ਭਾਜਪਾ ''ਚ ਸ਼ਾਮਲ ਹੋਣ ਤੋਂ ਬਾਅਦ ਸੁਸ਼ੀਲ ਰਿੰਕੂ ਦਾ ਵੱਡਾ ਬਿਆਨ, ਦੱਸਿਆ ਕਿਉਂ ਛੱਡੀ ਆਮ ਆਦਮੀ ਪਾਰਟੀ
Wednesday, Mar 27, 2024 - 06:24 PM (IST)
ਨਵੀਂ ਦਿੱਲੀ/ਜਲੰਧਰ : ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਐੱਮ. ਪੀ. ਸੁਸ਼ੀਲ ਕੁਮਾਰ ਰਿੰਕੂ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੇਰਾ ਸਿਰਫ ਇੱਕੋ ਮਕਸਦ ਹੈ ਕਿ ਜਿਸ ਤਰੀਕੇ ਨਾਲ ਦੇਸ਼ ਦੇ ਹੋਰ ਸੂਬਿਆਂ ਵਿਚ ਵਿਕਾਸ ਹੋ ਰਿਹਾ, ਉਸੇ ਤਰ੍ਹਾਂ ਪੰਜਾਬ ਵੀ ਤਰੱਕੀ ਕਰੇ। ਪੰਜਾਬ ਵਿਚ ਅਜੇ ਵਿਕਾਸ ਦੀ ਬਹੁਤ ਕਮੀ ਹੈ ਖਾਸ ਕਰਕੇ ਜਲੰਧਰ ਅਜੇ ਵੀ ਬਹੁਤ ਪਿੱਛੜਿਆ ਹੋਇਆ ਹੈ। ਰਿੰਕੂ ਨੇ ਕਿਹਾ ਕਿ ਅਸੀਂ ਜਲੰਧਰ ਦੇ ਲੋਕਾਂ ਨਾਲ ਜ਼ਿਮਨੀ ਚੋਣ ਸਮੇਂ ਜਿਹੜੇ ਵਾਅਦੇ ਕੀਤੇ ਸਨ ਉਨ੍ਹਾਂ 'ਤੇ ਪੂਰਾ ਨਹੀਂ ਉਤਰ ਸਕੇ ਹਾਂ ਕਿਉਂਕਿ ਮੇਰੀ ਸਰਕਾਰ ਨੇ ਮੇਰੀ ਪਿੱਠ 'ਤੇ ਹੱਥ ਨਹੀਂ ਰੱਖਿਆ। ਸੜਕਾਂ, ਪਿੰਡਾਂ ਦੀ ਫਿਰਨੀਆਂ, ਪਿੰਡਾਂ ਦੇ ਛੱਪੜਾਂ ਅਤੇ ਅਨੇਕਾਂ ਕੰਮ ਸ਼ੁਰੂ ਹੀ ਨਹੀਂ ਹੋ ਸਕੇ।
ਇਹ ਵੀ ਪੜ੍ਹੋ : ਦਿੱਲੀ ਤੋਂ ਬਾਅਦ ਹੁਣ ਪੰਜਾਬ 'ਚ ਈ. ਡੀ. ਦੀ ਛਾਪੇਮਾਰੀ
ਰਿੰਕੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੰਮ ਕਰਨ ਦਾ ਢੰਗ ਬਹੁਤ ਵਧੀਆ ਹੈ। ਉਹ ਜਿੰਨਾ ਵਾਰ ਉਨ੍ਹਾਂ ਕੋਲ ਆਪਣੇ ਕੰਮ ਲੈ ਕੇ ਉਨ੍ਹਾਂ ਬਹੁਤ ਵਧੀਆ ਢੰਗ ਨਾਲ ਸੁਣਿਆ ਗਿਆ ਜਿਸ ਤੋਂ ਮੈਂ ਬਹੁਤ ਪ੍ਰਭਾਵਤ ਹੋਇਆ। ਭਾਵੇਂ ਉਹ ਜਲੰਧਰ ਜ਼ਿਲ੍ਹੇ ਦਾ ਆਦਮਪਰੋਟ ਦਾ ਏਅਰਪੋਰਟ ਹੋਵੇ ਜਾਂ ਜਲੰਧਰ ਵਿਚ ਵੰਦੇ ਭਾਰਤ ਐਕਸਪ੍ਰੈੱਸ ਦੇ ਸਟੇਅ ਦੀ ਮੰਗ ਹੋਵੇ। ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ। ਰਿੰਕੂ ਨੇ ਕਿਹਾ ਕਿ ਜਲੰਧਰ ਦੇ ਕਈ ਰੇਲਵੇ ਕਰਾਸਿੰਗ ਜਿੱਥੇ ਕੰਮ ਕਰਨ ਦੀ ਜ਼ਰੂਰਤ ਹੈ, ਕਈ ਹਲਕਿਆਂ ਵਿਚ ਰੇਲਵੇ ਕਰਾਸਿੰਗ ਦੀ ਬਹੁਤ ਜ਼ਰੂਰਤ ਹੈ, ਮੈਨੂੰ ਅੱਜ ਇਕ ਆਸ ਨਜ਼ਰ ਆਈ ਹੈ ਕਿ ਪੰਜਾਬ ਵਿਚ ਵੀ ਵਿਕੇਸ ਦੀ ਹਨ੍ਹੇਰੀ ਆਵੇਗੀ।
ਇਹ ਵੀ ਪੜ੍ਹੋ : ਵੱਡੀ ਖਬਰ : ਰਵਨੀਤ ਬਿੱਟੂ ਭਾਜਪਾ ਵਿਚ ਸ਼ਾਮਲ
ਰਿੰਕੂ ਨੇ ਕਿਹਾ ਕਿ ਮੈਨੂੰ ਨਾ ਤਾਂ ਸੱਤਾ ਦਾ ਲਾਲਚ ਹੈ ਅਤੇ ਨਾ ਹੀ ਮੇਰਾ ਕੋਈ ਨਿੱਜੀ ਸਵਾਰਥ ਹੈ। ਮੈਂ ਜਲੰਧਰ ਦੇ ਵਿਕਾਸ ਅਤੇ ਲੋਕਾਂ ਦੀ ਬਿਹਤਰੀ ਲਈ ਇਕ ਨਵਾਂ ਐਕਸਪੈਰੀਮੈਂਟ ਕਰਨ ਜਾ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਜਲੰਧਰ ਦੇ ਲੋਕ ਫਿਰ ਮੈਨੂੰ ਮਾਣ ਅਤੇ ਪਿਆਰ ਦੇਣਗੇ ਤਾਂ ਜੋ ਪੰਜਾਬ ਅਤੇ ਜਲੰਧਰ ਨੂੰ ਅੱਗੇ ਲੈ ਕੇ ਜਾਇਆ ਸਕੇ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਜਲੰਧਰ ਤੋਂ 'ਆਪ' ਦੇ MP ਸੁਸ਼ੀਲ ਰਿੰਕੂ ਤੇ MLA ਸ਼ੀਤਲ ਅੰਗੂਰਾਲ ਭਾਜਪਾ 'ਚ ਸ਼ਾਮਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8