਦੋਂ ਵੀ ਇਹ ਦੋਵੇਂ ਪਾਰਟੀਆਂ ਪੰਜਾਬ ਦੀ ਸੱਤਾ ਉੱਤੇ ਹਾਵੀ ਰਹੀਆਂ ਹਨ ਤਾਂ ਇਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਰੱਜ ਕਸਦਾ ਹੀ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਲੋਕ ਉਜਾੜੂ ਨੀਤੀਆਂ ਦਾ ਵਿਰੋਧ ਕੀਤਾ ਹੈ। ਜਦੋਂ-ੇ ਕੁੱਟਿਆ ਅਤੇ ਲੁੱਟਿਆ ਹੈ। ਜਿਸ ਕਾਰਨ ਪੰਜਾਬ ਦੇ ਲੋਕ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸੱਤਾਧਾਰੀ ਬਣਾਉਣ ਲਈ ਆਮ ਆਦਮੀ ਪਾਰਟੀ ਨੂੰ ਭਰਪੂਰ ਸਮਰਥਨ ਦੇ ਰਹੇ ਹਨ। ਬਸ ਇਹੀ ਕਾਰਨ ਹੈ ਕਿ ਇਹ ਪਾਰਟੀਆਂ ਸੁਖਪਾਲ ਸਿੰਘ ਖਹਿਰਾ ਨੂੰ ਝੂੱਠੇ ਇਲਜ਼ਾਮਾਂ ਰਾਹੀ ਬਦਨਾਮ ਕਰਨਾ ਚਾਹੁੰਦੀਆਂ ਹਨ ਪਰ ਜਿਵੇਂ ਸਿਆਣਿਆ ਨੇ ਕਿਹਾ ਹੈ ਕਿ 100 ਦਿਨ ਚੋਰ ਦਾ 1 ਦਿਨ ਸਾਧ ਦਾ ਉਸ ਕਹਾਵਤ ਵਾਂਗ ਹੁਣ ਬਹੁਤ ਜਲਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਰਾਜ ਹੋਵੇਗਾ। ਮਾਨਯੋਗ ਸੁਪਰੀਮ ਕੋਰਟ ਵੱਲੋਂ ਖਹਿਰਾ ਸਾਬ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਰੋਕ ਲਗਾ ਕੇ ਇਨਸਾਫ਼ ਦਾ ਸਾਥ ਦਿੱਤਾ ਗਿਆ ਹੈ, ਜਿਸ ਲਈ ਵਿਦੇਸ਼ਾਂ ਦੇ ਸਮੂਹ ਆਮ ਆਦਮੀ ਪਾਰਟੀ ਦੇ ਸਮਰਥੱਕ ਮਾਨਯੋਗ ਅਦਾਲਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਮਾੜੀਆਂ ਨੀਤੀਆਂ ਤੋਂ ਜਾਣੂ ਹੋ ਚੁੱਕੇ ਹਨ ਤੇ ਪੰਜਾਬੀ ਕਦੇ ਵੀ ਇਨ੍ਹਾਂ ਦੀਆਂ ਚਾਲਾਂ ਵਿਚ ਨਹੀਂ ਆਉਣਗੇ।


Related News