ਬਾਲੀਵੁੱਡ ਫਿਲਮ ਦੇ ਇਸ ਬੋਲਡ ਟ੍ਰੇਲਰ ਤੇ ਹੋਇਆ ਹੰਗਾਮਾ, ਰੋਕ ਦੀ ਕੀਤੀ ਮੰਗ (Video)

02/10/2016 1:16:58 PM

ਮੁੰਬਈ : ਬਾਲੀਵੁੱਡ ਦੀ ਵਿਵਾਦਗ੍ਰਸਤ ਫਿਲਮ ''ਡਾਰਲਿੰਗ ਡੌਨਟ ਚੀਟ ਮੀ'' ਦੇ ਵਿਰੁੱਧ ਉੱਤਰ ਪ੍ਰਦੇਸ਼ ''ਚ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਫਿਲਮ ਦਾ ਟ੍ਰੇਲਰ ਆਉਣ ਤੋਂ ਬਾਅਦ ਤੋਂ ਹੀ ਇਹ ਫਿਲਮ ਸੁਰਖੀਆਂ ਬਟੋਰ ਰਹੀ ਹੈ। ਮੇਰਠ ਜ਼ਿਲ੍ਹੇੇ ਦੇ ਕਲੈਕਟ੍ਰੇਟ ਦੇ ਕੋਲ੍ਹ ਸੜਕ ਦੇ ਵਿਚਕਾਰ ਲੋਕਾਂ ਦੇ ਸਮੂਹ ਨੇ ਫਿਲਮ ਦੇ ਪੋਸਟਰ ਨੂੰ ਜਲਾਇਆ, ਜਿਸ ''ਚ ਜ਼ਿਆਦਾਤਰ ਔਰਤਾਂ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਮੇਰਠ ਜਿਲ੍ਹਾ ਅਧਿਕਾਰੀ ਨੂੰ ਫਿਲਮ ''ਤੇ ਰੋਕ ਲਗਾਉਣ ਲਈ ਇਕ ਪੱਤਰ ਵੀ ਲਿਖਿਆ ਹੈ।
ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਇਸ ਫਿਲਮ ''ਚ ਔਰਤਾਂ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ, ਜੋ ਦੇਸ਼ ਦੀਆਂ ਪਰੰਪਰਾਵਾਂ ਅਤੇ ਭਾਰਤ ਸੰਸਕ੍ਰਿਤੀ ਦੇ ਵਿਰੁੱਧ ਉਤਸ਼ਾਹਿਤ ਕਰਦੀ ਹੈ। ਫਿਲਮ-ਨਿਰਮਾਤਾਵਾਂ ਵਲੋਂ ''ਨਿਊਡ ਟ੍ਰਿਪ'' ਪ੍ਰਤੀਯੋਗਿਤਾ ਦੀ ਪਹਿਲ ਨੂੰ ਪ੍ਰਦਰਸ਼ਨਕਾਰੀਆਂ ਨੇ ਅਸਵੀਕਾਰ ਕੀਤਾ ਹੈ। ਜਾਣਕਾਰੀ ਅਨੁਸਾਰ ਰਾਜਕੁਮਾਰ ਹਿੰਦੁਸਤਾਨ ਵਲੋਂ ਨਿਰਦੇਸ਼ਤ ਫਿਲਮ ''ਚ ਰਾਮ ਗੋਰਵ ਪਾਂਡੇ, ਆਸ਼ੀਸ਼ ਤਿਆਗੀ ਅਤੇ ਨੇਹਾ ਚੈਟਰਜੀ ਮੁਖ ਭੂਮਿਕਾਵਾਂ ''ਚ ਹਨ। ਇਹ ਫਿਲਮ 11 ਮਾਰਚ ਨੂੰ ਰਿਲੀਜ਼ ਹੋਵੇਗੀ। 
ਜ਼ਿਕਰਯੋਗ ਹੈ ਕਿ ਪ੍ਰਦਰਸ਼ਨਕਾਰੀਆਂ ਨੇ ''ਰਾਜਕੁਮਾਰ ਹਿੰਦੁਸਤਾਨੀ ਹਾਏ ਹਾਏ'' ਅਤੇ ਫਿਲਮ ਦੇ ਵਿਰੁੱਧ ਨਾਰੇਬਾਜ਼ੀ ਕੀਤੀ। ਉਨ੍ਹਾਂ ਨੇ ਸਿਰਫ ਮੇਰਠ ''ਚ ਨਹੀਂ ਸਗੋਂ ਪੂਰੇ ਪੱਛਮੀ ਉੱਤਰ ਪ੍ਰਦੇਸ਼ ''ਚ ਫਿਲਮ ''ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ''ਤੇ ਜ਼ਿਲਾ ਅਧਿਕਾਰੀ ਪੰਕਜ ਯਾਦਵ ਨੇ ਕਿਹਾ, ''''ਇਸ ਫਿਲਮ ''ਤੇ ਰੋਕ ਲਗਾਈ ਜਾਵੇਗੀ।'''' ਇਸ ''ਤੇ ਫਿਲਮ ਦੇ ਨਿਰਦੇਸ਼ਕ ਰਾਜਕੁਮਾਰ ਹਿੰਦੁਸਤਾਨੀ ਨੇ ਕਿਹਾ, ''''ਅਸੀਂ ਪ੍ਰਤੀਯੋਗਿਤਾ ਲਈ ਕਾਨੂੰਨੀ ਅਤੇ ਨੈਤਿਕ ਰੂਪ ਨਾਲ ਸਹੀ ਹਨ।'''' ਉਨ੍ਹਾਂ ਨੇ ਕਿਹਾ, ''''ਜ਼ਿਲਾ ਮੈਜਿਸਟ੍ਰੇਟ ਦਾ ਬਿਆਨ ਸੈਂਸਰ ਬੋਰਡ ਦੇ ਬਿਲਕੁੱਲ ਉਲਟ ਹੈ ਜਦਕਿ ਸੈਂਸਰ ਬੋਰਡ ਨੇ ਪਹਿਲੇ ਹੀ ਫਿਲਮ ਦੀ ਰਿਲੀਜ਼ ਕਰਨੇ ਦੀ ਮਨਜ਼ੂਰੀ ਦੇ ਦਿੱਤੀ ਸੀ। ਇਸ ਫਿਲਮ ''ਚ ਔਰਤਾਂ ਦੇ ਕਿਰਦਾਰਾਂ ਦੇ ਸੰਬੰਧਾਂ ''ਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ ਅਤੇ ਸਾਰੇ ਅਧਿਕਾਰੀ ਅਤੇ ਸੈਂਸਰ ਬੋਰਡ ਨੇ ਸਾਡੀ ਫਿਲਮ ਨੂੰ ਮਨਜ਼ੂਰੀ ਦਿੱਤੀ ਹੈ।''''

 


Related News